*ਕਈ ਲੋਕ ਰਾਸ਼ਨ ਕਿੱਟਾਂ ਵੰਡਣ ਸਮੇਂ ਵੀ ਕਰ ਰਹੇ ਨੇ ਜਾਤੀ ਪੱਧਰ ‘ਤੇ ਭੇਦਭਾਵ-ਦੀਪਕ ਰਸੂਲਪੁਰੀ* ਐੱਸ.ਐੱਸ.ਪੀ. ਸ. ਬਲਵਿੰਦਰ ਸਿੰਘ ਵਿਰਕ, ਐੱਸ.ਪੀ. ਡੀ ਸਰਬਜੀਤ ਸਿੰਘ ਰਾਏ, ਡੀ.ਐੱਸ.ਪੀ. ਸ਼ਾਹਕੋਟ ਸ੍ਰ. ਓਂਕਾਰ ਸਿੰਘ ਬਰਾੜ ਤੇ ਐੱਸ.ਐੱਚ.ਓ. ਲੋਹੀਆਂ ਸ. ਗੁਰਸ਼ਰਨ ਸਿੰਘ ਗਿੱਲ ਵੀ ਵਿਸ਼ੇਸ਼ ਤੌਰ ‘ਤੇ ਹੋਏ ਹਾਜ਼ਰ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)– ਡਾ. ਬੀ.ਆਰ. ਅੰਬੇਡਕਰ ਕਲੱਬ ਨਿਊਯਾਰਕ ਵਲੋਂ ਭੇਜੀ ਗਈ ਰਾਹਤ ਸਮੱਗਰੀ ਨੂੰ ਹੜ੍ਹ ਪੀੜਤਾਂ ਤੱਕ ਪਹੁੰਚਾਉਣ ਲਈ ਪ੍ਰਧਾਨ ਦੀਪਕ ਰਸੂਲਪੁਰੀ ਦੀ ਅਗਵਾਈ ਵਿਚ ਅੰਬੇਡਕਰ ਸੈਨਾ ਤਹਿਸੀਲ ਫਿਲੌਰ ਨੇ ਅਹਿਮ ਭੂਮਿਕਾ ਨਿਭਾਈ। ਕਾਫੀ ਵੱਡੀ ਮਾਤਰਾ ਵਿਚ ਆਈ ਰਾਹਤ ਸਮੱਗਰੀ ਨੂੰ ਕਿੱਟਾਂ ਦੇ ਰੂਪ ਵਿਚ ਵੰਡਣ ਲਈ ਲਗਭਗ ਦੋ ਦਿਨ ਦਾ ਸਮਾਂ ਲੱਗਿਆ, ਉਪਰੰਤ ਤਿੰਨ ਛੋਟੇ ਹਾਥੀ ਭਰ ਕੇ ਸ਼ਾਹਕੋਟ ਇਲਾਕੇ ਵੱਲ ਰਵਾਨਗੀ ਕੀਤੀ ਗਈ। ਉਥੇ ਡੀ.ਐੱਸ.ਪੀ. ਸ਼ਾਹਕੋਟ ਸ੍ਰ. ਓਂਕਾਰ ਸਿੰਘ ਬਰਾੜ ਵਲੋਂ ਖੁਦ ਅਤੇ ਐੱਸ.ਐੱਚ.ਓ. ਲੋਹੀਆਂ ਸ੍ਰ. ਗੁਰਸ਼ਰਨ ਸਿੰਘ ਗਿੱਲ ਸਮੇਤ ਪੂਰਾ ਸਹਿਯੋਗ ਕੀਤਾ ਗਿਆ। ਸ਼ਾਹਕੋਟ ਇਲਾਕੇ ਦੇ ਦਰਿਆ ਦੇ ਬੰਨ੍ਹ ’ਤੇ ਵਸੇ ਪਿੰਡ ਦਾਰੇਵਾਲ ਕਲੋਨੀਆਂ ਵਿਚ ਰਾਹਤ ਸਮੱਗਰੀ ਵੰਡਣ ਦੀ ਸ਼ੁਰੂਆਤ ਕਰਨ ਲਈ ਐੱਸ.ਐੱਸ.ਪੀ. ਸ੍ਰ. ਬਲਵਿੰਦਰ ਸਿੰਘ ਵਿਰਕ ਅਤੇ ਐੱਸ.ਪੀ. ਡੀ ਸਰਬਜੀਤ ਸਿੰਘ ਰਾਏ ਵਿਸ਼ੇਸ਼ ਤੌਰ ’ਤੇ ਪੁੱਜੇ। ਉਹਨਾਂ ਦੋਵਾਂ ਸੰਸਥਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਰਾਹਤ ਪੀੜਤਾਂ ਦੀ ਬਾਂਹ ਫੜਨ ਦੀ ਲੋੜ ਹੈ ਅਤੇ ਪ੍ਰਵਾਸੀ ਅਤੇ ਪੰਜਾਬ ਵਸਦੇ ਲੋਕ ਇਹ ਜ਼ਿੰਮੇਵਾਰੀ ਨਿਭਾਅ ਰਹੇ ਹਨ।ਉਹਨਾਂ ਕਿਹਾ ਕਿ ਦੀਪਕ ਰਸੂਲਪੁਰੀ ਵਰਗੇ ਨੌਜਵਾਨ ਅਜਿਹੀ ਸੇਵਾ ਕਰ ਕੇ ਹੋਰਨਾਂ ਲਈ ਚਾਨਣ ਮੁਨਾਰਾ ਬਣ ਰਹੇ ਹਨ। ਇਸ ਮੌਕੇ ਬੋਲਦਿਆਂ ਦੀਪਕ ਰਸੂਲਪੁਰੀ ਪ੍ਰਧਾਨ ਅੰਬੇਡਕਰ ਸੈਨਾ ਤਹਿ. ਫਿਲੌਰ ਨੇ ਕਿਹਾ ਕਿ ਕੁਝ ਸੰਸਥਾਵਾਂ ਰਾਹਤ ਸਮੱਗਰੀ ਪੀੜਤਾਂ ਨੂੰ ਵੰਡਣ ਸਮੇਂ ਵੀ ਜਾਤ ਪੱਧਰ ‘ਤੇ ਭੇਦਭਾਵ ਕਰ ਰਹੀਆਂ ਹਨ, ਜੋ ਕਿ ਸਰਾਸਰ ਗਲਤ ਹੈ | ਉਨਾਂ ਕਿਹਾ ਕਿ ਜਾਤ ਚਾਹੇ ਕੋਈ ਵੀ ਹੋਵੇ, ਕੁਦਰਤ ਦੀ ਮਾਰ ਤਾਂ ਸਾਰੇ ਹੀ ਝੱਲ ਰਹੇ ਹਨ | ਇਸ ਉਪਰੰਤ ਇਸ ਇਲਾਕੇ ਦੇ ਹੀ ਪਿੰਡ ਜਮਸ਼ੇਰ ਵਿਚ ਵੀ ਰਾਹਤ ਸਮੱਗਰੀ ਵੰਡੀ ਗਈ। ਦੀਪਕ ਰਸੂਲਪੁਰੀ ਨੇ ਕਿਹਾ ਕਿ ਉਹ ਅਜੇ ਹੋਰ ਵੀ ਰਾਹਤ ਸਮੱਗਰੀ ਲੈ ਕੇ ਇਸ ਇਲਾਕੇ ਵਿਚ ਆਉਣਗੇ।ਇਸ ਮੋਕੇ ਤੇ ਸੰਜੀਵ ਕਾਦਰੀ, ਦਵਿੰਦਰ ਮੰਡੀ, ਬਿੰਦਰ ਅੱਪਰਾ, ਕੇਸੀ ਕਲੇਰ ਮੰਡੀ, ਬਿੰਦਰ ਰਸੂਲਪੁਰੀ, ਮਨਪ੍ਰੀਤ ਮੰਨਾ, ਸੇਵਕ ਕਾਦਰੀ, ਹੈਪੀ ਢਡਵਾੜ, ਰਾਜੇਸ ਬਿੱਟੂ, ਬਲਰਾਜ ਛੋਕਰਾ, ਹੈਪੀ ਫਿਲੌਰ, ਬਲਦੇਵ ਪਾਸ਼ਟਾ, ਮਨਜੀਤ ਲਾਂਦੜਾ, ਬਲਕਾਰ ਅੱਪਰਾ, ਮਨੋਹਰ ਲਾਲ,ਪ ਰਮਜੀਤ ਪੰਮਾ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।



