ਤਰਕਸ਼ੀਲਾਂ ਵੱਲੋਂ ਵਿਗਿਆਨਕ ਸੋਚ ਅਪਨਾਉਣ ਦਾ ਸੁਨੇਹਾ ਦਿੰਦਾ ਸਮਾਗਮ

ਜਗਦੇਵ ਕਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕੀਤਾ

ਮਾਸਟਰ ਪਰਮਵੇਦ ਸੰਗਰੂਰ (ਸਮਾਜ ਵੀਕਲੀ):  ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਮਾਸਟਰ ਪਰਮਵੇਦ, ਸੁਰਿੰਦਰ ਪਾਲ ਉੱਪਲੀ,ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ, ਚਰਨ ਕਮਲ ਸਿੰਘ,ਅਮਰ ਸਿੰਘ, ਤੇ ਧਰਮਵੀਰ ਸਿੰਘ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਬੀਐਸਐਨਐਲ ਪੈਨਸ਼ਰਨਜ਼ ਐਸ਼ੋਸ਼ੀਏਨ ਜਿਲ੍ਹਾ ਸੰਗਰੂਰ ਦੇ ਪੈਨਸ਼ਰਨਜ ਦੇ ਜਨਮ ਦਿਨ ਸਮਾਗਮ ਮੌਕੇ ਇਕ ਪਰਭਾਵਸ਼ਾਲੀ ਵਿਗਿਆਨਕ ਸੋਚ ਅਪਨਾਉਣ ਦੀ ਪ੍ਰੇਰਨਾ ਦਿੰਦਾ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ ਗਿਆ।ਮਾਸਟਰ ਪਰਮ ਵੇਦ ਨੇ ਹਾਜ਼ਰੀਨ ਨੂੰ ਆਪਣੇ ਸੰਬੋਧਨ ਵਿੱਚ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਣਨ ਤੇ ਆਪਣੇ ਬੱਚਿਆਂ ਦਾ ਦਰਿਸ਼ਟੀਕੋਣ ਵਿਗਿਆਨਕ ਬਣਾਉਣ ਦਾ ਹੋਕਾ ਦਿੱਤਾ।ਉਨਾਂ ਕਿਹਾ ਕਿ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਤੇ ਉਨਾਂ ਦੇ ਕਾਰਨ ਜਾਣਨ ਦੇ ਯਤਨ ਜੁਟਾਉਣਾ ਹੀ ਤਰਕਸ਼ੀਲਤਾ ਹੈ।ਕਿਸੇ ਵੀ ਅਖੌਤੀ ਸਿਆਣੇ ਕੋਲ ਕੋਈ ਵੀ ਅਜਿਹੀ ਗੈਬੀ ਸ਼ਕਤੀ ਨਹਿ ਹੁੰਦੀ ਜਿਸ ਨਾਲ ਉਹ ਕਿਸੇ ਦਾ ਕੁਝ ਸੰਵਾਰ ਜਾਂ ਨੁਕਸਾਨ ਕਰ ਸਕਦਾ ਹੋਵੇ।

ਉਨਾਂ ਤਰਕਸ਼ੀਲ ਸੁਸਾਇਟੀ ਦੀਆਂ 23ਸ਼ਰਤਾਂ ਵਾਲੀ ਚਣੌਤੀ ਤੋਂ ਜਾਣੂੰ ਕਰਵਾਂਦਿਆਂ ਕਿਹਾ ਇਨ੍ਹਾਂ ਵਿਚੋਂ ਕੋਈ ਵੀ ਅਖੌਤੀ ਚਮਤਕਾਰੀ ਕਿਸੇ ਇਕ ਨੂੰ ਪੂਰਾ ਕਰਨ ਤੇ ਪੰਜ ਲੱਖ ਦਾ ਨਗਦ ਇਨਾਮ ਜਿੱਤ ਸਕਦਾ ਹੈ।ਸੀਲਬੰਦ ਕਰੰਸੀ ਨੋਟ ਦਾ ਨੰਬਰ ਪੜ੍ਹਨਾ 23, ਸ਼ਰਤਾਂ ਵਿਚੋਂ ਇਕ ਸ਼ਰਤ ਹੈ।ਉਨਾਂ ਸੁਸਾਇਟੀ ਕੋਲ ਆਉਂਦੇ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਸਮੇਂ ਜਗਦੇਵ ਕਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕੀਤਾ। ਉਨ੍ਹਾਂ ਫੁੱਲ ਗਾਇਬ ਕਰਕੇ ਪੈਦਾ ਕਰਨਾ , ਅਖ਼ਬਾਰ ਦੇ ਟੁਕੜੇ ਟੁਕੜੇ ਕਰਕੇ ਫਿਰ ਪੂਰਾ ਅਖ਼ਬਾਰ ਬਣਾਉਣਾ , ਰੁਮਾਲ ਤੋਂ ਛੜੀ ਬਣਾਉਣਾ ਆਦਿ ਟਰਿਕਾਂ ਰਾਹੀਂ ਭਰਵਾਂ ਮਨੋਰੰਜਨ ਕੀਤਾ ਤੇ ਵਿਗਿਆਨਕ ਸੋਚ ਅਪਣਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ।ਪੈਨਸ਼ਰਨਜ਼ ਐਸ਼ੋਸ਼ੀਏਨ ਦੇ ਸਾਧਾ ਸਿੰਘ ਨੇ ਵਿਗਿਆਨਕ ਵਿਚਾਰਾਂ ਦਾ ਛੱਟਾ ਦੇਣ ‘ਤੇ ਤਰਕਸ਼ੀਲ ਸੁਸਾਇਟੀ ਦੇ ਕਾਮਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਮਹਿੰਦਰ ਸਿੰਘ ਏ ਜੀ ਐਮ ,ਗੁਰਮੇਲ ਸਿੰਘ ਤੇ ਸਾਧਾ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ,।ਮਨੋਹਰ ਲਾਲ ਸ਼ਰਮਾ ਸਰਕਲ ਸੈਕਟਰੀ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਦਿੱਤੀ ਗਈ।ਮਈ ਦਿਵਸ ਦੇ ਸ਼ਹੀਦਾਂ ਨੂੰ ਵੀ ਯਾਦ ਕੀਤਾ ਗਿਆ ਤੇ ਖੇਤਾਂ, ਸੜਕਾਂ ਆਦਿ ਥਾਵਾਂ ਤੇ ਕੰਮ ਕਰਦੇ ਕਿਰਤੀਆਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ ਗਈ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਵੇਦਨਾ ਅਤੇ ਗੰਭੀਰਤਾ ਨਾਲ ਰੰਗੀ ਹੋਈ ਹੈ ਕਾਵਿ ਪੁਸਤਕ – ‘ਕੱਕੀਆਂ ਕਣੀਆਂ’
Next articleਬੋਰਡ ਦੇ ਇਮਤਿਹਾਨਾਂ ਵਿੱਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀਮਾਜਰਾ ਦਾ ਸ਼ਾਨਦਾਰ ਪ੍ਰਦਰਸ਼ਨ