ਸਰਬੱਤ ਖ਼ਾਲਸਾ ਬਾਰੇ ਅਮ੍ਰਿਤਪਾਲ ਦੀ ਮੰਗ ਨਹੀਂ ਮੰਨਣਯੋਗ : ਸਿੱਖ ਆਗੂ

ਚੰਡੀਗੜ੍ਹ (ਲੋਕਾਈਨਾਮਾ) (ਸਮਾਜ ਵੀਕਲੀ)- ਸਿੱਖ ਆਗੂਆ ਨੇ ਸਰੱਬਤ ਖਾਲਸਾ ਦੀ ਮੰਗ ਨੂੰ ਮੌਜੂਦਾ ਹਾਲਤਾ ਵਿੱਚ ਅਮ੍ਰਿੰਤਪਾਲ ਸਿੰਘ ਦੀ ਨਿੱਜੀ ਲੜਾਈ ਦਾ ਹਿੱਸਾ ਦੱਸਿਆ, ਉਨ੍ਹਾਂ ਨੇ ਅਮ੍ਰਿੰਤਪਾਲ ਸਿੰਘ ਵੱਲੋ ਕੀਤੀ ਗਈ ਸਰੱਬਤ ਖਾਲਸੇ ਦੀ ਮੰਗ ਨੂੰ ਨਿਕਾਰਦੇ ਹੋਏ ਕਈ ਪਹਿਲੂਆ ਤੇ ਚਾਨਣਾ ਪਾਇਆ ।ਪਰਮਜੀਤ ਸਿੰਘ ਸਹੋਲੀ (ਉੱਘੇ ਅਕਾਲੀ ਆਗੂ), ਬਾਬਾ ਬੂਟਾ ਸਿੰਘ, ਗੁਰਮੀਤ ਸਿੰਘ ਗੋਰਾ ਅਤੇ ਹੋਰ ਸਿੱਖ ਆਗੂਆ ਨੇ ਕਿਹਾ ਕਿ ਸਰੱਬਤ ਖਾਲਸਾ ਸਾਲ 2015 ਉਦੋ ਕਰਵਾਇਆ ਗਿਆ ਸੀ ਜਦੋ ਧੰਨ-ਧੰਨ ਗੁਰੂ ਗ੍ਰੰਥ ਸਾਹਿਬ ਦੀਆ ਬੇਅਬਦੀਆ ਹੋਈਆ ਸਨ, ਅਤੇ ਨੇੜੇ ਹੀ ਗੋਲੀ ਕਾਂਡ ਹੋਇਆ ਸੀ।ਉਸ ਸਮੇ ਉਨ੍ਹਾਂ ਦੀ ਆਪਣੀ ਸਰਕਾਰ ਸੀ ਅਤੇ ਉਨ੍ਹਾਂ ਦੀ ਕਿਤੇ ਸੁਣਵਾਈ ਨਹੀ ਹੋਈ ਸੀ। ਇਹੋ ਜਿਹੇ ਹਾਲਤਾ ਵਿੱਚ ਉਨ੍ਹਾਂ ਵੱਲੋ ਸਰੱਬਤ ਖਾਲਸਾ ਕਰਵਾਈ ਗਈ ਸੀ।

ਪ੍ਰੈੱਸ ਕਾਨਫਰੰਸ ਦੋਰਾਨ ਮੋਜੂਦ ਸਿੱਖ ਆਗੂਆ ਨੇ ਕਿਹਾ ਕਿ ਅਜਾਨਾਲਾ ਵਿੱਚ ਅਮ੍ਰਿੰਤਪਾਲ ਸਿੰਘ ਦੇ ਸਾਥੀਆ ਵੱਲੋ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਵਿੱਚ ਲੈ ਕੇ ਜਾਣਾ ਅਤੇ ਕਈ ਵਿਅਕਤੀਆ ਦਾ ਫੱਟੜ ਹੋਣ ਇੱਕ ਗਲਤ ਕਾਰਵਾਈ ਦਾ ਹਿੱਸਾ ਹੈ।ਅਮ੍ਰਿੰਤਪਾਲ ਦੇ ਸਾਥੀਆ ਉੱਪਰ ਪੁਲਿਸ ਵੱਲੋ ਕੀਤੀ ਕਾਰਵਾਈ ਅਤੇ ਉਸਦੇ ਨਤੀਜੇ ਵਜੋ ਅਮ੍ਰਿੰਤਪਾਲ ਸਿੰਘ ਵੱਲੋ ਨੋਜਵਾਨਾਂ ਨੂੰ ਗਲਤ ਰਾਹੇ ਪਾਉਣਾ ਗਲਤ ਸੋਚ ਦਾ ਨਤੀਜਾ ਹੈ।

ਅਕਾਲੀ ਦਲ ਸਤੁੰਤਰ ਪਾਰਟੀ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਉਹਨਾਂ ਨੇ ਅਮ੍ਰਿੰਤਪਾਲ ਸਿੰਘ ਨੂੰ ਪਹਿਲਾ ਵੀ ਬੇਨਤੀ ਕੀਤੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਵਿੱਚ ਉਨਾਂ ਦਾ ਸਾਥ ਦੇਣ ਪ੍ਰੰਤੂ ਅਮ੍ਰਿੰਤਪਾਲ ਤੇ ਉਸਦੇ ਸਾਥੀ ਨੇ ਨੋਜਵਾਨਾਂ ਨੂੰ ਗਲਤ ਰਾਸਤੇ ਵਿੱਚ ਪਾਇਆ ਜਿਸ ਕਾਰਨ ਮੋਜੂਦਾ ਸਰਕਾਰ ਨੂੰ ਉਹਨਾ ਉੱਪਰ NSA ਵਰਗਾ ਸਖਤ ਕਾਨੂੰਨ ਲਗਾਉਣਾ ਪਿਆ।ਇਸ ਕਾਰਨ ਪੰਜਾਬ ਦੇ ਕਈ ਨੋਜਵਾਨ ਪ੍ਰੇਸ਼ਾਨੀ ਵਿੱਚ ਹਨ ਅਤੇ ਪੁਲਿਸ ਕਾਰਵਾਈ ਕਾਰਨ ਨੋਜਵਾਨ ਬਾਹਰਲੀਆ ਜੇਲ੍ਹਾਂ ਵਿੱਚ ਭੇਜ ਦਿੱਤੇ ਗਏ।

ਸਿੱਖ ਆਗੂਆ ਸਾਲ 2015 ਵਿੱਚ ਬੁਲਾਏ ਗਏ ਸਰੱਬਤ ਖਾਲਸਾ ਸਬੰਧੀ ਦੱਸਿਆ ਕਿ ਇਸ ਵਿੱਚ ਲੱਖਾਂ ਦਾ ਇੱਕਠ ਹੋਇਆ ਸੀ ਅਤੇ ਉੱਘੇ ਸਿੰਘ ਸਾਹਿਬਾਨ ਆਏ ਸਨ। ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਉਦੋ ਅਸੀ ਇਸ ਇੱਕਠ ਵਿੱਚ ਅਕਾਲ ਤਖਤ ਸਾਹਿਬ ਦੇ ਉੱਘੇ ਜਥੇਦਾਰ ਵੀ ਬੁਲਾਏ ਸਨ ।ਪਰਮਜੀਤ ਸਿੰਘ ਸੋਹਲੀ (ਉੱਘੇ ਅਕਾਲੀ ਆਗੂ)) ਨੇ ਅਮ੍ਰਿੰਤਪਾਲ ਸਿੰਘ ਅਤੇ ਉਸਦੇ ਸਾਥੀਆ ਨੂੰ ਸਬੁੱਧੀ ਦੇਣ ਲਈ ਸਬੰਧੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਵੀ ਕੀਤੀ।

ਚਿੰਤਕ ਦੀਦਾਵਰ ਨੇ ਕਿਹਾ ਕਿ ਅਮ੍ਰਿਤਪਾਲ ਵੱਲੋ ਸਰੱਬਤ ਖਾਲਸਾ ਬੁਲਾਉਣ ਦੀ ਮੰਗ ਬਿਲਕੁਲ ਨਜਾਇਜ ਅਤੇ ਗਲਤ ਹੈ ਕਿਉਕਿ ਇਹ ਪੰਥ ਦੇ ਅਸੂਲਾਂ ਦੇ ਖਿਲਾਫ ਹੈ ਸਰੱਬਤ ਖਾਲਸਾ ਦੀ ਮੰਗ ਉਦੋ ਕੀਤੀ ਜਾਂਦੀ ਹੈ ਜਦੋ ਕਿ ਸਿੱਖ ਪੰਥ ਦਾ ਕੋਈ ਸਾਝਾਂ ਮਸਲਾ ਕੋਮ ਦੇ ਅੱਗੇ ਖੜ੍ਹਾ ਹੋਵੇ। ਜਦ ਕਿ ਅਮ੍ਰਿੰਤਪਾਲ ਸਿੰਘ ਆਪਣੇ ਨਿੱਜੀ ਮਸਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰੱਬਤ ਖਾਲਸਾ ਦੀ ਮੰਗ ਕਰ ਰਿਹਾ ਹੈ ਇਸ ਤਰ੍ਹਾਂ ਅਮ੍ਰਿੰਤਪਾਲ ਲੋਕਾਂ ਦੀਆ ਭਾਵਨਾਵਾ ਨਾਲ ਖੇਡ ਰਿਹਾ ਹੈ ਉਨ੍ਹਾਂ ਕਹਿ ਕਿ ਅਮ੍ਰਿੰਤਪਾਲ ਸਿੰਘ ਦੀ ਇਸ ਮੰਗ ਦਾ ਪੁਰਜੋਰ ਵਿਰੋਧ ਕੀਤਾ ਜਾਵੇਗਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਕਰੇ ਜਾਰੀ : ਕਮਾਲਪੁਰਾ
Next articleਸ਼ਰਾਬ ਦੇ ਠੇਕਿਆਂ ਦੀ ਵਧੇਰੇ ਜ਼ਰੂਰਤ ਹੈ ਜਾਂ ਸਕੂਲਾਂ ਦੀ