ਮਲੇਸ਼ੀਆ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
(ਸਮਾਜ ਵੀਕਲੀ)-ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਸਰਕਲ ਸਟਾਈਲ ਨੂੰ ਪ੍ਫੁਲਿਤ ਕਰਨ ਲਈ ਯਤਨਸ਼ੀਲ ਪਰਵਾਸੀ ਪੰਜਾਬੀਆਂ ਵਲੋਂ ਹਮੇਸ਼ਾ ਹੀ ਵੱਡੇ ਉਪਰਾਲੇ ਕੀਤੇ ਜਾਂਦੇ ਹਨ। ਗੁਆਂਢੀ ਮੁਲਕ ਮਲੇਸ਼ੀਆ ਵਿੱਚ ਵੀ ਪਿਛਲੇ ਕਾਫੀ ਸਮੇਂ ਤੋਂ ਕਬੱਡੀ ਕੱਪ ਕਰਵਾਏ ਜਾ ਰਹੇ ਹਨ। ਪਿਛਲੇ ਸਮੇਂ ਵਿੱਚ ਕਰੋਨਾ ਮਹਾਂਮਾਰੀ ਨਾਲ ਜਿੱਥੇ ਸਾਰੀ ਦੁਨੀਆਂ ਪ੍ਭਾਵਿਤ ਹੋਈ ਹੈ, ਉੱਥੇ ਹੀ ਕਬੱਡੀ ਨੂੰ ਵੀ ਦੁਨੀਆਂ ਭਰ ਦੇ ਮੈਦਾਨਾ ਵਿੱਚ ਵਿਸਰਾਮ ਲੱਗਿਆ ਹੈ।
ਇਸ ਮੌਕੇ ਮਹਾਨ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਬੇਵਕਤੀ ਮੌਤ ਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਉਸ ਮਹਾਨ ਖਿਡਾਰੀ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਗਏ।
ਪਰ ਹੁਣ ਹਲਾਤ ਠੀਕ ਹੋਣ ਤੋਂ ਬਾਅਦ ਹੁਣ ਦੁਬਾਰਾ ਕਬੱਡੀ ਟੂਰਨਾਮੈਂਟ ਸ਼ੁਰੂ ਕਰਾਉਣ ਲਈ ਇੱਕ ਅਹਿਮ ਮੀਟਿੰਗ ਅੱਜ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੜਦੀ ਕਲਾ ਸਪੋਰਟਸ ਕਲੱਬ ਦੇ ਮੁੱਖ ਪ੍ਬੰਧਕ ਦਵਿੰਦਰ ਸਿੰਘ ਘੱਗਾ ਨੇ ਦੱਸਿਆ ਕਿ ਫੈਡਰੇਸ਼ਨ ਦੀ ਅਹਿਮ ਮੀਟਿੰਗ ਅੱਜ ਮਲੇਸ਼ੀਆ ਵਿੱਚ ਹੋਈ। ਜਿਸ ਵਿੱਚ ਇਸ ਸਾਲ ਕਬੱਡੀ ਟੂਰਨਾਮੈਂਟ ਸ਼ੁਰੂ ਕਰਾਉਣ ਲਈ ਵਿਚਾਰਾਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਵਿਚਾਰ ਕੀਤਾ ਗਿਆ ਕਿ ਇਸ ਸਾਲ ਦੇ ਕਬੱਡੀ ਟੂਰਨਾਮੈਂਟ ਵਿੱਚ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ। ਜਿਹੜੇ ਖਿਡਾਰੀ ਕਿਸੇ ਵੀ ਵਿਦੇਸ਼ੀ ਮੰਚ ਤੇ ਨਹੀਂ ਖੇਡੇ ਉਨ੍ਹਾਂ ਨੂੰ ਮਲੇਸ਼ੀਆ ਕਬੱਡੀ ਫੈਡਰੇਸ਼ਨ ਵਿਸ਼ੇਸ਼ ਮੌਕਾ ਦੇਵੇਗੀ। ਇਸ ਦੇ ਨਾਲ ਹੀ ਕਬੱਡੀ ਵਿੱਚ ਹੋਰ ਚੰਗੇ ਸੁਧਾਰ ਕਰਨ ਲਈ ਵੀ ਵਿਸ਼ੇਸ਼ ਉੱਪਰਾਲੇ ਕੀਤੇ ਜਾਣਗੇ। ਇਸ ਮੌਕੇ ਵੱਖ ਵੱਖ ਖੇਡ ਕਲੱਬਾਂ ਤੋਂ ਪਹੁੰਚੇ ਅਹੁਦੇਦਾਰਾਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ।
ਇਸ ਮੌਕੇ ਚੜਦੀ ਕਲਾ ਕਲੱਬ ਤੋਂ ਸਰਬਜੀਤ ਸਿੰਘ ਦਵਿੰਦਰ ਸਿੰਘ ਘੱਗਾ ਨਿੰਦਰ ਮੋਗਾ, ਸੀਰਾ ਸਰਾਵਾਂ, ਸ਼ਾਨੇ ਪੰਜਾਬ ਕਬੱਡੀ ਕਲੱਬ ਜੋਧਾ ਰੰਧਾਵਾ, ਰਾਣਾ ਰੰਧਾਵਾ ,ਦਵਿੰਦਰ ਗਰੇਵਾਲ਼ ,ਅਜ਼ਾਦ ਕੱਬਡੀ ਕਲੱਬ ਕੁਲਦੀਪ ਬਾਬਾ ,ਬੱਬੂ ਖੀਰਾਂਵਾਲ, ਗੁਰਜੀਤ ਪੱਡਾ, ਰੋਇਲ ਪੰਜਾਬ ਕੱਬਡੀ ਕੱਲਬ ਗੋਪੀ ਸ਼ਾਹਆਲਮ, ਸ਼ਿੰਦਾ ਗਿੱਲ,ਸੁੱਖਾ ਸ਼ਾਹ ਆਲਮ, ਭਗਵਾਨਪੁਰ ਕੱਬਡੀ ਕੱਲਬ ਨਸੀਬ ਘਲੋਟੀ, ਬੀਰਾ ਦਾਤੇਵਾਸ,ਜਗਤਾਰ ਬਰਾੜ, ਮੀਰੀ ਪੀਰੀ ਕੱਬਡੀ ਕੱਲਬ ਕਲਾਂਗ,ਮਨਪ੍ਰੀਤ ਸਰਾਂ,ਜਸਵਿੰਦਰ ਸਿੰਘ ਭਲਵਾਨ,ਜਤਿੰਦਰ ਸੁਰਖਪੁਰ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੱਬਡੀ ਕੱਲਬ ਬਿੱਟੂ ਰੰਧਾਵਾ, ਜਸਵਿੰਦਰ ਸਿੰਘ, ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਕੱਬਡੀ ਕੱਲਬ ਕੁਲਦੀਪ ਬੰਡਾਲਾ, ਕਮਲ ਮਿਲਾਕਾ ,ਸੋਨੀ ਸੰਧੂ ,ਗੋਲਡੀ ਜੇ ਬੀ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly