HOME ਅੰਬੇਡਕਰ ਭਵਨ ਟਰੱਸਟ ਦੀ ਮੀਟਿੰਗ ਵਿਚ ਲਏ ਗਏ ਅਹਿਮ ਫੈਸਲੇ

ਅੰਬੇਡਕਰ ਭਵਨ ਟਰੱਸਟ ਦੀ ਮੀਟਿੰਗ ਵਿਚ ਲਏ ਗਏ ਅਹਿਮ ਫੈਸਲੇ

2
फोटो कैप्शन: ट्रस्ट के चेयरमैन डॉ. राहुल जस्सी और ट्रस्टी मीडिया को जानकारी देते हुए।

ਜਲੰਧਰ   (ਸਮਾਜ ਵੀਕਲੀ)    ਅੰਬੇਡਕਰ ਭਵਨ ਟਰੱਸਟ (ਰਜਿ.) ਦੀ ਸਬ-ਕਮੇਟੀ ਦੀ ਮੀਟਿੰਗ ਬਾਬਾ ਸਾਹਿਬ ਡਾ. ਅੰਬੇਡਕਰ ਦੀ ਚਰਨ-ਛੋਹ ਭੂਮੀ, ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਟਰੱਸਟ ਦੇ ਚੇਅਰਮੈਨ ਡਾ. ਰਾਹੁਲ ਜੱਸੀ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਵਿੱਚ ਅੰਬੇਡਕਰ ਭਵਨ ਦੇ ਨਵ ਨਿਰਮਾਣ ਅਤੇ ਹੋਰ ਕਈ ਸਮਾਜਿਕ ਮੁੱਦਿਆਂ ‘ਤੇ ਚਰਚਾ ਕੀਤੀ ਗਈ।  ਇਹ ਵੀ ਫੈਸਲਾ ਕੀਤਾ ਗਿਆ  ਕਿ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਆਰ .ਪੀ.ਆਈ) ਦੇ 1964 ਦੇ ਸਰਬ-ਭਾਰਤ ਮੋਰਚੇ ਵਿੱਚ ਸ਼ਹੀਦ ਹੋਏ ਆਬਾਦਪੁਰਾ (ਜਲੰਧਰ) ਦੇ ਅੰਬੇਡਕਰੀ ਸਾਥੀ ਰਾਮ ਪ੍ਰਕਾਸ਼ ਦੀ ਯਾਦ ਵਿੱਚ ਅੰਬੇਡਕਰ ਭਵਨ ਵਿਖੇ ਨਵੀਂ ਬਣਾਈ ਗਈ ‘ਸ਼ਹੀਦ ਰਾਮ ਪ੍ਰਕਾਸ਼ ਯਾਦਗਾਰ – ਅੰਬੇਡਕਰ ਲਾਇਬਰੇਰੀ’ ਨੂੰ ਜਲਦ ਹੀ ਚਾਲੂ ਕੀਤਾ ਜਾਵੇਗਾ। ਇਸ ਮੌਕੇ ਡਾ. ਜੀ. ਸੀ. ਕੌਲ, ਬਲਦੇਵ ਭਾਰਦਵਾਜ, ਡਾ. ਮਹਿੰਦਰ ਸੰਧੂ ਅਤੇ ਚਰਨ ਦਾਸ ਸੰਧੂ ਹਾਜ਼ਰ ਸਨ । ਮੀਟਿੰਗ ਵਿੱਚ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਪ੍ਰੋਫ਼ੈਸਰ ਬਲਬੀਰ ਜੀ ਅਤੇ ਸੁਸਾਇਟੀ ਦੇ ਐਸੋਸੀਏਟ ਮੈਂਬਰ ਸਾਬਕਾ ਪ੍ਰਿੰਸੀਪਲ ਡਾ. ਕੇ. ਐਸ. ਫੁੱਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

ਬਲਦੇਵ ਰਾਜ ਭਾਰਦਵਾਜ ਵਿੱਤ ਸਕੱਤਰ ਅੰਬੇਡਕਰ ਭਵਨ ਟਰੱਸਟ (ਰਜਿ.)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

 

Previous articleਮਜ਼ਦੂਰਾਂ ਅਤੇ ਕਰਮਚਾਰੀਆਂ ਦੇ ਦਮਨ ਦੀ ਨੀਤੀ ‘ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ
Next articleअंबेडकर भवन ट्रस्ट की बैठक में लिए गए महत्वपूर्ण निर्णय