ਜਲੰਧਰ (ਸਮਾਜ ਵੀਕਲੀ) : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਬੈਠਕ ਵਿੱਚ ਬੋਧਗਯਾ ਮਹਾਬੋਧੀ ਮਹਾਵਿਹਾਰ ਮੁਕਤੀ ਅੰਦੋਲਨ ਦੇ ਮਾਮਲੇ ‘ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਮੈਂਬਰਾਂ ਦੁਆਰਾ ਦੱਸਿਆ ਗਿਆ ਕਿ ਦੁਨੀਆ ਦੇ ਪਵਿੱਤਰ ਬੋਧਗਯਾ ਮਹਾਬੋਧੀ ਮਹਾਵਿਹਾਰ ਦਾ ਵੈਦਿਕ ਬ੍ਰਾਹਮਣਾਂ ਦੁਆਰਾ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈ, ਜੋ ਕਿ ਤਥਾਗਤ ਬੁੱਧ ਦੇ ਸਿਧਾਂਤਾਂ ਦਾ ਅਪਮਾਨ ਹੈ। 1949 ਦਾ ਐਕਟ ਭਾਰਤ ਦੇ ਸੰਵਿਧਾਨ ਅਤੇ ਅੰਤਰਰਾਜ਼ੀ ਸੰਸਕ੍ਰਿਤਕ ਕਾਨੂੰਨਾਂ ਦੇ ਖਿਲਾਫ ਹੈ। ਇਹ ਸ਼ੁੱਧ ਬੌਧ ਸਥਾਨ ਹੈ, ਪਰ ਬੋਧਗਯਾ ਟੈਂਪਲ ਮੈਨੇਜਮੈਂਟ ਕਮੇਟੀ (2“M3) ‘ਤੇ ਧਰਮ ਯੋਗੀਆਂ ਦਾ ਕਬਜ਼ਾ ਹੈ। ਇੱਥੇ 2“M3 ਦੇ ਬ੍ਰਾਹਮਣ ਮੈਂਬਰ ਮੁੱਖ ਮੰਦਰ ਵਿੱਚ ਘੰਟੀ ਬਜਾਉਂਦੇ ਹਨ ਅਤੇ ਧੂਪ ਜਲਾਉਂਦੇ ਹਨ। ਇੱਥੇ ਬੁੱਧ ਦੀਆਂ ਮੂਰਤੀਆਂ ਨੂੰ ਪਾਂਡਵਾਂ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ। ਬੈਠਕ ਵਿੱਚ ਮੈਂਬਰਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੇਸ਼-ਵਿਦੇਸ਼ ਦੇ ਬੋਧੀ ਭਿਕਸ਼ੁ ਅਤੇ ਭਿਕਸ਼ਣੀਆਂ 12 ਫਰਵਰੀ ਤੋਂ ਮਾਨਯੋਗ ਭਿੱਖੂ ਸੰਘ ਅਤੇ ਅਕਾਸ਼ ਲਾਮਾ, ਜਨਰਲ ਸਕੱਤਰ, ਆਲ ਇੰਡੀਆ ਬੁੱਧਿਸਟ ਫੋਰਮ ਦੀ ਸਰਪ੍ਰਸਤੀ ਹੇਠ ਮਹਾਬੋਧੀ ਮਹਾਵਿਹਾਰ ਦੇ ਪ੍ਰਬੰਧਨ ਨੂੰ ਬੌਧ ਸਮੁਦਾਇ ਨੂੰ ਸੁਪੁਰਦ ਕਰਨ ਦੀ ਮੰਗ ਕਰਦੇ ਹੋਏ ਅਨਿਸ਼ਚਿਤਕਾਲੀਨ ਭੁੱਖ ਹੜਤਾਲ ‘ਤੇ ਹਨ। ਇਹ ਸੰਘਰਸ਼ ਸਿਰਫ਼ ਇਕ ਧਾਰਮਿਕ ਮੁੱਦਾ ਨਹੀਂ ਹੈ, ਬਲਕਿ ਇਹ ਭਾਰਤ ਦੀ ਸਾਂਸਕ੍ਰਿਤਿਕ ਵਿਰਾਸਤ ਅਤੇ ਪਛਾਣ ਨੂੰ ਬਚਾਉਣ ਦੀ ਲੜਾਈ ਹੈ। ਬੋਧਗਯਾ ਮਹਾਬੋਧੀ ਮਹਾਵਿਹਾਰ ਦੇ ਪ੍ਰਬੰਧਨ ਨੂੰ ਬੌਧ ਸਮੁਦਾਇ ਨੂੰ ਸੌਂਪਣ ਦੀ ਸਾਲਾਂ ਤੱਕ ਲੰਬਿਤ ਮੰਗ ਨਾਲ ਸੰਬੰਧਿਤ ਸੈਂਕੜੇ ਬੌਧ ਭਿਕਸ਼ੂ ਅਤੇ ਅਨੁਯਾਈ ਭੁੱਖ ਹੜਤਾਲ ‘ਤੇ ਬੈਠੇ ਹਨ। ਅੰਦੋਲਨ ਸਥਾਨ ‘ਚ ਦੇਸ਼ ਭਰ ਤੋਂ ਅਨੁਯਾਈ ਪਹੁੰਚ ਰਹੇ ਹਨ, ਤ੍ਰਿਪੁਰਾ, ਲਦਾਖ, ਉੱਤਰਪ੍ਰਦੇਸ਼,ਪੰਜਾਬ, ਮਹਾਰਾਸ਼ਟਰ ਆਦਿ ਤੋਂ ਲੋਕ ਇੱਥੇ ਪਹੁੰਚ ਕੇ ਇਸ ਮਹਾਂ ਅੰਦੋਲਨ ਵਿੱਚ ਆਪਣੀ ਭਾਗੀਦਾਰੀ ਅਤੇ ਸਮਰੱਥਨ ਜ਼ਾਹਿਰ ਕਰ ਰਹੇ ਹਨ।
ਅੰਬੇਡਕਰ ਮਿਸ਼ਨ ਸੁਸਾਇਟੀ ਨੇ ਮਹਾਬੋਧੀ ਮਹਾਵਿਹਾਰ ਮੁਕਤੀ ਅੰਦੋਲਨ ਦੇ ਸਮਰਥਨ ਵਿੱਚ 6 ਮਾਰਚ, 2025 ਨੂੰ ਇੱਕ ਰੋਜ਼ਾ ਭੁੱਖ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਮਿਸ਼ਨ ਸੁਸਾਇਟੀ ਸਾਰੇ ਅੰਬੇਡਕਰਵਾਦੀ, ਬੌਧ ਅਤੇ ਘੱਟ ਗਿਣਤੀ ਭਾਈਚਾਰਾ ਸੰਸਥਾਵਾਂ ਅਤੇ ਸਾਰੇ ਤਰਕਸ਼ੀਲ ਤੇ ਅਗਾਂਹ ਵਧੂ ਵਿਚਾਰਾਂ ਦੇ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕਰਦੀ ਹੈ। ਇਸ ਮੌਕੇ ਤੇ ਸ੍ਰੀ ਸੋਹਨ ਲਾਲ, ਡਾ. ਜੀ.ਸੀ. ਕੌਲ, ਪ੍ਰੋ. ਬਲਬੀਰ, ਬਲਦੇਵ ਰਾਜ ਭਾਰਦਵਾਜ, ਪਰਮਿੰਦਰ ਸਿੰਘ ਖੁੱਤਨ, ਤਿਲਕ ਰਾਜ, ਪਿਸ਼ੋਰੀ ਲਾਲ ਸੰਧੂ ਅਤੇ ਮੋਹਿੰਦਰ ਸੰਧੂ ਹਾਜ਼ਿਰ ਸਨ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈੱਸ ਬਿਆਨ ਵਿੱਚ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj