HOME *ਅਮਰੀਕਾ ਨਾਲ ਕੀਤੇ ਕਿਸਾਨ ਮਾਰੂ ਸਮਝੌਤੇ ਕਾਰਨ ਕਿਸਾਨਾਂ ਦੀ ਆਰਥਿਕਤਾ ‘ਤੇ ਬਹੁਤ...

*ਅਮਰੀਕਾ ਨਾਲ ਕੀਤੇ ਕਿਸਾਨ ਮਾਰੂ ਸਮਝੌਤੇ ਕਾਰਨ ਕਿਸਾਨਾਂ ਦੀ ਆਰਥਿਕਤਾ ‘ਤੇ ਬਹੁਤ ਵੱਡੀ ਸੱਟ ਵੱਜੇਗੀ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ*

2
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜ਼ਿਲਾ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਕਿਸਾਨ ਮਾਰੂ ਸਮਝੌਤੇ ਦੇ ਵਿਰੋਧ ‘ਚ ਜ਼ਿਲ੍ਹਾ ਕਾਂਗਰਸ ਕਮੇਟੀ ਸ.ਭ.ਸ. ਨਗਰ ਅਤੇ ਕਿਸਾਨ ਨੇਤਾਵਾਂ ਦੇ ਭਾਰੀ ਇਕੱਠ ਨਾਲ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ-ਪੱਤਰ ਦਿੱਤਾ ਗਿਆ। ਪ੍ਰਧਾਨ ਅਜੇ ਮੰਗੂਪੁਰ  ਨੇ ਇਸ ਮੌਕੇ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਲਈ ਨੁਕਸਾਨਦੇਹ ਸਾਬਤ ਹੋਵੇਗਾ, ਸਗੋਂ ਪੂਰੇ ਦੇਸ਼ ਦੀ ਖੇਤੀਬਾੜੀ ਆਰਥਿਕਤਾ ਨੂੰ ਤਬਾਹ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਉਨ੍ਹਾਂ ਕਿਹਾ ਪੰਜਾਬ, ਜੋ ਕਿ ਮੁੱਖ ਤੌਰ ‘ਤੇ ਇਕ ਖੇਤੀ ਪ੍ਰਧਾਨ ਸੂਬਾ ਹੈ, ਇਸ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਇਹ ਆਰਥਿਕ ਪੱਖ ਤੋਂ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਪ੍ਰਸ਼ਾਸਨਿਕ ਸੂਬੇ ‘ਚ ਇਸ ਸੌਦੇ ਦੇ ਸਮਾਜਿਕ ਅਤੇ ਰਣਨੀਤਕ ਪ੍ਰਭਾਵ ਵੀ ਪੈ ਸਕਦੇ ਹਨ। ਉਨ੍ਹਾਂ ਕਿਹਾ ਪੰਜਾਬ ਪਹਿਲਾਂ ਹੀ ਨਸ਼ਿਆਂ ਦੇ ਕੋਹੜ ਨਾਲ ਜੂਝ ਰਿਹਾ ਹੈ, ਖਾਸ ਕਰ ਕੇ ਪੇਂਡੂ ਖੇਤਰਾਂ ਵਿਚ। ਜ਼ਮੀਨੀ ਹੋਲਡਿੰਗਾਂ (ਮਾਲਕੀ) ਘਟਣ ਅਤੇ ਖੇਤੀਬਾੜੀ ਰੋਜ਼ਗਾਰ ਵਿਚ ਕਮੀ ਆਉਣ ਕਾਰਨ, ਨੌਕਰੀਆਂ ਦੀ ਘਾਟ ਹੈ, ਬੇਰੋਜ਼ਗਾਰ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਦੇਸ਼ ਵਿਚ ਆਉਣ ਵਾਲੇ ਸਸਤੇ ਖੇਤੀ ਉਤਪਾਦ ਘਰੇਲੂ ਉਤਪਾਦਾਂ ਦੀ ਥਾਂ ਲੈ ਲੈਣਗੇ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ ਇਸ ਸਮਝੌਤੇ ਨਾਲ ਭਾਜਪਾ ਸਰਕਾਰ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ ਜੋ ਕੀ ਕਾਂਗਰਸ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਅਜੇ ਮੰਗੂਪੁਰ ਨੇ ਕਿਹਾ ਕੀ ਭਾਜਪਾ ਸਰਕਾਰ ਪਹਿਲਾਂ ਹੀ ਅਲੱਗ-ਅਲੱਗ ਤਰੀਕੇ ਨਾਲ ਕਿਸਾਨ ਤੋਂ ਸਬਸਿਡੀ ਖੋ ਰਹੀ ਹੈ ਅਤੇ ਇਸ ਮਹਿੰਗਾਈ ਦੇ ਦੌਰ ‘ਚ ਖੇਤੀ ਦੇ ਔਜਾਰ, ਖਾਦ, ਦਵਾਈਆਂ ਅਤੇ ਲੇਬਰ ਦਾ ਰੇਟ ਆਸਮਾਨ ਛੂਹ ਰਿਹਾ ਹੈ ਕਿਸਾਨ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ ਇਸ ਸਮਝੌਤੇ ਨਾਲ ਕਿਸਾਨ ਜੋ ਪਹਿਲਾ ਹੀ ਆਤਮ ਹੱਤਿਆ ਲਈ ਮਜਬੂਰ ਸਨ ਇਸ ਨਾਲ ਉਨ੍ਹਾਂ ਦੀ ਆਰਥਿਕਤਾ ਤੇ ਬਹੁੱਤ ਵੱਡੀ ਸੱਟ ਵੱਜੇਗੀ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਮੀਨਾ ਚੌਧਰੀ ਪਤਨੀ ਸਵ: ਤਰਲੋਚਨ ਸੂੰਢ ਸਾਬਕਾ ਵਿਧਾਇਕ ਬੰਗਾ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਰਾਜ ਕੁਮਾਰ ਜ਼ਿਲ੍ਹਾ ਪ੍ਰਧਾਨ ਐਸ ਸੀ ਸੈੱਲ ਬਲਵਿੰਦਰ ਭੂੰਬਲਾ ਮੀਤ ਪ੍ਰਧਾਨ, ਧਰਮਪਾਲ ਚੇਅਰਮੈਨ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਸਰਬਜੀਤ ਸਿੰਘ ਬਲਾਕ ਪ੍ਰਧਾਨ ਨਵਾਂਸ਼ਹਿਰ ਪੇਂਡੂ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਕੁਲਦੀਪ ਚੌਧਰੀ ਪ੍ਰਧਾਨ ਕਿਸਾਨ ਸੈੱਲ ਬਲਾਚੌਰ, ਜਿੰਦਰ ਕੁਮਾਰ ਪ੍ਰਧਾਨ ਐਸ ਸੀ ਸੈੱਲ ਬਲਾਚੌਰ, ਲਾਲ ਬਹਾਦੁਰ ਗਾਂਧੀ, ਸੋਮਨਾਥ ਤੱਕਲਾ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਸੁਰਿੰਦਰ ਸ਼ਿੰਦਾ ਬੁਲਾਰਾ, ਗੁਰਵਿੰਦਰ ਸਿੰਘ ਪ੍ਰਧਾਨ ਯੂਥ, ਮਲਕੀਤ ਸਿੰਘ ਧੌਲ, ਦਿਨੇਸ਼ ਕੁਮਾਰ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦੇ ਸੰਬੰਧ ‘ਚ ਜੀਵਨ, ਬਾਣੀ ਅਤੇ ਵਿਰਾਸਤ ਵਿਸ਼ਿਆਂ ‘ਤੇ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਆਰੰਭ
Next articleਇਰਾਨ ‘ਤੇ ਹਮਲਿਆਂ ਲਈ ਯੂ ਕੇ ਦੇ ਹਵਾਈ ਅੱਡੇ ਵਰਤਣ ਦੀ ਅਮਰੀਕਾ ਨੂੰ ਇਜਾਜ਼ਤ ਨਹੀਂ