ਅੰਬੇਡਕਰ ਸਟੂਡੈਂਟ ਐਸੋਸੀਏਸ਼ਨ

(ਸਮਾਜ ਵੀਕਲੀ) ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ 8 ਜੁਲਾਈ ਤੋਂ ਪੋਸਟ ਮੈਟਰ ਸਕੋਲਰਸ਼ਿਪ ਨੂੰ ਪੂਰਾ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਨੂੰ ਅੱਜ ਮੰਗਾਂ ਮੰਨ ਲੈਣ ਤੋਂ ਬਾਅਦ ਸਮਾਪਤ ਕੀਤਾ ਗਿਆ ਇਸ ਅੰਦੋਲਨ ਦੌਰਾਨ ਅੰਬੇਡਕਰ ਸਟੂਡੈਂਟ ਦੇ ਸਾਬਕਾ ਪ੍ਰਧਾਨ ਗੌਤਮ ਨੇ ਚਾਰ ਦਿਨ ਬਾਅਦ ਭੁੱਖ ਹੜਤਾਲ ਦੀ ਸਮਾਪਤ ਕੀਤੀ ।ਪੰਜਾਬ ਯੂਨੀਵਰਸਿਟੀ ਦੇ ਡੀਐਸਡਬਲ ਡਾਕਟਰ ਅਮਿਤ ਸ਼ਾਹ ਨੇ ਕਮੇਟੀ ਦੇ ਵਿੱਚ ਫੈਸਲਾ ਲੈ ਕੇ ਕਿਹਾ ਕਿ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਹਾਂ ਤੇ ਪੋਸਟ ਮੈਟਰਿਕ ਸਕਾਲਰਸ਼ਿਪ ਪੂਰਨ ਤੌਰ ਤੇ ਲਾਗੂ ਕੀਤੀ ਜਾਂਦੀ ਹੈ । ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਬੰਗਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੋਸਟ ਮੈਡੀਕਲ ਸਕਾਲਰਸ਼ਿਪ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਅੱਜ ਵੱਡੇ ਵੱਡਾ ਪ੍ਰਦਰਸ਼ਨ ਕਰਨ ਦੀ ਗੱਲ ਚੱਕੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨ ਲਈਆਂ । ਇਸ ਦੌਰਾਨ ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਬ੍ਰਿਜਪਾਲ ਜੀ , ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੀ ਤੇ ਰਾਜਾ ਰਜਿੰਦਰ ਸਿੰਘ ਨਨਹੇੜੀਆਂ ਜੀ ਜਨਰਲ ਸਕੱਤਰ ਪੰਜਾਬ ਨੇ ਵੀ ਫੈਸਲਾ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਤਮਾਮ ਸਟੂਡੈਂਟ ਜਥੇਬੰਦੀਆਂ ਜਿਨਾਂ ਵਿੱਚ ਐਸਐਫਐਸ ,ਪੀ ਐਸ ਯੂ ਲਲਕਾਰ ਪੁਸੂ, ਸੋਈ , ਯੂਐਸਏ , ਐਚਪੀਐਸਯੂ , ਆਈਐਨਐਸਓ, ਟੀਮ ਮੁਕੁਲ ਪੀਐਫ ਐਸ ਯੂ ਅਤੇ ਸ੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਸੈਕਟਰ 30 , ਅਤੇ ਹੋਰ ਸਮਾਜਿਕ ਜਥੇਬੰਦੀਆਂ ਦਾ ਸਮਰਥਨ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਅੰਬੇਡਕਰ ਸਟੂਡੈਂਟ ਐਸੋਸੀਏਸ਼ਨ ਵੱਲੋਂ ਦਿਨੇਸ਼, ਹਰਸ਼ਰਨ, ਗਰੀਮਾ, ਵਿਨੇ ,ਰਫੀ, ਦੀਪਕ, ਨਿਖਿਲ, ਅਰਸ਼ਦੀਪ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਬਸਪਾ ਦਾ ਵੱਡਾ ਪ੍ਰਦਰਸ਼ਨ,ਆਮ ਲੋਕਾਂ, ਦਲਿਤਾਂ, ਪੱਛੜਿਆਂ ਦੀ ਸੁਣਵਾਈ ਨਾ ਹੋਣ ’ਤੇ ਰੋਸ ਪ੍ਰਗਟ ਕੀਤਾ
Next articleउत्तर प्रदेश में धूमधाम से मनाया गया बाली साहब का 94वें जन्मोत्सव