ਕਾਕੀਨਾਡਾ (ਸਮਾਜ ਵੀਕਲੀ) : ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਅੱਜ ਤੇਲ ਫੈਕਟਰੀ ਵਿੱਚ ਟੈਂਕਰ ਦੀ ਸਫਾਈ ਕਰਦੇ ਸਮੇਂ ਘੱਟੋ-ਘੱਟ ਸੱਤ ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਇਹ ਘਟਨਾ ਜ਼ਿਲ੍ਹੇ ਦੇ ਪੇਦਾਪੁਰਮ ਮੰਡਲ ਦੇ ਜੀ. ਰਾਗਮਪੇਟਾ ਵਿਖੇ ਅੰਬਾਤੀ ਸੁਬੰਨਾ ਤੇਲ ਫੈਕਟਰੀ ਦੇ ਅਹਾਤੇ ਵਿੱਚ ਵਾਪਰੀ। ਮਜ਼ਦੂਰ ਇਕ-ਇਕ ਕਰਕੇ 24 ਫੁੱਟ ਡੂੰਘੇ ਤੇਲ ਟੈਂਕਰ ਨੂੰ ਸਾਫ਼ ਕਰਨ ਲਈ ਅੰਦਰ ਵੜ ਗਏ ਅਤੇ ਦਮ ਘੁੱਟ ਕੇ ਮੌਤ ਹੋ ਗਈ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੇ ਦੋਸ਼ ਲਾਇਆ ਕਿ ਫੈਕਟਰੀ ਪ੍ਰਬੰਧਕਾਂ ਨੇ ਲੋੜੀਂਦੀਆਂ ਸਾਵਧਾਨੀਆਂ ਨਹੀਂ ਵਰਤੀਆਂ। ਪੁਲੀਸ ਨੇ ਕਿਹਾ ਕਿ ਤੇਲ ਫੈਕਟਰੀ ਦੇ ਪ੍ਰਬੰਧਕਾਂ ਖ਼ਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਕੁਲੈਕਟਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਸਰਕਾਰ ਨੂੰ ਮੁਆਵਜ਼ੇ ਲਈ ਸਿਫਾਰਿਸ਼ ਕਰਨਗੇ।