ਕਪੂਰਥਲਾ (ਸਮਾਜ ਵੀਕਲੀ) ( ਕੌੜਾ)--ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਸਰਕਲ ਕਪੂਰਥਲਾ ਦੇ ਅਹੁਦੇਦਾਰਾਂ ਦੀ ਅੱਜ ਇੱਕ ਵਿਚਾਰ ਵਟਾਂਦਰਾ ਅਹਿਮ ਮੀਟਿੰਗ ਹੋਈ। ਸਬ ਸਟੋਰ ਕਪੂਰਥਲਾ ਵਿੱਚ ਇੰਜੀ: ਗੁਰਨਾਮ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਇੰਜ: ਜਸਵੰਤ ਰਾਏ ਸੂਬਾ ਮੀਤ ਪ੍ਰਧਾਨ ਅਤੇ ਇੰਜ: ਅਸ਼ਵਨੀ ਕੁਮਾਰ ਜ਼ੋਨਲ ਜਨਰਲ ਸਕੱਤਰ ਉਚੇਚੇ ਤੌਰ ਤੇ ਹਾਜਰ ਹੋਏ । ਇੰਜ: ਜਸਵੰਤ ਰਾਏ ਅਤੇ ਇੰਜ: ਅਸ਼ਵਨੀ ਕੁਮਾਰ ਨੇ ਸਾਂਝੇ ਤੌਰ ਉੱਤੇ ਜਥੇਬੰਦੀ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ ਅਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਹਾਜ਼ਰੀਨ ਨੂੰ ਪ੍ਰੇਰਿਆ।
ਕੌਂਸਲ ਦੇ ਸਰਕਲ ਸਕੱਤਰ ਇੰਜ: ਬਲਬੀਰ ਸਿੰਘ ਧਾਰੋਵਾਲੀ ਵੱਲੋਂ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਂਨਜਮੇਂਟ ਵੱਲੋਂ ਆਪਣੀਆਂ ਹੱਕੀ ਮੰਗਾਂ ਸੰਬਧੀ ਟਾਲ- ਮਟੋਲ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਇੰਜ: ਗੁਰਨਾਮ ਸਿੰਘ ਬਾਜਵਾ ਨੇ ਸਟੇਟ ਕਮੇਟੀ ਵੱਲੋਂ ਅਰੰਭੇ ਗਏ ਸੰਘਰਸ਼ ਜਿਸ ਵਿਚ ਸਮੂਹ ਇੰਜੀਨੀਅਰਾਂ ਵੱਲੋਂ 27 ਅਕਤੂਬਰ ਨੂੰ ਸਰਕਲ ਦਫ਼ਤਰ ਸਾਹਮਣੇ ਦੁਪਹਿਰੇ 12.30 ਤੋਂ 2.30 ਵਜੇ ਤਕ ਰੋਸ ਰੈਲੀ ਕੀਤੀ ਜਾਵੇਗੀ ਅਤੇ 27 ਅਕਤੂਬਰ ਤੋਂ 10 ਨਵੰਬਰ ਤਕ ਸਟੋਰ , ਮੀਟਰਿੰਗ ਲੈਬੋਟਰੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦੀ ਕੁਨੈਕਸ਼ਨ ਚੈਕਿੰਗ ਨਹੀਂ ਕੀਤੀ ਜਾਵੇਗੀ ਅਤੇ ਸ਼ਾਮ 5.00 ਵਜੇ ਤੋ ਲੈ ਕੇ ਸਵੇਰੇ 9.00 ਵਜੇ ਤਕ ਅੱਪਣੇ ਮੋਬਾਇਲ ਫੋਨ ਬੰਦ ਰੱਖੇ ਜਾਣਗੇ ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦੀ ਅਰਜੀ ਜੂਨੀਅਰ ਇੰਜਨੀਅਰ ਵੱਲੋਂ ਤਸਦੀਕ ਨਹੀਂ ਕੀਤੀ ਜਾਵੇਗੀ।
ਉਕਤ ਅਹਿਮ ਮੀਟੰਗ ਦੌਰਾਨ ਇੰਜ: ਕੁਲਤਾਰ ਸਿੰਘ ਹਮੀਰਾ, ਇੰਜ: ਬਲਵਿੰਦਰ ਸਿੰਘ ਸ਼ਾਹਕੋਟ, ਇੰਜ: ਰੁਪਿੰਦਰ ਸ਼ਰਮਾ, ਇੰਜੀ: ਰਾਕੇਸ਼ ਕੁਮਾਰ ਢਿੱਲਵਾਂ, ਇੰਜੀ: ਜਤਿੰਦਰਪਾਲ ਸਿੰਘ, ਇੰਜੀ: ਸਾਹਿਲ ਬਖਸ਼ੀ, ਇੰਜੀ: ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਜੂਨੀਅਰ ਇੰਜੀਨੀਅਰ ਵਧੀਕ ਸਹਾਇਕ ਇੰਜੀਨੀਅਰ ਅਤੇ ਸਹਾਇਕ ਇੰਜੀਨੀਅਰ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly