ਆਂਧਰਾ ਪ੍ਰਦੇਸ਼ ਕੈਬਨਿਟ ਦਾ ਪੁਨਰਗਠਨ, 25 ਮੰਤਰੀਆਂ ਨੇ ਸਹੁੰ ਚੁੱਕੀ

ਅਮਰਾਵਤੀ (ਸਮਾਜ ਵੀਕਲੀ):  ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ.ਜਗਨਮੋਹਨ ਰੈੱਡੀ ਨੇ ਅੱਜ ਸੂਬਾਈ ਕੈਬਨਿਟ ਦਾ ਪੁਨਰਗਠਨ ਕਰਦਿਆਂ 13 ਨਵੇਂ ਚਿਹਰਿਆਂ ਤੇ ਆਪਣੀ ਪਹਿਲੀ ਟੀਮ ਦੇ 11 ਸਾਥੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਹੈ। ਬਜ਼ੁਰਗ ਵਿਧਾਇਕ ਧਰਮਾਨਾ ਪ੍ਰਸਾਦ ਰਾਓ ਨੂੰ ਵੀ ਨਵੀਂ ਕੈਬਨਿਟ ਵਿੱਚ ਥਾਂ ਦਿੱਤੀ ਗਈ ਹੈ, ਜਿਸ ਨਾਲ ਉਹ ਸਭ ਤੋਂ ਸੀਨੀਅਰ ਮੰਤਰੀ ਬਣ ਗਏ ਹਨ। ਰਾਜਪਾਲ ਬਿਸਵਾ ਭੂਸ਼ਨ ਹਰੀਚੰਦਨ ਨੇ ਕੈਬਨਿਟ ਦੇ 25 ਮੈਂਬਰਾਂ ਨੂੰ ਸੂਬਾਈ ਸਕੱਤਰੇਤ ਨੇੜੇ ਸਮਾਗਮ ਦੌਰਾਨ ਅਹੁਦੇ ਦਾ ਹਲਫ਼ ਦਿਵਾਇਆ। ਨਵੀਂ ਕੈਬਨਿਟ ਵਿੱਚ ਮੁੱਖ ਮੰਤਰੀ ਸਣੇ ਦੋ ਮੰਤਰੀ ਘੱਟਗਿਣਤੀ ਭਾਈਚਾਰਿਆਂ, ਪੰਜ ਅਨੁਸੂਚਿਤ ਜਾਤਾਂ ਤੇ ਇਕ ਅਨੁਸੂਚਿਤ ਕਬੀਲਿਆਂ ਵਿਚੋਂ ਹੈ। ਰੈੱਡੀ ਤੇ ਕੱਪੂ ਭਾਈਚਾਰਿਆਂ ’ਚੋਂ 4-4 ਮੰਤਰੀ ਬਣਾੲੇ ਗਏ ਹਨ। ਪਿਛਲੀ ਵਾਰ ਦੀ ਨਿਸਬਤ ਐਤਕੀਂ ਕੈਬਨਿਟ ਵਿਚ ਇਕ ਦੀ ਥਾਂ ਚਾਰ ਮਹਿਲਾ ਮੈਂਬਰਾਂ ਨੂੰ ਰੱਖਿਆ ਗਿਆ ਹੈ। ਬ੍ਰਾਹਮਣ ਭਾਈਚਾਰੇ ਨੂੰ ਮੁੜ ਕੈਬਨਿਟ ਵਿੱਚ ਥਾਂ ਨਹੀਂ ਦਿੱਤੀ ਗਈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਕਤਲਾਂ ਦੀ ਗਿਣਤੀ ਘਟੀ: ਡੀਜੀਪੀ
Next articleਪਤਨੀ ਵੱਲੋਂ ਪ੍ਰੇਮੀ ਮਿਲ ਕੇ ਪਤੀ ਦੀ ਹੱਤਿਆ