ਪਰਸ਼ੂਰਾਮ ਭਵਨ ਵਿੱਚ ਸ਼ਨੀ ਦੇਵ ਦੀ ਮੂਰਤੀ ਸਥਾਪਤ ਕੀਤੀ ਗਈ

ਡੇਰਾਬੱਸੀ, ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਚੰਡੀਗੜ੍ਹ ਅਪਾਰਟਮੈਂਟ ਦੇ ਵਸਨੀਕ ਸ੍ਰੀ ਦੁਰਗਾ ਚੰਦ ਜਾਮਵਾਲ, ਉਨ੍ਹਾਂ ਦੇ ਪੁੱਤਰ ਸੰਜੀਵ ਜਾਮਵਾਲ ਅਤੇ ਨੂੰਹ ਸ੍ਰੀਮਤੀ ਸਨੇਹਾ ਸ਼ਰਮਾ ਜਾਮਵਾਲ, ਪੁੱਤਰੀ ਸ਼ਿਵਾਨੀ ਨਾਰੰਗ, ਪੋਤਰੇ ਆਰਯੰਸ਼ ਨੇ ਸਥਾਨਕ ਸਰਸਵਤੀ ਵਿਹਾਰ ਗਲੀ ਨੰ.5 ਵਿੱਚ ਸਥਿਤ ਭਗਵਾਨ ਪਰਸ਼ੂਰਾਮ ਭਵਨ ਵਿੱਚ ਸ਼ਨੀ ਦੇਵ ਮਹਾਰਾਜ ਦੀ ਮੂਰਤੀ ਦੀ ਸਥਾਪਨਾ ਕਰਵਾਈ ! ਜਾਣਕਾਰੀ ਦਿੰਦਿਆਂ ਬ੍ਰਾਹਮਣ ਸਭਾ 359 ਭਗਵਾਨ ਪਰਸ਼ੂਰਾਮ ਭਵਨ ਡੇਰਾਬੱਸੀ ਦੇ ਪ੍ਰਧਾਨ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਇਸ ਸ਼ੁਭ ਕਾਰਜ ਮੌਕੇ ਸਭਾ ਦੇ ਚੇਅਰਮੈਨ ਅਤੇ ਨਗਰ ਕੌਂਸਲਰ ਰਾਮਦੇਵ ਸ਼ਰਮਾ, ਕੌਂਸਲਰ ਦੇ ਪਤੀ ਅਤੇ ਸਰਪ੍ਰਸਤ ਭੁਪਿੰਦਰ ਸ਼ਰਮਾ, ਸਰਪ੍ਰਸਤ ਮਾਸਟਰ ਮੇਹਰ ਚੰਦ ਸ਼ਰਮਾ ਅਤੇ ਸ਼੍ਰੀ ਸੁਸ਼ੀਲ ਵਿਆਸ, ਜਨਰਲ ਸਕੱਤਰ ਦਿਨੇਸ਼ ਵੈਸ਼ਨਵ, ਅਰੂਣ ਅੱਤਰੀ, ਖਜ਼ਾਨਚੀ ਰਾਕੇਸ਼ ਅਚਿੰਤ, ਨਿਖਿਲ ਸ਼ਰਮਾ, ਸੁਮਿਤ ਸ਼ਰਮਾ, ਮਹਿਲਾ ਸੰਕੀਰਤਨ ਮੰਡਲੀ ਪ੍ਰਧਾਨ ਸ਼੍ਰੀਮਤੀ ਸੁਸ਼ੀਲਾ ਰਾਜਪੂਤ, ਸ਼੍ਰੀਮਤੀ ਜਸਵੀਰ ਕੌਰ, ਸੁਨੀਤਾ ਸ਼ਰਮਾ, ਗੀਤਾ ਸੇਮਵਾਲ, ਅੰਜੂ ਨੇਗੀ, ਜੋਤੀ ਨੇਗੀ ਸਮੇਤ ਸਮੂਹ ਮੈਂਬਰ। ਗੀਤਾ ਰਾਜਪੂਤ ਆਦਿ ਹਾਜ਼ਰ ਸਨ! ਅੱਜ ਸਥਾਪਨਾ ਤੋਂ ਪਹਿਲਾਂ ਸ਼ਨੀ ਮਹਾਰਾਜ ਦੇ ਸਰੂਪ ਦੀ ਸ਼ਹਿਰ ਦੀ ਪਰਿਕਰਮਾ ਵੀ ਕੀਤੀ ਗਈ, ਜਿਸ ਦਾ ਕਾਲੋਨੀ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ! ਹਵਨ ਯੱਗ ਉਪਰੰਤ ਮਾਤਾ ਮਨਸਾ ਦੇਵੀ ਦੇ ਦਰਬਾਰ ਤੋਂ ਲਿਆਂਦਾ ਭੰਡਾਰਾ ਵੀ ਸ਼ਰਧਾਲੂਆਂ ਵਿੱਚ ਵੰਡਿਆ ਗਿਆ। ਜਨਰਲ ਸਕੱਤਰ ਦਿਨੇਸ਼ ਵੈਸ਼ਨਵ ਨੇ ਦੱਸਿਆ ਕਿ ਆਉਣ ਵਾਲੀ 31 ਮਈ ਨੂੰ ਨਿਰਜਲਾ ਇਕਾਦਸ਼ੀ ਵਾਲੇ ਦਿਨ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ |

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਮਿਡਲ ਸਕੂਲ ਖੈਰੂਲਾਪੁਰ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ
Next articleਨਾਇਬ ਤਹਿਸੀਲਦਾਰ ਦੀ ਭਰਤੀ ਲਈ ਪ੍ਰਵੇਸ਼ ਪ੍ਰੀਖਿਆ ਕੇਂਦਰ ਪੂਰੇ ਪੰਜਾਬ ਵਿੱਚ ਬਣਾਉਣ ਦੀ ਮੰਗ