ਨਵੀਂ ਦਿੱਲੀ — ਫਲਿੱਪਕਾਰਟ ਦੀ ਬਿਗ ਦੀਵਾਲੀ ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਸੇਲ ‘ਚ ਸਮਾਰਟਫੋਨ, ਸਮਾਰਟ ਟੀਵੀ, ਲੈਪਟਾਪ ਅਤੇ ਹੋਰ ਕਈ ਇਲੈਕਟ੍ਰਾਨਿਕ ਗੈਜੇਟਸ ‘ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਸਤੀ ਕੀਮਤ ‘ਤੇ ਸਮਾਰਟਫੋਨ ਖਰੀਦਣ ਦਾ ਇਹ ਆਖਰੀ ਮੌਕਾ ਹੈ। ਇਹ ਸੇਲ 21 ਅਕਤੂਬਰ ਤੋਂ 31 ਅਕਤੂਬਰ ਤੱਕ ਚੱਲੇਗੀ। ਫਲਿੱਪਕਾਰਟ ਪਲੱਸ ਦੇ ਮੈਂਬਰਾਂ ਲਈ ਸੇਲ 20 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ। ਇਸ ਸੇਲ ‘ਚ ਸਮਾਰਟਫੋਨ ਤੋਂ ਇਲਾਵਾ ਸਮਾਰਟ ਟੀਵੀ, ਲੈਪਟਾਪ, ਟੈਬਲੇਟ, ਐਕਸੈਸਰੀਜ਼ ਸਮੇਤ ਹੋਰ ਇਲੈਕਟ੍ਰੋਨਿਕਸ ਉਤਪਾਦਾਂ ‘ਤੇ ਵੀ ਛੋਟ ਦਿੱਤੀ ਜਾ ਰਹੀ ਹੈ। ਐਸਬੀਆਈ ਕਾਰਡ ਅਤੇ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਰਾਹੀਂ ਕੀਤੀ ਖਰੀਦਦਾਰੀ ‘ਤੇ ਵਾਧੂ ਕੈਸ਼ਬੈਕ ਵੀ ਉਪਲਬਧ ਹੈ। ਫਲਿੱਪਕਾਰਟ ਨੇ ਇਸ ਸੇਲ ‘ਚ ਕੁਝ ਚੁਣੇ ਹੋਏ ਸਮਾਰਟਫੋਨਸ ‘ਤੇ ਭਾਰੀ ਛੋਟ ਦਿੱਤੀ ਹੈ। ਇਹਨਾਂ ਵਿੱਚ ਸ਼ਾਮਲ ਹਨ:
Motorola G85 5G: 15,999 ਰੁਪਏ ਦੀ ਸ਼ੁਰੂਆਤੀ ਕੀਮਤ
Samsung Galaxy S23 5G: 37,999 ਰੁਪਏ ਦੀ ਸ਼ੁਰੂਆਤੀ ਕੀਮਤ
Realme 12x 5G: 10,999 ਰੁਪਏ ਤੋਂ ਸ਼ੁਰੂਆਤੀ ਕੀਮਤ (7,000 ਰੁਪਏ ਦੀ ਛੋਟ)
Oppo K12x 5G: 10,999 ਰੁਪਏ ਤੋਂ ਸ਼ੁਰੂਆਤੀ ਕੀਮਤ (6,000 ਰੁਪਏ ਦੀ ਛੋਟ)
CMF ਫ਼ੋਨ 1: 12,499 ਰੁਪਏ ਦੀ ਸ਼ੁਰੂਆਤੀ ਕੀਮਤ (7,500 ਰੁਪਏ ਤੱਕ ਦੀ ਛੋਟ)
POCO F6 5G: 22,999 ਰੁਪਏ ਤੋਂ ਸ਼ੁਰੂਆਤੀ ਕੀਮਤ (33,999 ਰੁਪਏ ਤੋਂ ਸ਼ੁਰੂ ਹੁੰਦੀ ਹੈ)
Vivo T3 5G: 15,999 ਰੁਪਏ ਤੋਂ ਸ਼ੁਰੂਆਤੀ ਕੀਮਤ (7,000 ਰੁਪਏ ਦੀ ਛੋਟ)
Samsung Galaxy S23 FE: 28,999 ਰੁਪਏ ਦੀ ਸ਼ੁਰੂਆਤੀ ਕੀਮਤ
ਗੂਗਲ ਪਿਕਸਲ 8: ਕੀਮਤ 36,499 ਰੁਪਏ (75,999 ਰੁਪਏ ਤੋਂ ਸ਼ੁਰੂ)
Realme P2 Pro 5G: ਕੀਮਤ 18,999 ਰੁਪਏ (7,000 ਰੁਪਏ ਦੀ ਛੋਟ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly