ਨਵੀਂ ਦਿੱਲੀ/ਅੰਮ੍ਰਿਤਸਰ (ਸਮਾਜ ਵੀਕਲੀ): ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਰਨਵੇਅ ਵਿਜ਼ੂਅਲ ਰੇਂਜ (ਆਰਵੀਆਰ) ਉਪਕਰਨ ਖਰਾਬ ਹੋਣ ਕਾਰਨ ਬੀਤੇ ਦੋ ਦਿਨਾਂ ਵਿੱਚ ਕਈ ਉਡਾਨਾਂ ਦੇ ਰਸਤੇ ਬਦਲੇ ਗਏ ਹਨ। ਇਹ ਉਪਕਰਨ ਪਾਇਲਟਾਂ ਨੂੰ ਧੁੰਦ ਵਿੱਚ ਹਵਾਈ ਜਹਾਜ਼ ਨੂੰ ਰਨਵੇਅ ਉੱਤੇ ਉਤਾਰਨ ਵਿੱਚ ਸਹਾਇਤਾ ਕਰਦਾ ਹੈ। ਇਸ ਉਪਕਰਨ ਦਾ ਰੱਖ-ਰਖਾਅ ਮੌਸਮ ਵਿਭਾਗ ਵੱਲੋਂ ਕੀਤਾ ਜਾਂਦਾ ਹੈ। ਵਿਭਾਗ ਨੇ ਆਪਣੇ ਅਧਿਕਾਰੀ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਭੇਜੇ ਹਨ ਤਾਂ ਕਿ ਉਪਰਕਨ ਦੀ ਮੁਰੰਮਤ ਕੀਤੀ ਜਾ ਸਕੇ। ਸੂਤਰਾਂ ਅਲੁਸਾਰ ਇਸ ਉਪਕਰਨ ਦੀ ਮੁਰੰਮਤ ਸ਼ੁੱਕਰਵਾਰ ਤੱਕ ਕਰ ਦਿੱਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly