ਇੱਕ ਪੁਰਾਣੀ ਲਿਖਤ

(ਸਮਾਜ ਵੀਕਲੀ)

ਤੂੰ ਰਾਜਾ ਜੇ ਆਪਣੇ ਦਿਲ ਦਾ,
ਮੈਂ ਵੀ ਆਪਣੇ ਦਿਲ ਦਾ ਹਾਂ
ਕਰਦਾ ਪਿਆਰ ਦਿਲੋਂ ਜੋ, ਉਸਨੂੰ
ਵਲ਼ ਪਾ ਕੇ ਵੀ ਮਿਲਦਾ ਹਾਂ ……

ਖੁਸ਼ੀ ਗ਼ਮੀ ਨੂੰ ਨਾਲ ਹੰਢਾਵਾਂ
ਸੁੱਖ-ਦੁੱਖ ਵਿੱਚ ਵੀ ਸਾਥ ਨਿਭਾਵਾਂ
ਵੇਖ ਕੇ ਸੋਹਣਿਆਂ ਸੱਜਣਾਂ ਨੂੰ ਦਿਲੋਂ
ਵਾਂਗ ਫੁੱਲਾਂ ਦੇ ਖਿੱਲਦਾ ਹਾਂ
ਕਰਦਾ ਪਿਆਰ ਦਿਲੋਂ ਜੋ, ਉਸਨੂੰ
ਵਲ਼ ਪਾ ਕੇ ਵੀ ਮਿਲਦਾ ਹਾਂ ……

ਪਿਆਰ ਮੇਰੇ ਵਿੱਚ ਗਰਜ਼ ਨਾ ਕੋਈ
ਅਹਿਸਾਨਾਂ ਦਾ ਕਰਜ਼ ਨਾ ਕੋਈ
ਸੱਚੇ ਇਸ਼ਕ ਜ੍ਹੀ ਮਰਜ਼ ਨਾ ਕੋਈ
ਹਮਰਾਹੀ ਮੁਸ਼ਕਿਲ ਦਾ ਹਾਂ
ਕਰਦਾ ਪਿਆਰ ਦਿਲੋਂ ਜੋ, ਉਸਨੂੰ
ਵਲ਼ ਪਾ ਕੇ ਵੀ ਮਿਲਦਾ ਹਾਂ ……

ਯਾਰ ਯਾਰਾਂ ਨਾਲ ਹੋ ਕੇ ‘ਕੱਠਿਆਂ
ਵਕਤ ਗੁਜ਼ਰਦਾ ਹਾਸਿਆਂ ਠੱਠਿਆਂ
ਇੱਕ ਦੂਜੇ ਨੂੰ ਸੁਣਨ ਸੁਣਾਉਂਣਾ
“ਖੁਸ਼ੀ” ਨਗ਼ਮਾ ਮਹਿਫ਼ਿਲ ਦਾ ਹਾਂ
ਕਰਦਾ ਪਿਆਰ ਦਿਲੋਂ ਜੋ, ਉਸਨੂੰ
ਵਲ਼ ਪਾ ਕੇ ਵੀ ਮਿਲਦਾ ਹਾਂ …..

ਖੁਸ਼ੀ ਮੁਹੰਮਦ ‘ਚੱਠਾ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕ ‘ਜ਼ਿੰਦਗੀਨਾਮਾ-ਸ਼ਹੀਦ ਕਰਮ ਸਿੰਘ ਨਰੂਆਣਾ’ ਕੀਤੀ ਲੋਕ ਅਰਪਣ
Next articleਮਮਤਾਪ੍ਰੀਤ ਪੰਜਾਬੀ ਗਾਇਕਾ ਲੈਕੇ ਆ ਰਹੀ ਨਵਾਂ ਗੀਤ ਝਾਂਜਰਾਂ: ਅਮਰੀਕ ਮਾਇਕਲ