ਬਲਬੀਰ ਸਿੰਘ ਬੱਬੀ –ਲੋਕ ਸਭਾ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸਮੁੱਚੀਆਂ ਰਾਜਸੀ ਪਾਰਟੀਆਂ ਦੇ ਆਗੂ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਮਗਨ ਹਨ ਭਾਜਪਾ ਕਾਂਗਰਸ ਆਪ ਜੋ ਦਿੱਲੀ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਹਨ ਉਹ ਇਸ ਵੇਲੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਆਪਣੇ ਵੱਡੇ ਆਗੂਆਂ ਨੂੰ ਲੈ ਕੇ ਆ ਰਹੀਆਂ ਹਨ। ਬੀਤੇ ਦਿਨੀ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਨਾਥ ਸਿੰਘ ਕਾਂਗਰਸ ਵੱਲੋਂ ਪ੍ਰਿਅੰਕਾ ਗਾਂਧੀ ਤੇ ਹੋਰ ਵੱਡੇ ਲੀਡਰ ਚੋਣ ਰੈਲੀਆਂ ਵਿੱਚ ਪੁੱਜ ਰਹੇ ਹਨ ਤੇ ਧੂੰਆਂ ਧਾਰ ਭਾਸ਼ਣ ਦੇ ਰਹੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਲੁਧਿਆਣਾ ਆਏ ਤਾਂ ਉਹਨਾਂ ਨੇ ਰਵਨੀਤ ਬਿੱਟੂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਈ ਗੱਲਾਂ ਪੰਜਾਬ ਦੇ ਵਿਰੁੱਧ ਕੀਤੀਆਂ ਤੇ ਇੱਕ ਪ੍ਰਮੁੱਖ ਗੱਲ ਸੀ ਕਿ ਪੰਜਾਬ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਜਲਦੀ ਹੀ ਤੋੜ ਦੇਵਾਂਗੇ ਤੇ ਇਹ ਸਰਕਾਰ ਨਹੀਂ ਚੱਲਣ ਦਿੱਤੀ ਜਾਵੇਗੀ।
ਇਸ ਗੱਲ ਦਾ ਜਵਾਬ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਮਿਤ ਸ਼ਾਹ ਨੂੰ ਦਿੰਦਿਆਂ ਕਿਹਾ ਹੈ ਕਿ ਅਮਿਤ ਸ਼ਾਹ ਜੀ ਇਹੋ ਜਿਹੀਆਂ ਧਮਕੀਆਂ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਨੂੰ ਨਾ ਦੇਵੋ। ਪੰਜਾਬੀ ਹਰ ਗੱਲ ਨੂੰ ਸਮਝਦੇ ਹਨ ਤੇ ਤੁਸੀਂ ਖੁਦ ਪੰਜਾਬ ਵਿੱਚ ਹੀ ਪ੍ਰਚਾਰ ਕਰਨ ਆ ਰਹੇ ਹੋ ਤੇ ਪੰਜਾਬੀਆਂ ਨੂੰ ਹੀ ਧਮਕੀਆਂ ਦੇ ਰਹੇ ਹੋ ਜੋ ਕਿ ਕਿਸੇ ਪਾਸਿਓਂ ਵੀ ਸਹੀ ਨਹੀਂ ਸਾਡੀ ਸਰਕਾਰ ਨੂੰ ਕੋਈ ਨਹੀਂ ਤੋੜ ਸਕਦਾ। ਸਾਡੇ ਕੋਲ ਮੌਜੂਦਾ ਸਮੇਂ ਪੂਰੇ ਬਹੁਮਤ ਅਨੁਸਾਰ 92 ਵਿਧਾਇਕ ਹਨ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਅਸੀਂ ਪੰਜਾਬ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਾਂਗੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਰਦੇ ਰਹਾਂਗੇ। ਤੁਹਾਡੀਆਂ ਧਮਕੀਆਂ ਤੋਂ ਪੰਜਾਬ ਵਾਸੀ ਡਰਨ ਵਾਲੇ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly