ਖੇਤੀਬਾੜੀ ਵਿਭਾਗ ਵੱਲੋਂ ਦੇਸ ਪੰਜਾਬ ਕੁਦਰਤੀ ਖੇਤੀ ਫਾਰਮ ਦਾ ਦੌਰਾ
ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਖੇਤੀ ਜਹਿਰਾਂ ਅਤੇ ਖਾਦਾਂ ਦੀ ਅੰਨੇਵਾਹ ਵਰਤੋਂ ਦੇ ਚੱਲਦੇ ਰੁਝਾਨ ਦੇ ਉਲਟ ਚੱਲਦਿਆਂ ਦੋਦਾ ਵਜੀਰ ਪਿੰਡ ਦੇ ਕਿਸਾਨ ਸਰਵਣ ਸਿੰਘ ਨੇ ਸਫ਼ਲ ਕੁਦਰਤੀ ਖੇਤੀ ਕਰਕੇ ਸਿਹਤਮੰਦ ਪਿਰਤ ਪਾਈ ਹੈ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕੁਦਰਤੀ ਫਾਰਮ ਦਾ ਵਿਸ਼ੇਸ਼ ਦੌਰਾ ਕਰਨ ਆਈ ਖੇਤੀਬਾੜੀ ਮਹਿਕਮੇ ਦੀ ਟੀਮ ਦੀ ਅਗੁਵਾਈ ਕਰ ਰਹੇ ਖੇਤੀ ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਧੰਜੂ ਨੇ ਕਹੀ।
ਉਹਨਾਂ ਦੱਸਿਆ ਕਿ ਕਿਸਾਨ ਸਰਵਣ ਸਿੰਘ ਮਹਿਕਮੇ ਵੱਲੋਂ ਗਠਿਤ ਬਲਾਕ ਕਿਸਾਨ ਸਲਾਹਕਾਰ ਕਮੇਟੀ ਦੇ ਮੈੰਬਰ ਵੀ ਹਨ ਅਤੇ 4 ਏਕੜ ਵਿੱਚ ਕੁਦਰਤੀ ਖੇਤੀ ਕਰਦੇ ਹਨ। ਇਸ ਮੌਕੇ ਉਹਨਾਂ ਦੱਸਿਆ ਕਿ ਉਹ ਬਾਸਮਤੀ ਮੂੰਗੀ ਮਾਂਹ ਹਲਦੀ ਅਤੇ ਕਮਾਦ ਸਮੇਤ ਤਕਰੀਬਨ 12 ਫ਼ਸਲਾਂ ਦੀ ਕਾਸ਼ਤ ਬਿਨਾ ਕਿਸੇ ਰਸਾਇਣਕ ਖਾਦ ਅਤੇ ਦਵਾਈਆਂ ਤੋਂ ਕਰਦੇ ਹਨ । ਉਹਨਾਂ ਦੱਸਿਆ ਕਿ ਫਸਲ ਦੀਆਂ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਜੀਵ ਅੰਮਿ੍ਤ , ਫ਼ਸਲੀ ਚੱਕਰ, ਰੂੜੀ ਖਾਦ ਅਤੇ ਗੰਡੋਆ ਖਾਦ ਰਾਹੀਂ ਕੀਤੀ ਜਾਂਦੀ ਹੈ ਅਤੇ ਕੀਟਨਾਸ਼ਕ ਅਤੇ ਉੱਲੀਨਾਸ਼ਕ ਘਰ ਵਿੱਚ ਹੀ ਤਿਆਰ ਕੀਤੇ ਜਾਂਦੇ ਹਨ ਅਤੇ ਇਸ ਸਾਰੇ ਕੰਮ ਵਿੱਚ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੀ ਮਦਦ ਕਰਦਾ ਹੈ।
ਇਸ ਮੌਕੇ ਉਹਨਾ ਦੇ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਕਿਸਾਨਾਂ ਦੀ ਜਹਿਰ ਮੁਕਤ ਖੇਤੀ ਦੇ ਅਸੰਭਵ ਹੌਣ ਦੀ ਆਮ ਧਾਰਨਾ ਨੂੰ ਤੋੜਨਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਇਸ ਲਈ ਉਹਨਾਂ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ। ਮੰਡੀਕਰਨ ਸੌਖਾ ਕਰਨ ਲਈ ਆਪਣੇ ਫਾਰਮ ਦਾ ਨਾਮ ਦੇਸ ਪੰਜਾਬ ਕੁਦਰਤੀ ਖੇਤੀ ਫਾਰਮ ਰੱਖਿਆ ਹੈ ਅਤੇ ਉਹ ਕੁਦਰਤੀ ਗੁੜ ਵੀ ਤਿਆਰ ਕਰਦੇ ਹਨ ਅਤੇ ਉਹਨਾਂ ਦੇ ਸਾਰੇ ਉਤਪਾਦ ਘਰੋਂ ਹੀ ਵਿੱਕ ਜਾਂਦੇ ਹਨ।ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਆਤਮਾ ਤਰਵਿੰਦਰ ਸਿੰਘ ਨੇ ਦੱਸਿਅਾ ਕਿ ਉਹ ਕਿਸਾਨਾਂ ਲਈ ਗੰਡੋਆ ਖਾਦ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਗੁਰਵਿੰਦਰ ਸਿੰਘ , ਮਨਜਿੰਦਰ ਸਿੰਘ ਅਤੇ ਹਰਜੋਧ ਸਿੰਘ ਏ ਟੀ ਅੈਮ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly