ਕਿਸਾਨਾਂ ਨੂੰ ਮੱਕੀ ਦੇ ਨਵੇਂ ਬੀਜ ਪੀ 1890,1899 ਦੇ ਬਾਰੇ ਦਿੱਤੀ ਗਈ ਕਿਸਾਨਾਂ ਨੂੰ ਵਡਮੁੱਲੀ ਜਾਣਕਾਰੀ
ਕਪੂਰਥਲਾ, ( ਕੌੜਾ )- ਸੁਲਤਾਨਪੁਰ ਲੋਧੀ ਦੇ ਨਿੱਜੀ ਪੈਲੇਸ ਵਿਖੇ ਅੱਜ ਕੋਰਟੀਵਾ ਐਗਰੋਸਾਇੰਸ ਕੰਪਨੀ ਵੱਲੋਂ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਕੋਰਟੀਵਾ ਐਗਰੋਸਾਇੰਸ ਕੰਪਨੀ ਦੇ ਮਾਹਿਰਾਂ ਵੱਲੋਂ ਭਾਗ ਲਿਆ ਗਿਆ ।ਅਤੇ ਕਿਸਾਨਾਂ ਨੂੰ
ਮੱਕੀ ਦੇ ਨਵੇਂ ਬੀਜ ਪੀ 1899,1890 ਦੇ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੈਡਮ ਵਰਕੀਤਾ ਸ਼ਰਮਾ , ਡਾਕਟਰ ਸਿਮਰਜੀਤ ਸਿੰਘ ਨੰਡਾ ,ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਵਰੁਣ ਸ਼ਰਮਾ , ਡਾਕਟਰ ਅਮਨਪ੍ਰੀਤ ਸਿੰਘ , ਡਾਕਟਰ ਧਰਮਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਕੰਪਨੀ ਵੱਲੋਂ ਮੱਕੀ ਦੇ ਨਵੇਂ ਆਏ ਬੀਜ ਪੀ 1890 ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੀਜਣ ਨਾਲ ਕਿਸਾਨਾਂ ਨੂੰ ਆਮਦਨ ਤੋਂ ਵੱਧ ਫਾਇਦਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਪੀ 1890 ਮੱਕੀ ਦੇ ਬੀਜ ਦਾ ਝਾੜ 44,42 ਕੁਇੰਟਲ ਦੇ ਵਿੱਚ ਹੈ। ਜੋ ਕਿ ਬਾਕੀ ਕਿਸਮਾਂ ਨਾਲ 3/4 ਕੁਇੰਟਲ ਵੱਧ ਹੈ ਉਹਨਾਂ ਨੇ ਕਿਹਾ ਕਿ ਇਹ ਨਵਾਂ ਬੀਜ ਸਮੇਂ ਨਾਲੋਂ ਪਹਿਲਾਂ ਪੱਕਦਾ ਹੈ। ਅਤੇ ਕਿਸਾਨ ਆਪਣੀ ਅਗਲੀ ਫਸਲ 8/10 ਦਿਨ ਪਹਿਲਾ ਬੀਜ ਸਕਦਾ ਹੈ । ਅਤੇ ਇਸ ਨਾਲ ਪਾਣੀ ਦੀ ਵਰਤੋਂ ਵੀ ਘੱਟ ਹੁੰਦੀ ਹੈ। ਅਤੇ ਪਾਣੀ ਵੀ ਬਚਦਾ ਹੈ।
ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਡੀ ਕੰਪਨੀ ਵੱਲੋਂ ਮੱਕੀ ਦਾ ਪੀ 1899 ਬੀਜ 2019 ਵਿੱਚ ਮਾਰਕੀਟ ਲਿਆਂਦਾ ਗਿਆ। ਜੋ ਕਿ ਕਿਸਾਨਾਂ ਨੇ ਉਮੀਦਾਂ ਦੇ ਖਰਾ ਉਤਿਆ ਸੀ ।ਅਤੇ ਨਵਾਂ ਬੀਜ ਪੀ 1890 ਕਿਸਾਨਾਂ ਲਈ ਕਾਫੀ ਲਾਭਦਾਇਕ ਸਹਾਇਕ ਹੋਵੇਗਾ। ਇਸ ਮੌਕੇ
ਡਾਕਟਰ ਧਰਮਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਆਲੂ ਦੀ ਫਸਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਕਿਹੜੀਆਂ ਦਵਾਈਆਂ ਵਰਤੀਆ ਜਾਂਦੀਆਂ ਹਨ ।ਉਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਇਸ ਸਮੇਂ ਆਲੂਆਂ ਨੂੰ ਬਲਾਈਟ ਦੀ ਸਮੱਸਿਆ ਬਹੁਤ ਆ ਰਹੀ ਹੈ ।ਜਿਸ ਲਈ ਸਾਡੀ ਕੰਪਨੀ ਵੱਲੋਂ ਕਰਜ਼ੇਟ ,ਈਕੂਵੇਸ਼ਨ ਪ੍ਰ ਦੀ ਸਪਰੇ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਸਬਜ਼ੀਆਂ ਦੀਆਂ ਸਮੱਸਿਆਵਾਂ ਦੇ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ। ਅਤੇ ਉਸ ਮੌਕੇ ਡਾਕਟਰ ਸਿਮਰਜੀਤ ਸਿੰਘ ਨੰਡਾ , ਡਾਕਟਰ ਗੁਰਪ੍ਰੀਤ ਸਿੰਘ ਨੇ ਆਏ ਹੋਏ ਸਾਰੇ ਕਿਸਾਨ ਵੀਰਾ ਦਾ ਧੰਨਵਾਦ ਵੀ ਕੀਤਾ। ਅਤੇ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਕੰਪਨੀ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਹੈ ।ਅਤੇ ਭਵਿੱਖ ਵਿੱਚ ਵੀ ਉਨਾਂ ਨੂੰ ਜੇਕਰ ਫ਼ਸਲ ਨੂੰ ਲੈ ਕੇ ਕੋਈ ਸਮੱਸਿਆ ਹੁੰਦੀ ਹੈ। ਤਾਂ ਉਹ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ।
ਇਸ ਮੌਕੇ ਵਰਕੀਤਾ ਸ਼ਰਮਾ , ਡਾਕਟਰ ਸਿਮਰਜੀਤ ਸਿੰਘ ਨੰਡਾ , ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਵਰੂਣ ਸ਼ਰਮਾ,ਡਾਕਟਰ ਅਮਨਪ੍ਰੀਤ ਸਿੰਘ , ਡਾਕਟਰ ਧਰਮਪ੍ਰੀਤ ਸਿੰਘ,ਕਿਸਾਨ
ਸੁੰਦਰ ਸਿੰਘ,ਗੁਰਪ੍ਰੀਤ ਸਿੰਘ,ਜਸਪਾਲ ਸਿੰਘ, ਸੁਮੀਤ ਪਾਲ ਸਿੰਘ, ਜਸਪਾਲ ਸਿੰਘ ਪੱਕਾ ਕੋਠਾ, ਜਗਰੂਪ ਸਿੰਘ ,ਕੁਲਦੀਪ ਸਿੰਘ, ਅਰਸ਼ਦੀਪ ਸਿੰਘ ਆਦੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly