ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ ) ਅਖਿਲ ਭਾਰਤੀ ਸਿੱਖਿਆ ਸੰਸਥਾ ਦੁਆਰਾ 12 ਨਵੰਬਰ ਤੋਂ 15 ਨਵੰਬਰ ਤੱਕ ਜੈਪੁਰ (ਰਾਜਸਥਾਨ) ਵਿੱਚ ਆਯੋਜਿਤ ਰਾਸ਼ਟਰ ਪੱਧਰੀ ਵਿਿਗਆਨ ਮੇਲੇ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੇ ਵਿਿਦਆਰਥੀਆਂ ਦਾ ਪ੍ਰਦਰਸ਼ਨ ਪ੍ਰਸੰਸਾਯੋਗ ਰਿਹਾ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਡਾ.ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰਾਸ਼ਟਰ ਪੱਧਰ ਉੱਤੇ ਆਯੋਜਿਤ ਵਿਿਗਆਨ ਮੇਲੇ ਵਿੱਚ ਪ੍ਰਸ਼ਨ ਮੰਚ ਮੁਕਾਬਲਿਆਂ ਵਿੱਚ ਕਿਸ਼ੋਰ ਵਰਗ ਦੀ ਟੀਮ ਦੀਆਂ ਵਿਿਦਆਰਥਣਾਂ ਅਨੰਨਿਆ, ਰੌਕਸੀ, ਅਤੇ ਹੇਜ਼ਲ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਹੈ ਇਹ ਵੀ ਬੜੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੀ ਕਿਸ਼ੋਰ ਵਰਗ ਦੀ ਇਸ ਟੀਮ ਨੇ ਤੀਜੀ ਵਾਰ ਰਾਸ਼ਟਰੀ ਪੱਧਰ ਉੱਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਵਿਿਗਆਨ ਵਿਸ਼ੇ ਵਿੱਚ ਕਿਸ਼ੋਰ ਵਰਗ ਦੀ ਵਿਿਦਆਰਥਣ ਦਿਿਵਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਤਰੁਣ ਵਰਗ ਵਿੱਚ ਮਨਿੰਦਰ ਸਿੰਘ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਵਿਿਦਆਰਥੀਆਂ ਨੂੰ ਸ਼ਾਨਦਾਰ ਸਫਲਤਾ ਉੱਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ.ਗਗਨਦੀਪ ਪਰਾਸ਼ਰ ਨੇ ਇਹਨਾਂ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਜੋਕੇ ਸਮੇਂ ਦੇ ਹਾਣੀ ਬਣਨ ਲਈ ਸਾਰੇ ਵਿਿਦਆਰਥੀਆਂ ਨੂੰ ਅਜਿਹੇ ਵਿਿਗਆਨ ਮੇਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਿਿਦਆਰਥੀਆਂ ਦੀ ਤਰਕ ਅਤੇ ਚਿੰਤਨ ਸ਼ਕਤੀ ਦਾ ਵਿਕਾਸ ਹੁੰਦਾ ਹੈ। ਜਿਸ ਸਦਕਾ ਵਿਅਕਤੀ ਰਾਸ਼ਟਰ ਅਤੇ ਸਮਾਜ ਦੀ ਉੱਨਤੀ ਵਿੱਚ ਅਹਿਮ ਯੋਗਦਾਨ ਦੇ ਸਕਦਾ ਹੈ ਅਜਿਹੇ ਮੁਕਾਬਲੇ ਹੀ ਸਾਨੂੰ ਵਿਿਗਆਨਿਕ ਸੋਚ ਦੇ ਧਾਰਨੀ ਬਣਾਉਂਦੇ ਹਨ,ਜੋ ਕਿ ਮਨੁੱਖੀ ਵਿਕਾਸ ਲਈ ਜਰੂਰੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly