ਅੰਬੇਡਕਰ ਭਵਨ ਮੁੱਲਾਂਪੁਰ ਵਿਖੇ “ਸਮਾਜਿਕ ਏਕਤਾ ਸੰਮੇਲਨ” ਦਾ ਆਯੋਜਨ

(ਸਮਾਜ ਵੀਕਲੀ) ਮਰਹੂਮ ਪ੍ਰੋਫੈਸਰ ਗੁਰਨਾਮ ਸਿੰਘ ਦੁਆਰਾ ਗਠਿਤ ਕੀਤੇ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ,ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਮੁੱਲਾਂਪੁਰ ਅਤੇ ਜਯੋਤੀ ਰਾਓ -ਫੂਲੇ ਅੰਬੇਡਕਰ ਵਿਚਾਰਧਾਰਕ ਸੰਗਠਨਾਂ ਵੱਲੋਂ ਸਾਂਝੇ ਤੌਰ ‘ਤੇ ਸਮਾਜਿਕ ਨਾ ਬਰਾਬਰੀ ਅਤੇ ਸਮਾਜ ਵਿੱਚ ਵੰਡ ਪਾਊ ਨੀਤੀਆਂ ਦੇ ਖਿਲਾਫ ਸਮਾਜਿਕ ਏਕਤਾ ਸੰਮੇਲਨ ਕਰਵਾਇਆ ਗਿਆ।
ਡਾ ਬੀ ਆਰ ਅੰਬੇਡਕਰ ਭਵਨ ਮੁੱਲਾਂਪੁਰ ਵਿਖੇ ਕਰਵਾਏ ਇਸ ਸੰਮੇਲਨ ਵਿੱਚ ਰਾਸ਼ਟਰੀ ਮੂਲ ਭਾਰਤੀ ਚਿੰਤਨ ਸੰਘ ਦੇ ਸੰਚਾਲਕ ਪ੍ਰਿੰਸੀਪਲ ਜੁਗਿੰਦਰ ਸਿੰਘ ਬੱਲਮਗੜ੍ਹ ਅਤੇ ਵਿਸ਼ੇਸ ਮਹਿਮਾਨ ਸੁਖਦਰਸ਼ਨ ਸਿੰਘ ਕੋਟਕਪੂਰਾ,ਹਰਦਿਆਲ ਸਿੰਘ ਚੋਪੜਾ,ਹਾਜੀ ਮੁਸਲੀਨ ਬੱਸੀਆਂ,ਹਰਜਿੰਦਰ ਸਿੰਘ ਪੁਰਾਣੇਵਾਲਾ, ਪ੍ਰੋਫੈਸਰ ਅਰੁਣ ਕੁਮਾਰ ਬਠਿੰਡਾ,ਨਿਤਿਨ ਥਾਬਲਕੇ ਨੇ ਮੌਜੂਦਾ ਸਮੇਂ ਭਾਰਤੀ ਸਮਾਜ ਵਿੱਚ ਨਿਮਨ ਵਰਗਾਂ ਦੇ ਲੋਕਾਂ ਵਿੱਚ ਸਮਾਜਿਕ ਏਕਤਾ ਦੀਆ ਭਾਵਨਾਵਾਂ ਦੀ ਲੋੜ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟਾਏ ਅਤੇ ਆਖਿਆ ਕਿ ਭਾਰਤ ਰਤਨ ਡਾ. ਭੀਮ ਰਾਓ ਦੁਆਰਾ ਸਥਾਪਿਤ ਕੀਤੇ ਭਾਰਤੀ ਲੋਕਤੰਤਰ ਵਿੱਚ ਹੇਠਲੇ ਵਰਗਾਂ ਦੇ ਲੋਕਾਂ ਨੂੰ ਅਧਿਕਾਰ ਹੀ ਨਹੀਂ ਦਿੱਤੇ ਸਗੋਂ ਉੱਨ੍ਹਾਂ ਦੇ ਆਰਥਿਕ ਜੀਵਨ ਪੱਧਰ ਨੂੰ ਵੀ ਉਤਾਂਹ ਚੁੱਕਿਆ।
ਮੁੱਖ ਮਹਿਮਾਨ ਪ੍ਰਿੰਸੀਪਲ ਬੱਲਮਗੜ੍ਹ ਨੇ ਆਖਿਆ ਕਿ ਸਾਡੇ ਸਮਾਜ ਦੇ ਅਨੇਕਾਂ ਸੰਗਠਨ ਹੋਂਦ ਵਿੱਚ ਆਉਂਦੇ ਹਨ ਪਰ ਸਮਾਜ ਵਿੱਚ ਫੁੱਟ ਪਾਊ ਨੀਤੀਆਂ ਕਾਰਣ ਕਈ ਸੰਗਠਨ ਆਪਣੇ ਉਦੇਸ਼ਾਂ ਨੂੰ ਪੂਰਾ ਨਾ ਕਰ ਸਕਣ ਸਦਕਾ ਟੁੱਟ ਭੱਜ ਜਾਦੇ ਹਨ।ਇਸ ਲਈ ਜਰੁਰਤ ਹੈ ਕਿ ਸਮਾਜੀ ਏਕਤਾ ਦੇ ਸਿੱਧਾਂਤਾਂ ਉੱਪਰ ਚੱਲਦਿਆ ਸੰਗਠਨ ਦੀ ਮਜਬੂਤੀ ਹਿੱਤ ਨਿਸ਼ਕਾਮ ਅਤੇ ਸਮਰਪਣ ਭਾਵਨਾ ਨਾਲ ਕੰਮ ਕਰੀਏ ਅਤੇ ਦਲਿਤ ਸਮਾਜ ਦੀ ਤਰੱਕੀ ਹਿੱਤ ਆਪਣੇ ਆਪਣੇ ਯਤਨਾਂ ਨੂੰ ਤੇਜ ਕਰੀਏ।
ਇਸ ਸੰਮੇਲਨ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਲੈਕ:ਬਲਦੇਵ ਸਿੰਘ ਸੁਧਾਰ,ਲੈਕ:ਰਣਜੀਤ ਸਿੰਘ ਹਠੂਰ,ਲੈਕ:ਮਨੋਹਰ ਸਿੰਘ ਦਾਖਾ,ਮਾਸਟਰ ਭੁਪਿੰਦਰ ਸਿੰਘ ਚੰਗਣਾਂ,ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ,ਮਾ:ਯਾਦਵਿੰਦਰ ਸਿੰਘ ਜਾਂਗਪੁਰ,ਤੋਂ ਇਲਾਵਾ ਹਰਦਿਆਲ ਸਿੰਘ ਚੋਪੜਾ,ਮਾਸਟਰ ਬਲਦੇਵ ਸਿੰਘ ਮੁੱਲਾਂਪੁਰ,,ਮਾਸਟਰ ਅਜਮੇਰ ਸਿੰਘ ਖੰਜਰਵਾਲ,ਜੂਨੀਅਰ ਸਹਾਇਕ ਕਿਰਨਜੀਤ ਸਿੰਘ ਗੁੜੇ,ਡਾ.ਸੁਰਜਤਿ ਸਿੰਘ ਗੁੜੇ,ਡਾ.ਜਸਵਰਿ ਸਿੰਘ ,ਲੈਕ:ਅਮਰਜੀਤ ਸਿੰਘ ਚੀਮਾ,ਜਗਮੇਲ ਸਿੰਘ ਜੱਗੀ ਸਾਬਕਾ ਬੀ.ਪੀ.ਈ.ਓ,ਮਾਸਟਰ ਰੇਸ਼ਮ ਸਿੰਘ ਹਲਵਾਰਾ,ਮਾਸਟਰ ਨਰਿੰਦਰਪਾਲ ਸਿੰਘ ਬੁਰਜ ਲਿੱਟਾਂ ਅਤੇ ਮਾਸਟਰ ਬਲਵੀਰ ਸਿੰਘ ਬਾਸੀਆਂ ਆਦਿ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਜ਼ਿੰਦਗੀ ਵਿੱਚ ਜਿੱਤ ਹਾਰ
Next articleਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹਿੰਦੀ ਪੰਦਰਵਾੜਾ ਸ਼ੁਰੂ