ਅੰਬੇਡਕਰੀ ਆਗੂ ਬਲਿਹਾਰ ਸੰਧੀ ਨੂੰ ਸਦਮਾ, ਪਿਤਾ ਦਾ ਦੇਹਾਂਤ

ਅੱਪਰਾ, ਜੱਸੀ (ਸਮਾਜ ਵੀਕਲੀ)– ਅੱਪਰਾ ਇਲਾਕੇ ਦੇ ਅੰਬੇਡਕਰੀ ਆਗੂ ਬਲਿਹਾਰ ਸੰਧੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਬੀਤੇ ਦਿਨੀਂ ਉਨਾਂ ਦੇ ਪਿਤਾ ਜੀ ਸਵ. ਗੁਰਮੀਤ ਰਾਮ ਸੰਧੀ ਜੀ ਦੀ ਸੰਖੇਪ ਬਿਮਾਰੀ ਦੌਰਾਨ ਮੌਤ ਹੋ ਗਈ। ਉਨਾਂ ਦੀ ਬੇਵਕਤੀ ਮੌਤ ’ਤੇ ਇਲਾਕੇ ਦੇ ਅੰਬੇਡਕਰੀ ਆਗੂਆਂ, ਸਮਾਜ ਸੈਵੀ ਸੰਸਥਾਵਾਂ, ਇਲਾਕੇ ਦੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸਵ. ਗੁਰਮੀਤ ਰਾਮ ਸੰਧੀ ਨਮਿਤ ਪਾਠ ਦਾ ਭੋਗ ’ਤੇ ਅੰਤਿਮ ਅਰਦਾਸ ਮਿਤੀ 16 ਮਾਰਚ ਦਿਨ ਵੀਰਵਾਰ ਨੂੰ ਦੁਪਿਹਰ 12 ਵਜੇ ਤੋਂ 1 ਵਜੇ ਤੱਕ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੁਲਤਾਨਪੁਰ ਵਿਖੇ ਹੋਵੇਗੀ।

 

Previous articleਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ. ਬਰਨਾਲਾ ਅਤੇ ਇਸਤ੍ਰੀ ਜਾਗਿ੍ਰਤੀ ਮੰਚ ਵਲੋਂ ਕੌਮੀ ਮਹਿਲਾ ਦਿਵਸ ਮਨਾਇਆ।
Next article“ਏਹੁ ਹਮਾਰਾ ਜੀਵਣਾ”