ਖਾਲਿਸਤਾਨ ਪੱਖੀ ਗਰੁੱਪਾਂ ਦੇ ਫੰਡਿੰਗ ਰੂਟ ਦਾ ਪਤਾ ਲਾਉਣ ਲਈ ਐਨਆਈਏ ਦੀ ਟੀਮ ਕੈਨੇਡਾ ਪੁੱਜੀ

ਨਵੀਂ ਦਿੱਲੀ (ਸਮਾਜ ਵੀਕਲੀ):  ਕੌਮੀ ਜਾਂਚ ਏਜੰਸੀ(ਐਨਆਈਏ) ਦੀ ਤਿੰਨ ਮੈਂਬਰੀ ਟੀਮ ਸ਼ੁੱਕਰਵਾਰ ਨੂੰ ਕੈਨੇਡਾ ਪੁੱਜੀ। ਇਹ ਟੀਮ ਉਥੇ ਸਿੱਖਜ਼ ਫਾਰ ਜਸਟਿਸ ਅਤੇ ਹੋਰਨਾਂ ਖਾਲਿਸਤਾਨ ਪੱਖੀ ਸੰਗਠਨਾਂ ਦੇ ਫੰਡਿੰਗ ਰੂਟ ਦਾ ਪਤਾ ਲਗਾਉਣ ਲਈ ਉਥੇ ਗਈ ਹੈ। ਸੂਤਰਾਂ ਅਨੁਸਾਰ, ਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਵਿਦੇਸ਼ਾਂ ਵਿੱਚ ਖਾਲਿਸਤਾਨ ਪੱਖੀ ਸੰਗਠਨਾਂ ਨੂੰ ਮਿਲਦੀ ਫੰਡਿੰਗ ਦੇ ਸਰੋਤਾਂ ਦੀ ਜਾਂਚ ਕਰੇਗੀ। ਜਾਂਚ ਟੀਮ ਇਨ੍ਹਾਂ ਭਾਰਤ ਵਿਰੋਧੀ ਜਥੇਬੰਦੀਆਂ ਦੇ ਅਤਿਵਾਦੀ ਸੰਗਠਨਾਂ(ਐਸਐਫਜੇ ਅਤੇ ਹੋਰਨਾਂ ਖਾਲਿਸਤਾਨ ਪੱਖੀ ਜਥੇਬੰਦੀਆਂ ਜਿਵੇਂ ਜ਼ਿੰਦਾਬਾਦ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ)ਨਾਲ ਫੰਡਿੰਗ ਦੇ ਸਬੰਧਾਂ ਦੀ ਜਾਂਚ ਕਰੇਗੀ। ਕੇਂਦਰੀ ਜਾਂਚ ਟੀਮ ਅਮਰੀਕਾ, ਯੂਕੇ, ਆਸਟਰੇਲੀਆ ਅਤੇ ਜਰਮਨੀ ਵਰਗੇ ਵਿਦੇਸ਼ੀ ਮੁਲਕਾਂ ਤੋਂ ਖਾਲਿਸਤਾਨ ਦਹਿਸ਼ਤੀ ਸੰਗਠਨਾਂ ਨੂੰ ਮਿਲਦੀ ਫੰਡਿੰਗ ਦੀ ਵੀ ਜਾਂਚ ਕਰੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ “ਵੋਟਰ ਜਾਗਰੂਕਤਾ ਕੈਂਪ ਦਾ ਆਯੋਜਨ”
Next articleਚੰਨੀ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ