ਅੰਬੇਡਕਰ ਸੈਨਾ ਪੰਜਾਬ ਵਲੋਂ 5ਵਾਂ ਨਾਈਟ ਫੁੱਟਬਾਲ ਟੂਰਨਾਮੈਂਟ 20 ਸਤੰਬਰ ਤੋਂ ਬਾਹੋਵਾਲ ਵਿਖੇ ਹੋਵੇਗਾ ਸ਼ੁਰੂ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਅੰਬੇਡਕਰ ਸੈਨਾ ਪੰਜਾਬ ਵੱਲੋਂ ਸਾਮਾਜਿਕ ਕੰਮਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਓਹਨਾ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ 20 ਸਤੰਬਰ ਤੋਂ ਵਿਸ਼ਾਲ ਪੰਜਾਬ ਪੱਧਰੀ 5 ਵਾਂ ਨਾਈਟ ਫੁੱਟਬਾਲ ਟੂਰਨਾਮੈਂਟ ਦੋਆਬਾ ਸਪੋਰਟਸ ਕਲੱਬ ਤੇ ਜਰਨੈਲ ਮੁਲਾ ਸਿੰਘ ਸਪੋਰਟਸ ਕਲੱਬ ਬਾਹੋਵਾਲ ਦੇ ਸਹਿਯੋਗ ਨਾਲ ਧੂਮਧਾਮ ਨਾਲ ਬਾਹੋਵਾਲ ਵਿਖੇ ਸ਼ੁਰੂ ਹੋਣ ਜਾ ਰਿਹਾ ਹੈ।
ਜਿਸ ਦਾ ਉਦਘਾਟਨ ਤੱਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਤੋਂ ਜਥੇਦਾਰ ਬਾਬਾ ਕੇਵਲ ਸਿੰਘ ਜੀ, ਸੰਤ ਬਾਬਾ ਸਤਨਾਮ ਦਾਸ ਜੀ ਮਹਿਦੂਦ ਵਾਲ਼ੇ, ਮੁਸਲਮਾਨ ਸਮਾਜ ਦੇ ਧਾਰਮਿਕ ਆਗੂ ਸ਼ਾਹੀ ਇਮਾਮ ਲੁਧਿਆਣਾ, ਸੁਖਵਿੰਦਰ ਕੋਟਲੀ ਜੀ ਐਮ ਐਲ ਏ ਆਦਮਪੁਰ, ਗੌਰਵ ਦੱਤਾ ਚੰਡੀਗੜ੍ਹ ਸਾਬਕਾ ਜੱਜ, ਮੀਨਾ ਪਵਾਰ ਇੰਟਰਨੈਸ਼ਨਲ ਅਥਲੀਟ, ਅੰਮ੍ਰਿਤਪਾਲ ਭੌਂਸਲੇ, ਡਾਕਟਰ ਪਰਮਿੰਦਰ ਸੂਦ, ਪਰਮਿੰਦਰ ਮੰਡ ਡੀ ਐਸ ਪੀ ਗੜ੍ਹਸ਼ੰਕਰ ਤੇ ਸਮੂਹ ਇਲਾਕਾ ਨਿਵਾਸੀ ਸਾਂਝੇ ਤੌਰ ਤੇ ਇਸ ਸ਼ੁਰੂ ਹੋ ਰਹੇ ਟੂਰਨਾਮੈਂਟ ਦਾ ਉਦਘਾਟਨ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਭੁੱਲਾ ਖ਼ਨੂਰ, ਗੋਪੀ ਹੁਸ਼ਿਆਰਪੁਰ, ਰਾਜਵੀਰ ਪਾਲਦੀ, ਗੌਰਵ ਹੁਸ਼ਿਆਰਪੁਰ ਤੇ ਗੋਪੀ ਭੁੰਨੋ ਆਦਿ ਵੀ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਸ਼ਾ ਵਿਭਾਗ ਨੇ ਬੀ.ਐੱਲ.ਐੱਮ. ਗਰਲਜ਼ ਕਾਲਜ ਵਿਖੇ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ
Next articleਯੂਨੀਫਾਈਡ ਪੈਨਸ਼ਨ ਸਕੀਮ ਚੰਗੀ ਤਾਂ ਮੋਦੀ ਸਰਕਾਰ ਆਪਣੇ ਸਾਂਸਦਾਂ ਤੇ ਪਹਿਲਾਂ ਲਾਗੂ ਕਰੇ – ਅਸ਼ਵਨੀ ਰਾਣਾ