ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਇੱਕ ਅੰਬੇਡਕ੍ਰਾਈਟ ਬੁੱਧਿਸਟ ਐਨਆਰਆਈ ਡੇਲੀਗੇਸ਼ਨ ਦੇਸ਼ ਭਰ ਦੇ ਲਖਨਊ, ਸ਼ਰਾਬਸਤੀ, ਲੁੰਬਣੀ, ਕੁਸ਼ੀਨਗਰ, ਵੈਸ਼ਾਲੀ, ਪਟਨਾ, ਰਾਜਗੀਰ, ਨਲੰਦਾ, ਬੋਧਗਯਾ, ਵਾਰਾਨਸੀ, ਸਾਰਨਾਥ, ਚੈਤਯਾ ਭੂਮੀ ਅਤੇ ਦੀਕਸ਼ਾਭੂਮੀ ਵਿਖੇ ਬੋਧੀ ਸਥਾਨਾਂ ਦੇ ਦਰਸ਼ਨ ਕਰਕੇ ਜਲੰਧਰ ਪਹੁੰਚਾ ਹੈ। ਇਸ ਡੈਲੀਗੇਸ਼ਨ ਵਿੱਚ ਸਰਬ ਸ਼੍ਰੀ ਬਿਸ਼ਨਦਾਸ ਬੈਂਸ, ਦਵਿੰਦਰ ਚੰਦਰ, ਦੇਵੀ ਰਾਣੀ ਚੰਦਰ, ਜਰਨੈਲ ਸਿੰਘ ਸੁਮਨ, ਚਰਨਕੁਮਾਰੀ ਸੁਮਨ, ਬਲਵਿੰਦਰ ਝਮਟ, ਹਰਬੰਸ ਬਿਰਦੀ, ਦੇਵਰਾਜ, ਹਰਵਿਲਾਸ ਬੰਗੜ, ਦੌਲਤਾ ਬਾਲੀ, ਮਿਸਿਜ ਬਲਵੀਰ ਬਾਲੀ ਅਤੇ ਹੋਰ ਬਹੁਤ ਸਾਰੇ ਉਪਾਸਕ ਸ਼ਾਮਿਲ ਸਨ। ਭਾਰਦਵਾਜ ਨੇ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਨੇ ਚੇਅਰਮੈਨ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਐਨਆਰਆਈ ਡੈਲੀਗੇਸ਼ਨ ਦਾ ਸਨਮਾਨ ਕਰਨ ਲਈ 12 ਨਵੰਬਰ 2024 ਨੂੰ ਇੱਕ ਸਨਮਾਨ ਸਮਾਰੋਹ ਅੰਬੇਡਕਰ ਭਵਨ, ਜਲੰਧਰ ਵਿਖੇ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਡਾ. ਜੀ.ਸੀ. ਕੌਲ, ਬਲਦੇਵ ਰਾਜ ਭਾਰਦਵਾਜ, ਚਰਨ ਦਾਸ ਸੰਧੂ, ਹਰਮੇਸ਼ ਜਸਲ ਅਤੇ ਮਹਿੰਦਰ ਸੰਧੂ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ), ਜਲੰਧਰ