ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)– ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਸੀ ਐਚ ਸੀ ਬੜਾ ਪਿੰਡ ਵੱਲੋਂ ਸੀ ਐਚ ਓ (ਤੂਰਾਂ)ਮਨਪ੍ਰੀਤ ਕੌਰ ਅਤੇ ਆਸ਼ਾ ਵਰਕਰ ਪਰਮਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਤੇ ਸਕੂਲ ਮੁਖੀ ਜਸਪਾਲ ਸੰਧੂ ਦੇ ਸਹਿਯੋਗ ਨਾਲ “ਅਨੀਮੀਆ” ਮੁਕਤ ਭਾਰਤ ਅਭਿਆਨ ਤਹਿਤ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਸਕੂਲ ਵਿੱਚ ਪੜ੍ਹਦੀਆਂ 10 ਸਾਲ ਤੋਂ 18 ਸਾਲ ਦੀਆਂ ਲੜਕੀਆਂ ਦਾ ਐਚ ਬੀ ਚੈੱਕ ਕੀਤਾ ਗਿਆ। ਲੜਕੀਆਂ ਨੂੰ ਸਿਹਤ ਸਟਾਫ ਵੱਲੋਂ ਖੂਨ ਵਿੱਚ ਹੀਮੋਗਲੋਬਨ ਤੱਤ ਦੀ ਘਾਟ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਦੇ ਇਲਾਜ ਬਾਰੇ ਚਾਨਣਾ ਪਾਇਆ। ਸਕੂਲ ਮੁਖੀ ਜਸਪਾਲ ਸੰਧੂ ਨੇ ਸਿਹਤ ਵਿਭਾਗ ਦੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਮਨਦੀਪ ਸਿੰਘ, ਹਰਜੀਤ ਸਿੰਘ, ਨੀਰੂ ਬਾਲਾ, ਰਵਿੰਦਰ ਸਿੰਘ, ਅਮਨਦੀਪ ਕੌਰ ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



