ਤਰਕਸ਼ੀਲਾਂ ਨੇ ਕਰਵਾਇਆ ਸਿਖਿਆਦਾਇਕ ਪ੍ਰੋਗਰਾਮ

ਤਰਕਸ਼ੀਲਾਂ ਦੀ ਭਵਾਨੀਗੜ੍ਹ ਵਿਖੇ ਪਹਿਲੀ ਮੀਟਿੰਗ

 

ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ (ਸਮਾਜ ਵੀਕਲੀ) – ਬਰਨਾਲਾ ਦੇ ਜੋਨ ਮੁਖੀ ਮਾਸਟਰ ਪਰਮਵੇਦ ਤੇ ਮੀਡੀਆ ਮੁਖੀ ਸੀਤਾ ਰਾਮ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਭਵਾਨੀਗੜ੍ਹ ਵਿਖੇ ਇਕਾਈ ਬਣਾਉਣ ਲਈ ਸੁਹਿਰਦ ਯਤਨ ਜਾਰੀ ਹਨ, ਭਵਾਨੀਗੜ੍ਹ ਦੇ ਤਰਕਸ਼ੀਲ ਸਾਥੀਆਂ ਦੇ ਯਤਨਾਂ ਵਿੱਚ ਮਿਹਨਤ,ਲਗਨ ਤੇ ਪ੍ਰਤੀਬੱਧਤਾ ਝਲਕਦੀ ਹੈ, ਸਿੱਟੇ ਵਜੋਂ ਉਨ੍ਹਾਂ ਆਪਣੀ ਮੀਟਿੰਗ ਤੋਂ ਪਹਿਲਾਂ ਪਹਿਲੇ ਦਿਨ ਹੀ ਭਵਾਨੀਗੜ੍ਹ ਪੰਕਜ ਦੇ ਘਰ ਵਿਖੇ ਵਿਦਿਆਰਥੀਆਂ ਲਈ ਤਰਕਸ਼ੀਲ ਪ੍ਰੋਗਰਾਮ ਕਰਵਾਇਆ, ਹਰਪ੍ਰੀਤ ਦਾਸ ਝਨੇੜੀ, ਸੀਤਾ ਰਾਮ , ਜਸਦੇਵ ਸਿੰਘ , ਰਘਵੀਰ ਸਿੰਘ ਤੇ ਮਾਸਟਰ ਪਰਮਵੇਦ ਨੇ ਹਾਜ਼ਰੀਨ ਨੂੰ ਅੰਧਵਿਸ਼ਵਾਸਾਂ, ਵਹਿਮਾਂ – ਭਰਮਾਂ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚ ਨਿਕਲਣ ਤੇ ਆਪਣਾ ਸੋਚਣਢੰਗ ਵਿਗਿਆਨਕ ਬਣਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ, ਉਨ੍ਹਾਂ ਕਿਹਾ ਕਿ ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਹਨ ਉਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ/ ਵਿਗਿਆਨਕ ਸੋਚ ਹੈ।

ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਅਗਸਤ ਮਹੀਨੇ ਤਰਕਸ਼ੀਲ ਸੁਸਾਇਟੀ ਵਲੋਂ ਕਰਵਾਈ ਜਾ ਰਹੀ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਬਾਰੇ ਵੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ 6 ਵੀਂ ਤੋਂ 12 ਵੀਂ ਦੇ ਬੱਚੇ ਭਾਗ ਲੈਣ ਸਕਦੇ,ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ, ਸਰਟੀਫਿਕੇਟ ਭਾਗ ਲੈਣ ਵਾਲੇ ਹਰ ਬੱਚੇ ਨੂੰ ਦਿਤੇ ਜਾਣਗੇ,ਇਸ ਸਮੇਂ ਜਗਦੇਵ ਕਮੋਮਾਜਰਾ ਨੇ ਜਾਦੂ ਸ਼ੋਅ ਪੇਸ਼ ਕੀਤਾ ਤੇ ਵਿਗਿਆਨਕ ਵਿਚਾਰਾਂ ਦੀ ਜਾਗ ਲਾਈ, ਉਨ੍ਹਾਂ ਕਿਹਾ ਕਿ ਜਾਦੂ ਕਰਾਮਾਤ ਨਾ ਹੋ ਕੇ ਇੱਕ ਕਲਾ ਹੈ ,ਹੱਥ ਦੀ ਸਫਾਈ ਹੈ। ਇਸ ਸਮੇਂ ਵਿਦਿਆਰਥੀਆਂ ਨੂੰ ਤਰਕਸ਼ੀਲ ਸਾਹਿਤ ਵੀ ਵੰਡਿਆ ਗਿਆ, ਤਰਕਸ਼ੀਲ ਮੈਗਜੀਨ ਵੀ ਦਿੱਤੇ ਗਏ।

ਇਸਤੋਂ ਬਾਅਦ ਉਥੇ ਹੀ ਮਾਸਟਰ ਪਰਮ ਵੇਦ ਦੀ ਤੇ ਸੀਤਾ ਰਾਮ ਦੀ ਅਗਵਾਈ ਵਿਚ ਹੋਈ ਭਵਾਨੀਗੜ੍ਹ ਦੇ ਤਰਕਸ਼ੀਲ ਮੈਂਬਰਾਂ ਦੀ ਮੀਟਿੰਗ ਹੋਈ ,ਮੀਟਿੰਗ ਵਿੱਚ ਉਨ੍ਹਾਂ ਵਲੋਂ ਕਰਵਾਏ ਤਰਕਸ਼ੀਲ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਮੀਟਿੰਗਾਂ ਤੇ ਕੰਮਾਂ ਵਿੱਚ ਲਗਾਤਾਰਤਾ ਰੱਖਣ ਲਈ ਕਿਹਾ ਗਿਆ ਤਾਂ ਦੋ ਇਕ ਦੋ ਮੀਟਿੰਗਾਂ ਤੋਂ ਬਾਅਦ ਇਕਾਈ ਭਵਾਨੀਗੜ੍ਹ ਨੂੰ ਮਾਨਤਾ ਦਿੱਤੀ ਜਾ ਸਕੇ, ਹਾਜ਼ਰ ਮੈਂਬਰਾਂ ਨੇ ਕੰਮਾਂ ਤੇ ਮੀਟਿੰਗਾਂ ਵਿੱਚ ਲਗਾਤਾਰਤਾ ਰੱਖਣ ਤੇ ਚੇਤਨਾ ਪਰਖ਼ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦਾ ਵਿਸ਼ਵਾਸ ਦਵਾਇਆ । ਮੀਟਿੰਗ ਵਿੱਚ ਸਰਵਸੰਮਤੀ ਨਾਲ ਹਰਪ੍ਰੀਤ ਦਾਸ ਨੂੰ ਮੀਟਿੰਗਾਂ ਬੁਲਾਉਣ ਦੀ ਜ਼ਿਮੇਵਾਰੀ ਸੌਂਪੀ ਗਈ ।ਮੀਟਿੰਗ ਵਿੱਚ ਹਰਪ੍ਰੀਤ ਦਾਸ, ਰਮੇਸ਼ ਕੁਮਾਰ,ਮਾਸਟਰ ਰਘਵੀਰ ਸਿੰਘ ,ਦੀਪਕ ਕੁਮਾਰ, ਇੰਦਰਜੀਤ ਸਿੰਘ ,ਕਰਮਜੀਤ ਨਦਾਮਪੁਰ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਚਰਨ ਸਿੰਘ, ਸੁਖਦੀਪ ਸਿੰਘ ਸੁੱਖਾ ,ਪੰਕਜ ਕੁਮਾਰ ਨੇ ਸ਼ਮੂਲੀਅਤ ਕੀਤੀ

ਮਾਸਟਰ ਪਰਮਵੇਦ

ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਨੀਅਰ ਵਰਗ ਵਿਚ ਮੋਗਾ ਅਤੇ ਤੇਂਗ ਕਲੱਬ ਅਤੇ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ, ਕਿਲ੍ਹਾ ਰਾਇਪੁਰ ਸਕੂਲ ਨੇ ਜੇਤੂ ਕਦਮ ਅੱਗੇ ਵਧਾਏ
Next articleਜਗਰਾਉਂ: ਲੁਧਿਆਣਾ-ਫਿਰੋਜ਼ਪੁਰ ਹਾਈਵੇਅ ’ਤੇ ਬੱਸ ਅਤੇ ਸਕੂਲ ਵੈਨ ਵਿਚਾਲੇ ਟੱਕਰ ਕਾਰਨ 15 ਜ਼ਖ਼ਮੀ, ਡਰਾਈਵਰ ਤੇ 5 ਬੱਚਿਆਂ ਦੀ ਹਾਲਤ ਗੰਭੀਰ