ਸੰਤ ਸਤਨਾਮ ਸਿੰਘ ਨੇ ਨਵ ਨਿਯੁਕਤ ਪ੍ਰਧਾਨ ਨੂੰ ਦਿੱਤਾ ਆਸ਼ੀਰਵਾਦ
ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਅਮਰੀਕਾ ਦੇ ਸਿਆਟਲ ਨਿਵਾਸੀ ਭਾਰਤੀ ਮੂਲ ਦੇ ਉੱਘੇ ਉਧਮੀ ਸਰਦਾਰ ਬਲਬੀਰ ਸਿੰਘ ਪਾਂਗਲੀਆ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਉਂਡੇਸ਼ਨ ਵਾਸ਼ਿੰਗਟਨ ਸੂਬੇ ਦੇ ਮੁਖੀ ਥਾਪੇ ਗਏ। ਬ੍ਰਿਟੇਨ ਅਧਾਰਤ ਸਮਾਜ ਸੇਵੀ ਜੱਥੇਬੰਦੀ ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂ.ਕੇ. (ਬੀ.ਆਰ.ਐਚ.ਐਫ.) ਦੀ ਇਕ ਮੀਟਿੰਗ ਫਾਉਂਡੇਸ਼ਨ ਦੇ ਆਲ ਇੰਡੀਆ ਪ੍ਰਧਾਨ ਰਾਜੇਸ਼ ਬਾਘਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਫਾਉਂਡੇਸ਼ਨ ਦੇ ਸਰਪ੍ਰਸਤ ਸੰਤ ਸਤਨਾਮ ਸਿੰਘ ਨਰੂੜ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਇਸ ਮੌਕੇ ਉਨਾਂ ਨਾਲ ਵਰਿੰਦਰ ਸ਼ਰਮਾ ਫਾਉਂਡੇਸ਼ਨ ਦੇ ਕੈਸ਼ੀਅਰ ਅਤੇ ਸੁਸ਼ੀਲ ਸ਼ਰਮਾ, ਅਸ਼ੋਕ ਸਰੀਨ, ਰਾਜੇਸ਼ ਕਪੂਰ, ਰਕੇਸ਼ ਗੋਇਲ, ਭਾਰਤ ਭੂਸ਼ਣ, ਮਹਿੰਦਰ ਭਗਤ, ਸਰਦਾਰ ਹਰਮੀਤ ਸਿੰਘ, ਬਲਵਿੰਦਰ ਸਿੰਘ ਸੱਗੂ ਵੀ ਮੌਜੂਦ ਸਨ। ਮੀਟਿੰਗ ਦੌਰਾਨ ਅੱਜ ਅਮਰੀਕਾ ਦੇ ਸਿਆਟਲ ਨਿਵਾਸੀ ਭਾਰਤੀ ਮੂਲ ਦੇ ਉੱਘੇ ਉੱਦਮੀ ਸਰਦਾਰ ਬਲਬੀਰ ਸਿੰਘ ਪਾਂਗਲੀਆ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਉਂਡੇਸ਼ਨ ਵਾਸ਼ਿੰਗਟਨ ਸੂਬੇ ਦੇ ਮੁਖੀ ਐਲਾਨਿਆ ਗਿਆ। ਇਸ ਸਬੰਧੀ ਨਿਯੁਕਤੀ ਪੱਤਰ ਦਿੰਦੇ ਹੋਏ ਸੰਤ ਸਤਨਾਮ ਸਿੰਘ ਨੇ ਦੱਸਿਆ ਕਿ ਫਾਉਂਡੇਸ਼ਨ ਦਾ ਮੁੱਖ ਉਦੇਸ਼ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਫਲਸਫੇ ਬਾਰੇ ਸਮੁੱਚੀ ਦੁਨੀਆ ਦੀ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਦੁਨੀਆ ਪੱਧਰ ਤੇ ਆਪਸੀ ਭਾਈਚਾਰਕ ਸਾਂਝ ਮਜਬੂਤ ਕੀਤੀ ਜਾ ਸਕੇ। ਇਸ ਮੀਟਿੰਗ ਫਾਉਂਡੇਸ਼ਨ ਦੇ ਆਲ ਇੰਡੀਆ ਪ੍ਰਧਾਨ ਰਾਜੇਸ਼ ਬਾਘਾ ਨੇ ਦੱਸਿਆ ਕਿ ਅਗਲੇ ਸਾਲ 2026 ਵਿਚ ਗੁਰੂ ਮਹਾਰਾਜ ਦਾ 650ਵਾਂ ਪ੍ਰਕਾਸ਼ ਦਿਹਾੜਾ ਵਿਸ਼ਵ ਪੱਧਰ ਤੇ ਬੜੀ ਹੀ ਧੂਮਧਾਨ ਨਾਲ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨਵ ਨਿਯੁਕਤ ਪ੍ਰਧਾਨ ਨੂੰ ਹਦਾਇਤ ਕੀਤੀ ਕਿ ਅਮਰੀਕਾ ਵਿਚ ਗੁਰੂ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀਆਂ ਤਿਆਰੀਆਂ ਵੱਡੀ ਪੱਧਰ ਤੇ ਆਰੰਭੀਆਂ ਜਾਣ। ਵਧੇਰੇ ਜਾਣਕਾਰੀ ਦਿੰਦਿਆਂ ਫਾਉਂਡੇਸ਼ਨ ਦੇ ਆਲ ਇੰਡੀਆ ਪ੍ਰਧਾਨ ਰਾਜੇਸ਼ ਬਾਘਾ ਨੇ ਦੱਸਿਆ ਕਿ ਨਵੇਂ ਐਲਾਨੇ ਗਏ ਪ੍ਰਧਾਨ ਅਮਰੀਕਾ ਦੇਸ਼ ਵਿਚ ਫਾਉਂਡੇਸ਼ਨ ਦੇ ਯੁਨਿਟ ਗਠਨ ਕਰਕੇ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ ਕਰਨਗੇ। ਜਲਦੀ ਹੀ ਭਾਰਤ ਵਿਚ ਫਾਉਂਡੇਸ਼ਨ ਦੀ ਅੰਤਰਰਾਸ਼ਟਰੀ ਕਾਨਫਂਸ ਕੀਤੀ ਜਾਵੇਗੀ ਅਤੇ ਇੰਗਲੈਂਡ ਵਿਚ ਇਕ ਵੱਡਾ ਸਮਾਗਮ ਕੀਤਾ ਜਾਵੇਗਾ। ਸੰਤ ਸਤਨਾਮ ਸਿੰਘ ਜੀ ਨੇ ਨਵ ਨਿਯੁਕਤ ਅਮਰੀਕਾ ਦੇ ਸਿਆਟਲ ਨਿਵਾਸੀ ਭਾਰਤੀ ਮੂਲ ਦੇ ਉੱਘੇ ਉਧਮੀ ਸਰਦਾਰ ਬਲਬੀਰ ਸਿੰਘ ਪਾਂਗਲੀਆ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਉਂਡੇਸ਼ਨ ਵਾਸ਼ਿੰਗਟਨ ਸੂਬੇ ਦੇ ਪ੍ਰਧਾਨ ਨੂੰ ਅਸ਼ੀਰਵਾਦ ਦਿੱਤਾ ਅਤੇ ਵਿਦੇਸ਼ਾਂ ਵਿਚ ਫਾਉਂਡੇਸ਼ਨ ਦੇ ਮਿਸ਼ਨ ਨੂੰ ਫੈਲਾਉਣ ‘ਚ ਸੰਭਵ ਸਹਿਯੋਗ ਦੀ ਅਪੀਲ ਕੀਤੀ। ਸਰਦਾਰ ਬਲਬੀਰ ਸਿੰਘ ਪਾਂਗਲੀਆ ਜੀ ਬ੍ਰਿਟਿਸ਼ ਰਵੀਦਾਸੀਆ ਫਾਉਂਡੇਸ਼ਨ ਹੈਰੀਟੇਜ ਵਾਸ਼ਿੰਗਟਨ ਦੇ ਪ੍ਰਧਾਨ ਨੇ ਕਿਹਾ ਕਿ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਉਂਡੇਸ਼ਨ ਦੀ ਇਹ ਜਿੰਮੇਵਾਰੀ ਜੋ ਉਹਨਾਂ ਨੂੰ ਮਿਲੀ ਹੈ ਇਹ ਪੂਰੀ ਤਨਦੇਹੀ ਨਾ ਨਿਭਾਉਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj