ਅੰਬੇਡਕਰ ਮਿਸ਼ਨ ਸੋਸਾਇਟੀ ਨਿਉਜੀਲੈਂਡ ਵੱਲੋਂ ਪੰਨੂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੰਬੇਡਕਰ ਮਿਸ਼ਨ ਸੋਸਾਇਟੀ NZ ਵਲੋ ਅੱਜ ਬੌਂਬੇ ਗੁਰੂ ਘਰ ਆਕਲੈਂਡ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਸਭਾ ਬੌਂਬੇ ਹਿੱਲ, ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ, ਗੁਰਦੁਆਰਾ ਬੇਗਮਪੁਰਾ ਸਾਹਿਬ, ਭਗਤ ਸਿੰਘ ਚੈਰੀਟੇਬਲ ਟਰੱਸਟ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਹੈਸਟਿੰਗ ਨੇ ਸ਼ਮੂਲੀਅਤ ਕੀਤੀ। ਗੁਰਪਤਵੰਤ ਸਿੰਘ ਪੰਨੂ ਦੁਆਰਾ ਡਾਕਟਰ ਅੰਬੇਡਕਰ ਸਾਹਿਬ ਬਾਰੇ ਜੋ ਅਪਮਾਨ ਜਨਕ ਭਾਸ਼ਾ ਵਰਤੀ ਗਈ ਸੀ ਅਤੇ ਪਿੰਡ ਨੰਗਲ, ਫਿਲੌਰ ਵਿਖੇ ਡਾਕਟਰ ਅੰਬੇਡਕਰ ਸਾਹਿਬ ਦੇ ਸਟੈਚੂ ਉੱਪਰ ਅਪਮਾਨ ਜਨਕ ਸ਼ਬਦਾਂ ਨੂੰ ਲਿਖਿਆ ਗਿਆ ਸੀ ਸਾਰੇ ਸਾਥੀਆਂ ਨੇ ਇਨ੍ਹਾ ਦਾ ਜੰਮ ਕੇ ਵਿਰੋਧ ਨਿੰਦਿਆ ਕੀਤੀ ਗਈ। ਸਾਰੇ ਸਾਥੀਆਂ ਵਲੋ ਪੰਨੂ ਨੂੰ ਚੇਤਾਵਨੀ ਦਿੱਤੀ ਗਈ ਕੇ ਉਹ ਆਪਣੀਆਂ ਇਨ੍ਹਾ ਘਟੀਆ ਹਰਕਤਾਂ ਤੋ ਬਾਜ ਆ ਜਾਵੇ। ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਸ. ਅਵਤਾਰ ਸਿੰਘ ਕਰੀਮਪੁਰੀ ਵਲੋ ਸਭ ਸਾਥੀਆਂ ਨੂੰ ਨਾਲ ਲੈ ਕੇ ਪਿੰਡ ਨੰਗਲ ਵਿੱਚ ਦਿਨ ਰਾਤ ਧਰਨਾ ਲਗਾਇਆ ਗਿਆ ਜਿਸ ਦੇ ਸਿੱਟੇ ਵਜੋਂ ਪੁਲਿਸ ਦੁਆਰਾ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟਿਆ ਗਿਆ। ਸਾਰੀਆਂ ਜਥੇਬੰਦੀਆਂ ਵਲੋ ਬਹੁਜਨ ਸਮਾਜ ਪਾਰਟੀ ਦਾ ਧੰਨਵਾਦ ਕੀਤਾ ਗਿਆ ਅਤੇ ਸ. ਅਵਤਾਰ ਸਿੰਘ ਕਰੀਮਪੁਰੀ ਨੂੰ ਜੋ ਮਿਲ ਰਹੀਆਂ ਧਮਕੀਆ ਦੀ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਉਨ੍ਹਾ ਦੀ ਸਕਿਉਰਿਟੀ ਨੂੰ ਰਿਵਿਊ ਕਰਕੇ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਹ ਵਾਰਦਾਤਾ ਅਤੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਵੇ ਨਹੀਂ ਤਾਂ ਇਸ ਦੇ ਬਹੁਤ ਮਾੜੇ ਪ੍ਰਣਾਮ ਭੋਗਣੇ ਪੈਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਹਲਕੇ ਦੀ ਬਸਪਾ ਟੀਮ ਨੇ ਤੁਫਾਨੀ ਦੌਰਾ ਕਰਕੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ
Next articleਪਨੂੰ ਅੱਤਵਾਦੀ ਵੱਲੋਂ ਬਸਪਾ ਪੰਜਾਬ ਪ੍ਰਧਾਨ ਕਰੀਮਪੁਰੀ ਨੂੰ ਮਾਰਨ ਦੀ ਧਮਕੀ ਦੇਣ ਦਾ ਅਸਲ ਸੱਚ ਕੀ ਹੈ