ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਵਜੋਂ ਸੁਰਿੰਦਰ ਜੀਤ ਸਿੰਘ ਬਿੱਟੂ ਨਾਮਜ਼ਦ।

ਅੰਮ੍ਰਿਤਸਰ  (ਸਮਾਜ ਵੀਕਲੀ)   ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਵਿਦਵਾਨ ਲੇਖਕ ਇੰਜ. ਹਰਜਾਪ ਸਿੰਘ ਔਜਲਾ ਦੇ ਦੋ ਸਾਲਾ ਕਾਰਜਕਾਲ ਸਫ਼ਲਤਾ ਸਹਿਤ ਸੰਪੂਰਨ ਹੋਣ ਤੇ ਪ੍ਰੋ. ਮੋਹਣ ਸਿੰਘਡਾ. ਚਰਨਜੀਤ ਸਿੰਘ ਗੁਮਟਾਲਾ,  ਮਨਮੋਹਣ ਸਿੰਘ ਬਰਾੜਪ੍ਰਿੰਸੀਪਲ ਕੁਲਵੰਤ ਸਿੰਘ ਅਣਖੀਹਰਦੀਪ ਸਿੰਘ ਚਾਹਲ ਅਤੇ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਅਧਾਰਿਤ ਪ੍ਰਜ਼ੀਡੀਅਮ ਨੇ ਇੱਕਮੱਤ ਹੋ ਸੁਰਿੰਦਰ ਜੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਨੂੰ ਸਹਿਮਤੀ ਦੇ ਦਿੱਤੀ। ਸੁਰਿੰਦਰ ਜੀਤ ਸਿੰਘ ਬਿੱਟੂ ਅੰਮ੍ਰਿਤਸਰ ਵਿਕਾਸ ਮੰਚ ਦੇ ਸੰਸਥਾਪਕ ਆਗੂ ਹਨ ਜੋ ਪੂਰੀ ਸਿਦਕ ਦਿਲੀ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਸਰਬਪੱਖੀ ਵਿਕਾਸ ਲਈ ਕਾਰਜਸ਼ੀਲ ਹਨ। ਸੁਰਿੰਦਰ ਜੀਤ ਸਿੰਘ ਬਿੱਟੂ ਨੂੰ ਪ੍ਰਧਾਨਗੀ ਰੁਤਬੇ ਦੀ ਕੁਰਸੀ ਤੇ ਸੁਸ਼ੋਭਿਤ ਕਰਨ ਦੀ ਰਸਮ ਮੌਕੇ ਰਾਜਵਿੰਦਰ ਸਿੰਘ ਗਿੱਲਜਸਪਾਲ ਸਿੰਘਕਵਲਜੀਤ ਸਿੰਘ ਭਾਟੀਆ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਰਜਿੰਦਰ ਸਿੰਘ ਮਰਵਾਹਾ ਚੇਅਰਮੈਨ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸਹਰਪਾਲ ਸਿੰਘ ਆਹਲੂਵਾਲੀਆਸੁਖਵਿੰਦਰ ਸਿੰਘ ਕੋਹਲੀਹਰਦੇਸ਼ ਦਵੇਸਰਲੇਖਿਕਾ ਜਸਬੀਰ ਕੌਰਪਵਨਦੀਪ ਕੌਰਜਤਿੰਦਰ ਪਾਲ ਸਿੰਘ ਨਿਊ ਅੰਮ੍ਰਿਤਸਰਰਜਿੰਦਰ ਸਿੰਘ ਬਾਠਜਸਮੋਹਣ ਸਿੰਘਜਤਿੰਦਰ ਸਿੰਘ ਤਿਲਕ ਨਗਰਰਾਜਵਿੰਦਰਜੀਤ ਸਿੰਘ ਕੁਲਦੀਪ ਸਿੰਘ ਬੋਪਾਰਾਏ ਅਤੇ ਹੋਰ ਆਗੂ ਸ਼ਾਮਲ ਸਨ। ਸੁਰਿੰਦਰ ਜੀਤ ਸਿੰਘ ਬਿੱਟੂ ਨੇ ਪ੍ਰਜ਼ੀਡੀਅਮ ਅਤੇ ਹਾਜ਼ਰ ਪਤਵੰਤੇ ਆਗੂ ਸਾਹਿਬਾਨ ਦਾ ਧੰਨਵਾਦ ਕਰਦਿਆਂ ਹੋਇਆਂ ਅਹਿਦ ਕੀਤਾ ਕਿ ਉਹ  ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਤਤਕਾਲੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸੰਕਲਪ ਨੂੰ ਸਾਕਾਰ ਕਰਨ ਲਈ 21 ਜੁਲਾਈ 1991 ਨੂੰ ਸੰਗਠਿਤ ਅੰਮ੍ਰਿਤਸਰ ਵਿਕਾਸ ਮੰਚ ਦੇ ਉਦੇਸ਼ਾਂ ਦੀ ਪੂਰਤੀ ਲਈ ਪੂਰੀ ਸੁਹਿਰਦਤਾ ਸਹਿਤ ਸਮਰਪਿਤ ਹੋ ਕੇ ਸਾਰੇ ਆਗੂ ਸਾਹਿਬਾਨ ਦੇ ਸਹਿਯੋਗ ਸਦਕਾ ਕਾਰਜਸ਼ੀਲ ਰਹੇਗਾ।

ਜਾਰੀ ਕਰਤਾ : ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ।

# 98158 40755.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੀਗਲ ਅਵੇਅਰਨੈੱਸ ਮੰਚ ਵਲੋਂ ਨਿਊ ਕੋਰਟ ਜਲੰਧਰ ਵਿਖੇ ਜੋਤੀਬਾ ਫੂਲੇ ਦੇ ਜਨਮ ਦਿਨ ‘ਤੇ ਵਿਚਾਰ ਗੋਸ਼ਟੀ
Next articleਨੌਜਵਾਨਾਂ ਨੂੰ ਨਕਾਰਾਤਮਕ ਵੱਖਵਾਦੀ ਵਿਚਾਰਾਂ ਪਿੱਛੇ ਲੱਗ ਕੇ ਆਪਣਾ ਭਵਿੱਖ ਖਰਾਬ ਨਹੀਂ ਕਰਨਾ ਚਾਹੀਦਾ: ਸੁਲਤਾਨੀ