HOME ਏਮਫ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਮੌਕੇ ਡਾ ਨਵਕਾਂਤ ਭਰੋਮਜਾਰਾ ਦਾ...

ਏਮਫ 23 ਮਾਰਚ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਮੌਕੇ ਡਾ ਨਵਕਾਂਤ ਭਰੋਮਜਾਰਾ ਦਾ “ਬੈਸਟ ਸ਼ੋਸ਼ਲ ਐਕਟੀਵਿਸਟ ਅਵਾਰਡ” ਨਾਲ ਕਰੇਗੀ ਸਨਮਾਨ – ਡਾ ਬਾਲੀ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ):- ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ ਰਮੇਸ਼ ਬਾਲੀ, ਜਿਲਾ ਮੋਗਾ ਦੇ ਇੰਚਾਰਜ ਡਾ ਅਰਸ਼ਦੀਪ ਸਿੰਘ ਮੈਡੀਕਲ ਪ੍ਰੈਕਟੀਸ਼ਨਰਜਐਸੋਸੀਏਸ਼ਨ ਪੰਜਾਬ 295 ਦੇ ਸੂਬਾ ਪ੍ਰੀਤ ਪ੍ਰਧਾਨ ਡਾ ਅਮਰਜੀਤ ਸਿੰਘ ਮੋਗਾ ਨੇ ਕਿਹਾ ਏਮਫ ਦੀ ਕੇਂਦਰੀ ਕਮੇਟੀ 23 ਮਾਰਚ ਨੂੰ ਸ਼ਹੀਦ ਭਗਤ ਜੀ ਦੀ ਸਮਾਰਕ ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ। ਸੂਬਾ ਮੀਤ ਪ੍ਰਧਾਨ ਡਾ ਅਮਰਜੀਤ ਸਿੰਘ ਮੋਗਾ ਨੇ ਦੱਸਿਆ ਕਿ 25 ਸਾਲਾਂ ਤੋਂ ਵਧ ਸਮੇਂ ਲੋਕਾਂ ਦੀ ਹੜਾਂ ਦੀ ਮਾਰ ਸਮੇਂ, ਕਰੋਨਾ ਮਹਾਂਮਾਰੀ ਸਮੇਂ ਸੇਵਾ ਕਰਨ ਵਾਲੇ ਮੈਡੀਕਲ ਪ੍ਰੈਕਟੀਸ਼ਨਰਜ ਨੂੰ ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰਜ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਵਿੱਚ ਕੇਂਦਰੀ ਕਮੇਟੀ ਸਨਮਾਨਿਤ ਕਰੇਗੀ । ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਉੱਘੇ ਪੱਤਰਕਾਰ, ਪ੍ਰਸਿੱਧ ਸਮਾਜ ਸੇਵਕ ਅਤੇ ਮੈਡੀਕਲ ਸਹੂਲਤਾਂ ਦੇਣ ਬਦੌਲਤ ਡਾ ਨਵਕਾਂਤ ਭਰੋਮਜਾਰਾ ਦਾ ਸਨਮਾਨ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਟਾਰਗੇਟ ਸਮੇਂ ਸਿਰ ਪੂਰਾ ਕਰਨ ਲਈ ਤੇਜ਼ੀ ਲਿਆਂਦੀ ਜਾਵੇ – ਸਿਵਲ ਸਰਜਨ
Next articleਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਲਗਾਇਆ ਗਿਆ