ਟੋਰਾਂਟੋ – ਹੈਲੀਫੈਕਸ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਏਅਰ ਕੈਨੇਡਾ ਦੇ ਜਹਾਜ਼ ਨੂੰ ਅੱਗ ਲੱਗ ਗਈ। ਹਵਾਈ ਅੱਡੇ ‘ਤੇ ਜਹਾਜ਼ ਨੇ ਭਿਆਨਕ ਲੈਂਡਿੰਗ ਕੀਤੀ। ਲੈਂਡਿੰਗ ਦੌਰਾਨ ਜਹਾਜ਼ ਰਨਵੇ ਤੋਂ ਫਿਸਲ ਗਿਆ ਅਤੇ ਇਸ ਦਾ ਲੈਂਡਿੰਗ ਗੇਅਰ ਟੁੱਟ ਗਿਆ। ਕੁਝ ਦੇਰ ਵਿਚ ਹੀ ਜਹਾਜ਼ ਨੂੰ ਅੱਗ ਲੱਗ ਗਈ। ਹਾਲਾਂਕਿ ਆਖ਼ਰੀ ਖ਼ਬਰਾਂ ਮਿਲਣ ਤੱਕ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਪੀਏਐਲ ਏਅਰਲਾਈਨਜ਼ ਦਾ ਹੈ, ਜੋ ਸੇਂਟ ਜੌਨਜ਼ ਅਤੇ ਹੈਲੀਫੈਕਸ ਵਿਚਕਾਰ ਏਅਰ ਕੈਨੇਡਾ ਦੀ ਉਡਾਣ AC2259 ਦਾ ਸੰਚਾਲਨ ਕਰ ਰਹੀ ਸੀ। ਇਸ ਤੋਂ ਕੁਝ ਘੰਟੇ ਪਹਿਲਾਂ, ਐਤਵਾਰ ਨੂੰ, 181 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜੇਜੂ ਏਅਰ ਦਾ ਜਹਾਜ਼ ਦੱਖਣੀ ਕੋਰੀਆ ਦੇ ਸ਼ਹਿਰ ਮੁਆਨ ਦੇ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਧਮਾਕਾ ਹੋ ਗਿਆ ਸੀ। ਇਸ ਹਾਦਸੇ ‘ਚ ਸਿਰਫ ਦੋ ਲੋਕ ਹੀ ਬਚੇ ਹਨ, ਜਦਕਿ 179 ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly