ਤੋਹਫ਼ੇ ਿਵੱਚ ਮਿਲੇ ਹਾਰ ਦੀ ਵਿਕਰੀ ਦੇ ਮਾਮਲੇ ’ਚ ਇਮਰਾਨ ਖ਼ਿਲਾਫ਼ ਜਾਂਚ ਸ਼ੁਰੂ

ਇਸਲਾਮਾਬਾਦ (ਸਮਾਜ ਵੀਕਲੀ):  ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਤੋਹਫ਼ੇ ’ਚ ਮਿਲੇ ਮਹਿੰਗੇ ਹਾਰ ਨੂੰ 18 ਕਰੋੜ ਰੁਪਏ ’ਚ ਵੇਚੇ ਜਾਣ ਦੀ ਜਾਂਚ ਖੋਲ੍ਹ ਦਿੱਤੀ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਮਰਾਨ ਨੇ ਇਹ ਹਾਰ ਤੋਸ਼ੇਖਾਨੇ ’ਚ ਨਾ ਭੇਜ ਕੇ ਸਾਬਕਾ ਵਿਸ਼ੇਸ਼ ਸਹਾਇਕ ਜ਼ੁਲਫਿਕਾਰ ਬੁਖਾਰੀ ਨੂੰ ਦੇ ਦਿੱਤਾ ਸੀ ਜਿਸ ਨੇ ਇਹ ਲਾਹੌਰ ਦੇ ਇਕ ਸੁਨਿਆਰੇ ਨੂੰ 18 ਕਰੋੜ ਰੁਪਏ ’ਚ ਵੇਚ ਦਿੱਤਾ ਸੀ। ਕਾਨੂੰਨ ਮੁਤਾਬਕ ਤੋਹਫ਼ੇ ’ਚ ਮਿਲੀ ਕੋਈ ਵੀ ਵਸਤੂ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਈ ਜਾਣੀ ਚਾਹੀਦੀ ਹੈ ਪਰ ਜੇਕਰ ਇੰਜ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਗ਼ੈਰਕਾਨੂੰਨੀ ਕਾਰਵਾਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਹਾਤੀ ਵਿਕਾਸ ਫੰਡ ਹੁਣ ਬੁਨਿਆਦੀ ਢਾਂਚੇ ਤੇ ਖਰੀਦ ਕੇਂਦਰਾਂ ’ਤੇ ਹੀ ਖਰਚੇ ਜਾ ਸਕਣਗੇ
Next articleਬੂਚਾ ਤੇ ਨੇੜਲੇ ਇਲਾਕਿਆਂ ’ਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ