ਪੈਰੋਲ ਦੌਰਾਨ ਪੰਜਾਬ ਨਹੀਂ ਆਵੇਗਾ ਅੰਮ੍ਰਿਤਪਾਲ, ਪਰਿਵਾਰ ਨੇ ਫੋਟੋ ਖਿਚਵਾਉਣ ਦੀ ਕੀਤੀ ਮਨਾਹੀ

Amritpal Singh

ਅੰਮ੍ਰਿਤਸਰ – ਅੰਮ੍ਰਿਤਪਾਲ ਸਿੰਘ ਨੂੰ ਦਿੱਤੇ ਚਾਰ ਦਿਨ ਦੀ ਪੈਰੋਲ ਦੇ ਹੁਕਮਾਂ ਦੀ ਕਾਪੀ ਅੱਜ ਸਾਹਮਣੇ ਆਈ ਹੈ। ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਵਿੱਚੋਂ ਲੈਣ ਲਈ ਅੱਜ ਪੰਜਾਬ ਪੁਲੀਸ ਦੇ ਐਸਪੀ ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਪੁਲੀਸ ਟੀਮ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਰਾਜਾਸਾਂਸੀ ਤੋਂ ਰਵਾਨਾ ਹੋਈ ਹੈ। ਪੈਰੋਲ ਦੇ ਹੁਕਮਾਂ ਦੀ ਕਾਪੀ ਅਨੁਸਾਰ ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ ਤਹਿਤ ਆਰਜ਼ੀ ਰਿਹਾਈ ਦਿੱਤੀ ਗਈ ਹੈ। ਇਸ ਦੌਰਾਨ ਉਹ ਪੰਜਾਬ ਨਹੀਂ ਆ ਸਕਣਗੇ ਅਤੇ ਦਿੱਲੀ ਵਿਚਲੇ ਉਨ੍ਹਾਂ ਦੇ ਪਰਿਵਾਰ ਵਾਲੇ ਹੀ ਉਨ੍ਹਾਂ ਨੂੰ ਮਿਲ ਸਕਣਗੇ। ਮੀਟਿੰਗ ਦੌਰਾਨ ਪਰਿਵਾਰ ਦੀ ਕੋਈ ਫੋਟੋ ਨਹੀਂ ਲਈ ਜਾਵੇਗੀ। ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਪੈਰੋਲ ਦੌਰਾਨ ਕੋਈ ਬਿਆਨ ਨਹੀਂ ਦੇਣਗੇ ਅਤੇ ਦਿੱਲੀ ਵਿੱਚ ਸਹੁੰ ਚੁੱਕਣ ਤੋਂ ਬਾਅਦ ਉਸ ਨੂੰ ਡਿਬਰੂਗੜ੍ਹ ਭੇਜ ਦਿੱਤਾ ਜਾਵੇਗਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਅਤੇ ਹਰਿਆਣਾ ‘ਚ ਕਾਂਗਰਸ-ਆਪ ਨੇ ਵੱਖ-ਵੱਖ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ
Next articleਗੰਡਕ ਨਦੀ ‘ਤੇ ਬਣਿਆ ਪੁਲ ਤੇਜ਼ ਵਹਾਅ ਨੂੰ ਝੱਲ ਨਹੀਂ ਸਕਿਆ, 24 ਘੰਟਿਆਂ ‘ਚ ਸਾਰਨ ‘ਚ ਡਿੱਗਿਆ ਤੀਜਾ ਪੁਲ