ਇੱਕ ਪੜਚੋਲ ਇਹ ਵੀ!

(ਸਮਾਜ ਵੀਕਲੀ)

ਜੋ ਝੂਠੀ ਵਾਹ ਵਾਹ ਨੇ ਕਰਦੇ।
ਉਹੀ ਲੋਕ ਤਬਾਹ ਨੇ ਕਰਦੇ।

ਮਿੱਠੀ ਰਸਨਾ ਛੁਰੀ ਅਸਲ ਵਿੱਚ,
ਜੀਹਦੇ ਨਾਲ਼ ਜਿਬਾਹ ਨੇ ਕਰਦੇ।

ਮੂੰਹ ‘ਤੇ ਗ਼ਲਤ, ਸਹੀ ਦਾ ਨਿਰਣਾ,
ਅਸਲੀ ਖੈਰ ਖਵਾਹ ਨੇ ਕਰਦੇ।

ਵਿੱਚ ਦੁਚਿੱਤੀਆਂ ਜੋ ਸ਼ੁਭਚਿੰਤਕ,
‘ਕੱਲਿਆਂ ਰਾਏ, ਸਲਾਹ ਨੇ ਕਰਦੇ।

ਪਰ ਕੁਝ ਸੜੀਅਲ ਨੁਕਤਾਚੀਨੀ,
ਬਿਲਕੁੱਲ ਬਿਨਾਂ ਵਜਾਹ ਨੇ ਕਰਦੇ।

ਅਹੁਦੇਦਾਰ ਅਖੌਤੀ ਅਕਸਰ,
‘ਗੱਲਾਂ ਵਾਲ਼ਾ ਕੜਾਹ’ ਨੇ ਕਰਦੇ।

ਰੋਮੀਆਂ ਨਵਿਆਂ, ਉੱਭਰਦਿਆਂ ਨੂੰ,
ਲਾ ਕੇ ਜੋਰ ਫਨਾਹ ਨੇ ਕਰਦੇ।

ਪਰ ਘਾਹ ਵਾਂਗੂੰ ਉੱਗ ਪੈਣ ਉਹ,
ਜੋ ਕੰਮ ਬਿਨ ਪਰਵਾਹ ਨੇ ਕਰਦੇ।

ਜੋ ਝੂਠੀ ਵਾਹ ਵਾਹ ਨੇ ਕਰਦੇ।
ਉਹੀ ਲੋਕ ਤਬਾਹ ਨੇ ਕਰਦੇ।

ਰੋਮੀ ਘੜਾਮੇਂ ਵਾਲ਼ਾ
98552-81105

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਕੋਲੈਸਟੋ੍ਲ (ਖੂਨ ਗਾੜਾ) ਦੇ ਕਾਰਨ ਅਤੇ ਘਰੈਲੂ ਇਲਾਜ