ਅਮਰਨਾਥ ਯਾਤਰਾ 2024 ਮਾਡਲ ਦੀਆਂ ਏ.ਸੀ. ਗੱਡੀਆਂ ਵਿੱਚ ਹੋਵੇਗੀ – ਅਸ਼ੋਕ ਸੰਧੂ ਮੰਡਲ ਪ੍ਰਧਾਨ

: ਅਮਰਨਾਥ ਯਾਤਰਾ ਦੀ ਸੂਚਨਾ ਦਿੰਦੇ ਹੋਏ ਚੇਅਰਮੈਨ ਓ.ਪੀ ਕੁੰਦੀ, ਪ੍ਰਧਾਨ ਅਸ਼ੋਕ ਸੰਧੂ, ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਇਲੈਕਟ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਅਤੇ ਹੋਰ ਅਹੁਦੇਦਾਰ।
ਕੌਂਸਲਰ, ਨੰਬਰਦਾਰ, ਐਨ.ਆਰ.ਆਈ ਸਮੇਤ ਪਰਿਵਾਰ ਕਰਨਗੇ ਸ਼੍ਰੀ ਹਿਮ ਸ਼ਿਵਲਿੰਗ ਜੀ ਦੇ ਦਰਸ਼ਨ – ਓ.ਪੀ ਕੁੰਦੀ ਚੇਅਰਮੈਨ 
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) 
(ਸਮਾਜ ਵੀਕਲੀ) ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਨੂਰਮਹਿਲ ਤੋਂ ਸ਼੍ਰੀ ਅਮਰਨਾਥ ਜੀ ਦੀ ਪਾਵਣ ਯਾਤਰਾ ਦੇਸ਼ ਵਿਦੇਸ਼ ਦੇ ਦਾਨਵੀਰ ਸ਼ਿਵ ਭਗਤਾਂ ਦੇ ਵੱਡਮੁੱਲੇ ਯੋਗਦਾਨ ਸਦਕਾ ਮਿਤੀ 1 ਜੁਲਾਈ ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਮੰਦਰ ਸ਼੍ਰੀ ਬਾਬਾ ਭੂਤਨਾਥ ਨੂਰਮਹਿਲ ਤੋਂ ਸ਼੍ਰੀ ਹਿਮ-ਸ਼ਿਵਲਿੰਗ ਜੀ ਦੇ ਸ਼ਾਖਸ਼ਾਤ ਦਰਸ਼ਨ ਕਰਨ ਲਈ ਰਵਾਨਾ ਹੋਵੇਗੀ। ਮੰਡਲ ਦੇ ਚੇਅਰਮੈਨ ਓ.ਪੀ ਕੁੰਦੀ ਨੇ ਦੱਸਿਆ ਇਸ ਵਾਰ ਦੀ ਯਾਤਰਾ ਸ਼ਾਹਕੋਟ ਲੰਗਰ ਕਮੇਟੀ ਦੇ ਸੰਚਾਲਕ ਸਵਰਗਵਾਸੀ ਸ਼੍ਰੀ ਚਰਨ ਦਾਸ ਗਾਬਾ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗੀ। ਉਹਨਾਂ ਦੱਸਿਆ ਕਿ ਭੋਲੇ ਨਾਥ ਜੀ ਕਿਰਪਾ ਸਦਕਾ ਮੰਡਲ ਵੱਲੋਂ ਯਾਤਰਾ ਸੇਵਾਵਾਂ ਦਾ ਲਗਾਤਾਰ 19ਵਾਂ ਸਾਲ ਹੈ। 19ਵੇਂ ਸਾਲ ਕੌਂਸਲਰ, ਨੰਬਰਦਾਰ, ਡਾਕਟਰ, ਬੈਂਕ ਮੈਨੇਜਰ, ਅਮਰੀਕਾ ਅਤੇ ਸਪੇਨ ਤੋਂ ਐਨ.ਆਰ.ਆਈ ਸਮੇਤ ਪਰਿਵਾਰ ਸ਼੍ਰੀ ਹਿਮ-ਸ਼ਿਵਲਿੰਗ ਜੀ ਦੇ ਪਾਵਣ ਦਰਸ਼ਨ ਕਰਨ ਜਾਣਗੇ।ਮੰਡਲ ਦੀ ਮਹਿਲਾ ਪ੍ਰਧਾਨ ਸ਼੍ਰੀਮਤੀ ਬਬਿਤਾ ਸੰਧੂ ਨੇ ਦੱਸਿਆ ਕਿਉੰਕਿ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਇੱਕ ਪਰਿਵਾਰਿਕ ਮਾਹੌਲ ਅਤੇ ਅਨੁਸ਼ਾਸਿਤ ਸਲੀਕੇ ਨਾਲ ਯਾਤਰਾ ਕਰਵਾਉਣ ਵਾਲੀ ਇਲਾਕੇ ਦੀ ਇੱਕ ਮੰਨੀ ਪ੍ਰਮੰਨੀ ਸੰਸਥਾ ਹੈ ਇਸ ਲਈ ਮੰਡਲ ਵੱਲੋਂ ਮਹਿਲਾ ਯਾਤਰੀਆਂ ਦਾ ਉਚੇਚੇ ਤੌਰ ਧਿਆਨ ਅਤੇ ਸਤਿਕਾਰ ਦਿੱਤਾ ਜਾਵੇਗਾ। ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਮੈਹਨ, ਜਨਰਲ ਸਕੱਤਰ ਸ਼ਰਨਜੀਤ ਸਿੰਘ, ਪੀ.ਆਰ.ਓ ਅਮਨ ਕੁਮਾਰ, ਪ੍ਰੈਸ ਸਕੱਤਰ ਅਨਿਲ ਸ਼ਰਮਾ, ਕੋਆਰਡੀਨੇਟਰ ਦਿਨਕਰ ਸੰਧੂ ਦੱਸਿਆ ਕਿ ਯਾਤਰੀਆਂ ਨੂੰ 2024 ਮਾਡਲ ਦੀਆਂ ਏਅਰ ਕੰਡੀਸ਼ਨਡ ਗੱਡੀਆਂ ਰਾਹੀਂ ਯਾਤਰਾ ਕਰਵਾਈ ਜਾਵੇਗੀ, ਯਾਤਰੀਆਂ ਨੂੰ ਮੋਬਾਇਲ ਚਾਰਜਰ ਹਰ ਸੀਟ ਤੇ ਉਪਲਬਧ ਹੋਵੇਗਾ ਅਤੇ ਮੈਡੀਕਲ ਸੁਵਿਧਾ ਵੀ ਮਿਲੇਗੀ।ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਦੱਸਿਆ ਕਿ ਨਗਰ ਕੌਂਸਲ ਨੂਰਮਹਿਲ ਦੇ ਅੰਬੈਸਡਰ ਆਫ ਨੂਰਮਹਿਲ, ਪ੍ਰਸਿੱਧ ਸਮਾਜ ਸੇਵੀ, ਅਮਰੀਕਾ ਨਿਵਾਸੀ ਰਾਜੂ ਨਈਅਰ ਵੱਲੋਂ ਅਮਰਨਾਥ ਯਾਤਰਾ ਉਤਸਵ ਦੀ ਖੁਸ਼ੀ ਵਿੱਚ ਯਾਤਰੀਆਂ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਸਵਾਦਿਸ਼ਟ ਸਟਾਲ ਲੰਗਰ ਦੇ ਰੂਪ ਵਿੱਚ ਲਗਾਏ ਜਾਣਗੇ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਇਲੈਕਟ ਮਹਿਲਾ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਵੱਲੋਂ ਪੰਡਾਲ ਸਜਾਉਣ (ਟੈਂਟ) ਅਤੇ ਜਲ ਪਾਣ ਦੀ ਸੇਵਾ ਮੁਹਈਆ ਕਰਵਾਈ ਜਾਵੇਗੀ। ਮਨਜੀਤ ਹਸਪਤਾਲ ਵੱਲੋਂ ਦਵਾਈਆਂ ਦੀ ਸੇਵਾ ਦਿੱਤੀ ਜਾਵੇਗੀ। ਪੂਰੀ ਯਾਤਰਾ ਦੌਰਾਨ ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਆਪਣੀ ਟੀਮ ਸਮੇਤ ਯਾਤਰਾ ਸੇਵਾ ਵਿੱਚ ਜੁਟੇ ਰਹਿਣਗੇ।ਮੰਡਲ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਨੂਰਮਹਿਲ ਦੇ ਧਾਰਮਿਕ ਅਤੇ ਸਮਾਜਿਕ ਆਗੂਆਂ ਸਮੇਤ ਯਾਤਰੀਆਂ ਦੇ ਪਰਿਵਾਰ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ 1 ਜੁਲਾਈ ਨੂੰ ਸ਼ਾਮ 4 ਵਜੇ ਲੰਗਰ ਦੇ ਰੂਪ ਵਿੱਚ ਭੋਲੇ ਬਾਬਾ ਦੇ ਪ੍ਰਸਾਦ ਨੂੰ ਗ੍ਰਹਿਣ ਕਰਨ। ਪਾਠ ਪੂਜਾ ਉਪਰੰਤ 6 ਵਜੇ ਯਾਤਰਾ ਰਵਾਨਗੀ ਮੌਕੇ ਅਮਰਨਾਥ ਯਾਤਰੀਆਂ ਦੇ ਦਰਸ਼ਨ ਜਰੂਰ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰਣਧੀਰ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ
Next articleਰਣਧੀਰ ਦਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ