ਜਲੰਧਰ (ਸਮਾਜ ਵੀਕਲੀ) : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਡਾ: ਅੰਬੇਡਕਰ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਸਥਾਨ ਅੰਬੇਡਕਰ ਭਵਨ, ਡਾ: ਅੰਬੇਡਕਰ ਮਾਰਗ, ਜਲੰਧਰ ਵਿਖੇ ਮਨੁੱਖੀ ਕਦਰਾਂ-ਕੀਮਤਾਂ ਬਾਰੇ ਲੈਕਚਰ ਕਰਵਾਇਆ ਗਿਆ। ਮੁੱਖ ਬੁਲਾਰੇ ਅਸ਼ੋਕ ਪ੍ਰਿਯਾਦਰਸ਼ੀ ਸਨ ਜੋ ਅੰਬੇਡਕਰ ਮਿਸ਼ਨ ਅਤੇ ਬੁੱਧ ਧਰਮ ਦੇ ਪ੍ਰਸਿੱਧ ਕਾਰਕੁਨ ਹਨ। ਸ਼੍ਰੀ ਅਸ਼ੋਕ ਪ੍ਰਿਯਦਰਸ਼ੀ ਪੁਣੇ (ਮਹਾਰਾਸ਼ਟਰ) ਦੇ ਰਹਿਣ ਵਾਲੇ ਹਨ ਅਤੇ ਪੰਜਾਬ ਵਿੱਚ ਮਿਸ਼ਨਰੀ ਦੌਰੇ ਉੱਤੇ ਆਪਣੇ ਦੋ ਦੋਸਤਾਂ ਪ੍ਰੋ. ਅਰੁਣ ਦਲਵੀ, ਸੰਪਾਦਕ –ਬੋਧੀਸਤਵ ਨਿਊਜ਼ ਚੈਨਲ ਅਤੇ ਰਵਿੰਦਰ ਸ਼ੀਲਵੰਤ ਨਾਲ ਆਏ ਹਨ| ਅਸ਼ੋਕ ਪ੍ਰਿਯਦਰਸ਼ੀ ਨੇ ਆਪਣੇ ਲੈਕਚਰ ਵਿਚ ਕਿਹਾ ਕਿ ਬੁੱਧ ਧੰਮ ਇਕ ਵਿਗਿਆਨਕ ਅਤੇ ਵਿਹਾਰਕ ਧਰਮ ਹੈ | ਉਨ੍ਹਾਂ ਨੇ ਤਥਾਗਤ ਬੁੱਧ ਦੇ ਪੰਚਸ਼ੀਲ ਅਤੇ ਅਸ਼ਟਾਂਗ ਮਾਰਗ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਬੁੱਧ ਧਰਮ ਜੀਵਨ ਜਾਚ ਹੈ ਅਤੇ ਇਸ ਦਾ ਅਭਿਆਸ ਸ਼ਾਂਤੀਪੂਰਨ ਜੀਵਨ ਜਿਊਣ ਲਈ ਨੈਤਿਕ ਮਾਨਵੀ ਕਦਰਾਂ-ਕੀਮਤਾਂ ਨੂੰ ਵਧਾਉਂਦਾ ਹੈ। ਇਸ ਲੈਕਚਰ ਦਾ ਆਯੋਜਨ ਸਮਾਜ ਸੇਵੀ ਸਤਵਿੰਦਰ ਮਦਾਰਾ ਨੇ ਕੀਤਾ। ਅੰਬੇਡਕਰ ਭਵਨ ਦੇ ਟਰੱਸਟੀ ਹਰਮੇਸ਼ ਜੱਸਲ, ਕੇਅਰਟੇਕਰ ਨਿਰਮਲ ਬਿੰਜੀ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਹਰਭਜਨ ਨਿਮਤਾ ਨੇ ਮੁੱਖ ਬੁਲਾਰੇ ਅਸ਼ੋਕ ਪ੍ਰਿਯਾਦਰਸ਼ੀ ਨੂੰ ਸਨਮਾਨਿਤ ਕੀਤਾ। ਸਰਵਸ਼੍ਰੀ ਬਲਦੇਵ ਰਾਜ ਜੱਸਲ, ਬਲਵਿੰਦਰ ਪੁਆਰ, ਸਾਬਕਾ ਬੈਂਕ ਮੈਨੇਜਰ ਓਮ ਪ੍ਰਕਾਸ਼, ਹਰੀ ਰਾਮ ਓ.ਐਸ.ਡੀ., ਹੁਸਨ ਲਾਲ ਬੌਧ, ਐਡਵੋਕੇਟ ਰਾਮ ਸਰੂਪ, ਨਰਿੰਦਰ ਕੁਮਾਰ, ਗੁਰਦਿਆਲ ਜੱਸਲ ਅਤੇ ਹੋਰ ਬਹੁਤ ਸਾਰੇ ਮਿਸ਼ਨਰੀ ਸਾਥੀ ਲੈਕਚਰ ਵਿੱਚ ਸ਼ਾਮਲ ਹੋਏ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly