ਅੰਬੇਡਕਰੀ ਸੈਨਾ ਅਤੇ ਵਕੀਲ ਭਾਈਚਾਰੇ ਵੱਲੋਂ ਪੰਨੂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਜਲੰਧਰ,(ਸਮਾਜ ਵੀਕਲੀ)  (ਪਰਮਜੀਤ ਜੱਸਲ)-ਅੱਜ ਅੰਬੇਡਕਰੀ ਨਾਮਲੇਵਾ ਜਥੇਬੰਦੀਆਂ ਦੇ ਆਗੂ ਐਸ.ਐਸ. ਪੀ. ਦਫਤਰ ਜਲੰਧਰ ਵਿਖੇ ਇਕੱਠੇ ਹੋਏ, ਜਿੱਥੇ ਉਹਨਾਂ ਵੱਲੋਂ ਨਕਲੀ ਸਿੱਖ ਗੁਰਪਤਵੰਤ ਸਿੰਘ ਪਨੂੰ ਅਤੇ ਉਸ ਦੇ ਪੰਜਾਬ ਵਿੱਚ ਰਹਿੰਦੇ ਗੁੰਡਿਆਂ ਵਿਰੁੱਧ ਨਾਅਰੇਬਾਜੀ ਕੀਤੀ ਤੇ ਇਹਨਾਂ ਉੱਪਰ ਸਖਤ ਪੁਲਿਸ ਕਾਰਵਾਈ ਕਰਕੇ 2 ਦਿਨਾਂ ਦੇ ਅੰਦਰ- ਅੰਦਰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਵਿੰਦਰ ਬੁੱਗਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ ਨੇ ਕਿਹਾ ਕਿ ਨਕਲੀ ਸਿੱਖ ਪੰਨੂ ਦਾ ਦਿਮਾਗ ਖਰਾਬ ਹੋ ਗਿਆ ਹੈ ,ਜੋ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਪ੍ਰਤੀ ਮਾੜੀ ਭਾਸ਼ਾ ਵਰਤ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਅਤੇ ਡਾ. ਅੰਬੇਡਕਰ ਦੇ ਲੱਗੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਭੈੜੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਵਾਰ- ਵਾਰ ‘ਭਗਤ ‘ ਕਹਿ ਕੇ ਸੰਬੋਧਿਤ ਕਰ ਰਿਹਾ ਹੈ। ਸ੍ਰੀ ਬੁੱਗਾ ਨੇ ਕਿਹਾ ਕਿ ਇਸ ਨਕਲੀ ਸਿੱਖ ਪੰਨੂ ਨੂੰ ਭਾਰਤ ਵਿੱਚ ਆ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਅੰਬੇਡਕਰੀ ਇਸ ਦੀ ਜੀਭ ਅਤੇ ਹੱਥ ਕੱਟ ਕੇ ਪਲੇਟ ਵਿੱਚ ਭਰੋਸ ਸਕਣ। ਉਹਨਾਂ ਕਿਹਾ ਕਿ ਜੇ ਕੋਈ ਪਾਗਲ ਵਿਅਕਤੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਏਗਾ, ਉਸ ਦੇ ਹੱਥ ਪੈਰ ਕੱਟ ਦਿੱਤੇ ਜਾਣਗੇ। ਸਾਰੀਆਂ ਜਥੇਬੰਦੀਆਂ ਨੇ ਐਸ.ਐਸ.ਪੀ. ਜਲੰਧਰ ਨੂੰ ਮੈਮੋਰੰਡਮ ਦਿੱਤਾ ਅਤੇ ਮੰਗ ਕੀਤੀ ਕਿ ਦੋ ਦਿਨਾਂ ਦੇ ਵਿੱਚ ਗੈਰ ਸਮਾਜਿਕ ਤੱਤਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਜਿਨਾਂ ਨੇ ਫਿਲੌਰ ਦੇ ਨਗਰ ਕਸਬੇ ਵਿੱਚ ਲੱਗੇ ਡਾ.ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਅਤੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਮੌਕੇ ‘ਤੇ ਵਕੀਲ ਭਾਈਚਾਰੇ ਨੇ ਵੀ ਐਸ.ਐਸ.ਪੀ. ਜਲੰਧਰ ਨੂੰ ਲਿਖਤੀ ਅਪੀਲ ਕੀਤੀ ਕਿ ਉਕਤ ਸਮਾਜ ਵਿਰੋਧੀ ਤੱਤਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਨਗਰ ਵਿਖੇ ਦਰਜ ਐਫ.ਆਈ.ਆਰ. ਵਿੱਚ ਦੇਸ਼ ਧਰੋਹੀ ਅਤੇ ਹੋਰ ਸਖਤ ਧਰਾਵਾਂ ਦਾ ਵਾਧਾ ਕੀਤਾ ਜਾਵੇ ।ਇਸ ਮੌਕੇ ਐਡਵੋਕੇਟ ਵਿਜੇੈ ਕੁਮਾਰ ਬੱਧਣ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਰਾਜ ਕੁਮਾਰ ਬੈਂਸ ,ਐਡਵੋਕੇਟ ਜਸਵਿੰਦਰ ਪਾਲ, ਜੱਸੀ ਤੱਲਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ,ਸ੍ਰੀ ਰਮੇਸ਼ ਕੁਮਾਰ ਚੋਹਕਾਂ, ਨੰਬਰਦਾਰ ਬਲਵਿੰਦਰ ਬੰਗਾ, ਅੰਮ੍ਰਿਤ ਪਾਲ ਭੌਸਲੇ ਅਤੇ ਦੀਪਕ ਨਾਹਰ ਚੇਅਰਮੈਨ ਨੈਸ਼ਨਲ ਵਾਲਮੀਕ ਸਭਾ (ਅੰਬੇਡਕਰ) ਜਲੰਧਰ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਿਲ ਸਨ। ਇਸ ਮੌਕੇ ‘ਤੇ ਬੁਲਾਰਿਆਂ ਨੇ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੰਮੂ ਕਸ਼ਮੀਰ ਵਿੱਚ ਸ਼ੀਰਾਜ਼ਾ ਦੇ ਸੰਪਾਦਕ ਪੋਪਿੰਦਰ ਪਾਰਸ ਦਾ ਸਨਮਾਨ
Next articleਹਾਈਕੋਰਟ ਦਾ ਅਹਿਮ ਫੈਸਲਾ: ਦਬਾਅ ਅਤੇ ਧੋਖਾਧੜੀ ਕਾਰਨ ਧਰਮ ਪਰਿਵਰਤਨ ਗੰਭੀਰ ਅਪਰਾਧ, ਸਮਝੌਤੇ ਨਾਲ ਕੇਸ ਰੱਦ ਨਹੀਂ ਹੋ ਸਕਦਾ