HOME ਹੁਨਰ ਦੀ ਉਦਾਹਰਣ ਬਣਿਆ ਸ਼ਾਨਦਾਰ ਸਵਾਗਤੀ ਗੇਟ

ਹੁਨਰ ਦੀ ਉਦਾਹਰਣ ਬਣਿਆ ਸ਼ਾਨਦਾਰ ਸਵਾਗਤੀ ਗੇਟ

1
ਡੁਬਈ ਤੋਂ ਪਰਤੇ ਗੁਰਮੀਤ ਸਿੰਘ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਬਣਾਇਆ ਸਵਾਗਤੀ ਗੇਟ 

ਕਪੂਰਥਲਾ,   (ਸਮਾਜ ਵੀਕਲੀ)    (ਕੌੜਾ)– ਰਚਨਾਤਮਕਤਾ ਸਿਰਫ਼ ਇੱਕ ਕੁਦਰਤੀ ਪ੍ਰਤਿਭਾ ਨਹੀਂ ਹੈ, ਸਗੋਂ ਇੱਕ ਹੁਨਰ ਹੈ ਜਿਸਨੂੰ ਵੱਖ-ਵੱਖ ਤਰੀਕਿਆਂ ਦੁਆਰਾ ਵਿਕਸਤ ਕੀਤਾ ਜਾ ਸਕਦਾ ਹੈ।ਜਿਸ ਵਿੱਚ ਉਤਸੁਕਤਾ ਨੂੰ ਵਧਾਉਣਾ ,ਕਿਸੇ ਖੇਤਰ ਵਿੱਚ ਮਾਹਰ ਬਣਨਾ ਅਤੇ ਜੋਖਮ ਲੈਣਾ ਸ਼ਾਮਿਲ ਹੁੰਦਾ ਹੈ । ਇਸ ਵਾਸਤੇ ਮਜ਼ਬੂਤ ਪ੍ਰੇਰਣਾ, ਦ੍ਰਿੜਤਾ ਅਤੇ ਉਤਸੁਕਤਾ ਦੀ ਭਾਵਨਾ ਦੀ ਵੀ ਲੋੜ ਹੁੰਦੀ ਹੈ। ਅਜਿਹੀ ਹੀ ਇੱਕ ਹੁਨਰ ਦੀ ਉਦਾਹਰਣ ਬਣਿਆ ਸਵਾਗਤੀ ਗੇਟ। ਡਡਵਿੰਡੀ-ਮੋਠਾਂਵਾਲ ਫਾਟਕ ਦੇ ਨੇੜੇ ਪਿੰਡ ਭੌਰ ਨੂੰ ਮੁੜਦਿਆਂ ਹੀ ਇੱਕ ਸ਼ਾਨਦਾਰ ਸਵਾਗਤੀ ਗੇਟ ਬਣਾਇਆ ਗਿਆ ਹੈ । ਜੋ ਕਿ ਆਪਣੇ-ਆਪ ਵਿੱਚ ਕਿਸੇ ਮਹਾਨ ਕਲਾ ਤੋਂ ਘੱਟ ਨਹੀਂ ਹੈ। ਡੁਬਈ ਵਿੱਚ ਲੰਬਾ ਸਮਾਂ ਗੁਜਾਰ ਕੇ ਵਾਪਸ ਪਰਤੇ ਪਿੰਡ ਭੋਰ ਦੇ ਰਾਮਗੜ੍ਹੀਆ ਪਰਿਵਾਰ ਦੇ ਮੁਖੀ ਸ੍ਰੀ ਗੁਰਮੀਤ ਸਿੰਘ ਨੂੰ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਸਮਰਪਿਤ ਆਪਣੇ ਪਿੰਡ ਨੂੰ ਜਾਂਦੇ ਰਸਤੇ ਤੇ ਇੱਕ ਅਜਿਹੇ ਗੇਟ ਦੀ ਉਸਾਰੀ ਕਰਨ ਦੀ ਉਤਸੁਕਤਾ ਸੀ ਜੋ ਕਿ ਵਿਲੱਖਣ ਹੋਵੇ। ਨੇੜਲੇ ਪਿੰਡ ਨਸੀਰੇਵਾਲ ਦੇ ਕਲਸੀ ਕੰਸਟ੍ਰਕਸ਼ਨ ਕੰਪਨੀ ਦੇ ਮਾਲਕ ਸ੍ਰੀ ਹਰਜਿੰਦਰਪਾਲ ਸਿੰਘ ਕਲਸੀ (98153-14351 ) ਨਾਲ ਸੰਪਰਕ ਕਰਕੇ ਆਪਣੇ ਦਿਲ ਵਿੱਚ ਪਲ ਰਹੇ ਸੁਪਨੇ ਨੂੰ ਸਾਕਾਰ ਕਰਨ ਲਈ ਸਹਿਮਤੀ ਲਈ। ਲੱਗਭਗ ਪੰਜ ਮਹੀਨੇ ਦਾ ਸਮਾਂ ਲਗਾ ਕੇ ਸਵਰਗੀ ਪਿਤਾ ਸ੍ਰੀ ਬਾਵਾ ਸਿੰਘ ਝੀਤਾ ਅਤੇ ਮਾਤਾ ਧੰਨ ਕੌਰ ਝੀਤਾ ਦੀ ਯਾਦ ਨੂੰ ਸਮਰਪਿਤ ਇਹ ਸਵਾਗਤੀ ਗੇਟ ਪੂਰੀ ਤਰ੍ਹਾਂ ਕੰਕਰੀਟ ਦਾ ਬਣਾਇਆ ਗਿਆ ਹੈ। ਦੋਨੋ ਪਾਸਿਆਂ ਤੋਂ ਇੱਕੋ ਜਿਹੇ ਬਣੇ ਇਸ ਗੇਟ ਵਿੱਚ ਆਰੀ , ਹਥੌੜਾ ਅਤੇ ਗੁਣੀਆਂ ਦੇ ਡਿਜ਼ਾਈਨ ਉਕਰੇ ਹੋਏ ਹਨ। ਸ਼ੋਸ਼ਲ ਮੀਡੀਆ ਤੇ ਵੀ ਇਸ ਸਵਾਗਤੀ ਗੇਟ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ। ਕਲਸੀ ਕੰਸਟ੍ਰਕਸ਼ਨ ਕੰਪਨੀ ਦੇ ਮਾਲਕ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਹੋਰ ਗੇਟ ਬਣਾਉਣ ਲਈ ਬਹੁਤ ਆਰਡਰ ਆ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਿੱਠੀਆਂ ਉਲ਼ਝਣਾਂ 
Next articleਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਨਜਾਇਜ਼ ਮਾਈਨਿੰਗ ਸਬੰਧੀ ਐਸ ਡੀ ਐਮ ਨੂੰ ਮੰਗ ਪੱਤਰ ਸੌਂਪਿਆ