ਮੇਘਾਲਿਆ ਦੇ ਹਸਪਤਾਲ ਵਿੱਚ ਲੱਗਿਆ ਏਟੀਐਮ

ਸ਼ਿਲੌਂਗ (ਸਮਾਜ ਵੀਕਲੀ) : ਮੇਘਾਲਿਆ ਦੇ ਉਸ ਹਸਪਤਾਲ ਜਿਥੇ ਏਟੀਐਮ ਦੇ ਨਿਰਮਾਤਾ ਜੌਹਨ ਐਡਰੀਅਨ ਸ਼ੈਫਰਡ ਬੈਰਨ ਦਾ ਸਾਲ 1925 ਵਿੱਚ ਜਨਮ ਹੋਇਆ ਸੀ, ਵਿੱਚ 7 ਅਗਸਤ ਨੂੰ ਏਟੀਐਮ ਲਗਾਇਆ ਗਿਆ। 53 ਵਰ੍ਹੇ ਪਹਿਲਾਂ ਲੰਦਨ ਵਿੱਚ ਪਹਿਲੀ ਏਟੀਐਮ ਲਗਾਈ ਗਈ ਸੀ। ਇਹ ਜਾਣਕਾਰੀ ਹਸਪਤਾਲ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ। ਡਾ. ਐਚ ਗੋਰਡਨ ਰੌਬਰਟਸ ਹਸਪਤਾਲ ਵਿੱਚ ਇਹ ਏਟੀਐਮ ਲਗਾਈ ਗਈ ਹੈ। ਅਗਲੇ ਵਰ੍ਹੇ ਇਹ ਹਸਪਤਾਲ 100 ਵਰ੍ਹਿਆਂ ਦਾ ਹੋ ਜਾਵੇਗਾ।

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰੋਜਨ ਨੌਨਗਰੂਮ ਨੇ ਪੀਟੀਆਈ ਨੂੰ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਸ਼ਤਾਬਦੀ ਸਮਾਗਮ ਤੋਂ ਪਹਿਲਾਂ ਹਸਪਤਾਲ ਵਿੱਚ ਟੇਟੀਐਮ ਲਗਾਏ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਏਟੀਐਮ ਬਹੁਤ ਖਾਸ ਹੈ ਕਿਉਂਕਿ ਏਟੀਐਮ ਦੇ ਨਿਰਮਾਤਾ ਦਾ 96 ਵਰ੍ਹੇ ਪਹਿਲਾਂ ਇਸੇ ਹਸਪਤਾਲ ਵਿੱਚ ਜਨਮ ਹੋਇਆ ਸੀ। ਸ਼ੈਫਰਡ ਬੈਰਨ ਦਾ 2010 ਵਿੱਚ ਸਕੌਟਲੈਂਡ ਦੇ ਇਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮਦਨੀ ਦੇ ਮਾਮਲੇ ’ਚ ਬਾਕੀ ਪਾਰਟੀਆਂ ਤੋਂ ‘ਕਰੋੜਾਂ’ ਕਦਮ ਅੱਗੇ ਹੈ ਭਾਜਪਾ
Next articleਅੰਮ੍ਰਿਤਸਰ: ਸਕੂਲ ਬੱਸ ਦੀ ਟੱਕਰ ਕਾਰਨ ਕਾਰ ਸਵਾਰ ਪਤੀ-ਪਤਨੀ ਦੀ ਮੌਤ, 10 ਬੱਚੇ ਜ਼ਖ਼ਮੀ