ਅਮਰਨਾਥ ਯਾਤਰਾ ਨੂੰ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਕੀਤਾ ਰਵਾਨਾ – ਅਸ਼ੋਕ ਸੰਧੂ

ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਸ਼੍ਰੀ ਅਮਰਨਾਥ ਯਾਤਰਾ ਜੀ ਦੀ ਪਾਵਣ ਯਾਤਰਾ ਨੂੰ ਹਰਿ ਝੰਡੀ ਦਿਖਾਉਂਦੇ ਹੋਏ, ਮੰਡਲ ਪ੍ਰਧਾਨ ਅਸ਼ੋਕ ਸੰਧੂ, ਰਾਜ ਕੁਮਾਰ ਮੈਹਨ, ਮਨਦੀਪ ਸ਼ਰਮਾ, ਭੂਸ਼ਣ ਸ਼ਰਮਾ, ਬਬਿਤਾ ਸੰਧੂ ਅਤੇ ਹੋਰ ਪਤਵੰਤੇ।
28 ਮਹਿਲਾਵਾਂ ਸਮੇਤ 91 ਯਾਤਰੀ ਹੋਏ ਸ਼੍ਰੀ ਅਮਰਨਾਥ ਯਾਤਰਾ ਲਈ ਰਵਾਨਾ – ਸਕੱਤਰ ਸ਼ਰਨਜੀਤ ਬਿੱਲਾ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)
                       ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਆਯੋਜਿਤ ਪਾਵਣ ਅਤੇ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੇ ਜਥੇ ਨੂੰ “ਹਰਿ ਝੰਡੀ” ਦਿਖਾਕੇ ਯਾਤਰਾ ਰਵਾਨਾ ਕਰਨ ਦਾ ਨੇਕ ਕਾਰਜ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਮਹਿਲਾ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਮੰਡਲ ਪ੍ਰਧਾਨ ਅਸ਼ੋਕ ਸੰਧੂ, ਮਹਿਲਾ ਪ੍ਰਧਾਨ ਲਾਇਨ ਬਬਿਤਾ ਸੰਧੂ ਅਤੇ ਜਨਰਲ ਸਕੱਤਰ ਸ਼ਰਨਜੀਤ ਬਿੱਲਾ ਨੇ ਦੱਸਿਆ ਕਿ ਇਸ ਵਾਰ ਸੰਗਤਾਂ ਜਿਨ੍ਹਾਂ ਵਿੱਚ 28 ਮਹਿਲਾਵਾਂ ਅਤੇ 63 ਮਰਦ ਹਨ, ਬਰਫਾਨੀ ਬਾਬਾ ਜੀ ਦੇ ਸ਼ਾਖਸ਼ਾਤ ਸਵਰੂਪ ਸ਼੍ਰੀ ਹਿਮ ਸ਼ਿਵਲਿੰਗ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਣਗੀਆਂ।
ਐਨ.ਆਰ.ਆਈ ਕ੍ਰਮਵਾਰ ਸ਼੍ਰੀਮਤੀ ਨੀਲਮ ਸਲਹੋਤਰਾ ਯੂ.ਐਸ.ਏ, ਸ਼੍ਰੀਮਤੀ ਆਸ਼ਾ ਰਾਣੀ ਅਤੇ ਸੁਨੀਤਾ ਧੁੱਤੀ ਇਟਲੀ, ਦਿਨੇਸ਼ ਰਾਜੂ ਨਈਅਰ ਯੂ.ਐਸ.ਏ, ਰੋਸ਼ਨ ਲਾਲ ਸੀਟਕ ਮਨੀਲਾ, ਅਮਰੀਕ ਸਿੰਘ ਉੱਪਲ ਯੂ.ਐਸ.ਏ ਤੋਂ ਇਲਾਵਾ ਹੋਰ ਦੇਸ਼ ਵਿਦੇਸ਼ ਦੇ ਸ਼ਿਵ ਭਗਤਾਂ ਨੇ ਮੰਡਲ ਦੀ 19ਵੀਂ ਏਅਰ ਕੰਡੀਸ਼ਨਡ ਅਮਰਨਾਥ ਯਾਤਰਾ ਸੇਵਾ ਦੇ ਨਿਰਵਿਘਨ ਸਫਲ ਹੋਣ ਲਈ ਵਿਸ਼ੇਸ਼ ਸ਼ੁੱਭਕਾਮਨਾਵਾਂ ਦਿੱਤੀਆਂ। ਨੂਰਮਹਿਲ ਤੋਂ ਯਾਤਰਾ ਰਵਾਨਗੀ ਤੋਂ ਪਹਿਲਾਂ ਮੰਡਲ ਵੱਲੋਂ “ਅਮਰਨਾਥ ਯਾਤਰਾ ਉਤਸਵ” ਦੀ ਖੁਸ਼ੀ ਵਿੱਚ ਬਹੁਤ ਹੀ ਸੁੰਦਰ ਪੰਡਾਲ ਸਜਾਇਆ ਗਿਆ ਅਤੇ ਵੱਖ ਵੱਖ ਤਰ੍ਹਾਂ ਦੇ ਸਟਾਲ ਲਗਾਕੇ ਲੰਗਰ ਸੇਵਾ ਪ੍ਰਦਾਨ ਕੀਤੀ ਗਈ, ਕਰੀਬ 300 ਤੋਂ ਵੱਧ ਸੰਗਤਾਂ ਨੇ ਲੰਗਰ ਦਾ ਸੇਵਨ ਕੀਤਾ ਉਪਰੰਤ ਯਾਤਰਾ ਨੂੰ ਸਫਲ ਬਣਾਉਣ ਲਈ ਵਿਧੀ ਪੂਰਵਕ ਪੂਜਾ ਪਾਠ ਕਰਕੇ 2024 ਮਾਡਲ ਦੀਆਂ ਏ.ਸੀ ਗੱਡੀਆਂ ਅਤੇ ਡਰਾਈਵਰਾਂ ਨੂੰ ਤਿਲਕ ਲਗਾ ਕੇ ਪੰਡਿਤ ਕੁਲਦੀਪ ਸ਼ਰਮਾ ਨੇ ਈਸ਼ਵਰ ਦਾ ਅਸ਼ੀਰਵਾਦ ਪ੍ਰਦਾਨ ਕੀਤਾ। ਇਸ ਮੌਕੇ ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਮੈਹਨ, ਜਨਰਲ ਸਕੱਤਰ ਸ਼ਰਨਜੀਤ ਬਿੱਲਾ, ਪੀ.ਆਰ.ਓ ਅਮਨ ਕੁਮਾਰ, ਕੋਆਰਡੀਨਟਰ ਲਾਇਨ ਦਿਨਕਰ ਸੰਧੂ, ਓਮ ਪ੍ਰਕਾਸ਼ ਜੰਡੂ, ਸੁਭਾਸ਼ ਢੰਡ, ਕ੍ਰਿਸ਼ਨ ਸੰਧੀਰ, ਸ਼੍ਰੀ ਭੂਤਨਾਥ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਮੈਹਨ, ਮੰਡਲ ਸੇਵਾਦਾਰ ਮਾਧਵ ਕੁੰਦੀ, ਕੌਂਸਲਰ ਦੀਪਕ ਕੁਮਾਰ, ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਭੂਸ਼ਣ ਸ਼ਰਮਾ, ਬੀ.ਜੇ.ਪੀ ਪ੍ਰਧਾਨ ਮੰਦੀਪ ਸ਼ਰਮਾ, ਲਾਇਨ ਟੇਕ ਚੰਦ ਢੀਂਗਰਾ, ਰਵਿਦਾਸ ਕੀਰਤਨ ਕਮੇਟੀ ਦੇ ਚੇਅਰਮੈਨ ਰਕੇਸ਼ ਕਲੇਰ, ਸਮਾਜ ਸੇਵੀ ਸੀਤਾ ਰਾਮ ਸੋਖਲ, ਮੁਕੇਸ਼ ਕੋਹਲੀ, ਲਾਇਨ ਲੋਕੇਸ਼ ਵਾਲੀਆ, ਰਿਸ਼ੀ ਸੰਧੂ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਇਮੀਡੇਟ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਕਲੱਬ ਚੇਅਰਪਰਸਨ ਲਾਇਨ ਜਸਪ੍ਰੀਤ ਕੌਰ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯਾਤਰੀ ਅਤੇ ਨੂਰਮਹਿਲ ਨਿਵਾਸੀ ਹਾਜ਼ਰ ਹੋਏ ਜਿੰਨ੍ਹਾਂ ਨੇ ਗੱਜ ਵੱਜ ਕੇ ਬਮ ਬਮ ਭੋਲੇ ਦੇ ਜੈਕਾਰੇ ਛੱਡੇ ਉਪਰੰਤ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ‘ਤੇ ਪਹੁੰਚਕੇ ਮੰਡਲ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੇ ਜਨਮ ਦਿਨ ਕੇਕ ਕੱਟਕੇ ਅਤੇ ਭੰਗੜੇ ਪਾਕੇ ਮਨਾਇਆ। ਮਲਸੀਆਂ ਨਿਵਾਸੀ ਰਵੀ ਮੱਲ੍ਹੀ ਨੇ ਪੈਟਰੋਲ ਪੰਪ ‘ਤੇ ਲਗਾਏ ਖਾਣ ਪੀਣ ਵਾਲੇ ਸਟਾਲਾਂ ਦੀ ਸੇਵਾ ਫ੍ਰੀ ਤੌਰ ਤੇ ਨਿਭਾਈ। ਮੰਡਲ ਦੇ ਸਮੂਹ ਮੈਂਬਰਾਂ ਨੇ ਸਮੂਹ ਦਾਨਵੀਰ ਸ਼ਿਵ ਭਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleASI ਦਾ ਕਤਲ, ਸੈਰ ਕਰਨ ਲਈ ਬਾਹਰ ਨਿਕਲਿਆ ਤਾਂ ਸ਼ੂਟਰ ਨੇ ਉਸ ਨੂੰ ਨਿਸ਼ਾਨਾ ਬਣਾ ਕੇ ਸਿਰ ‘ਤੇ ਗੋਲੀ ਮਾਰ ਦਿੱਤੀ
Next articleਬੀਐਸਐਨਐਲ ਪੈਨਸ਼ਨਰਾਂ ਜਥੇਬੰਦੀ ਦੀ ਮੀਟਿੰਗ ਅਗਰਵਾਲ ਧਰਮਸ਼ਾਲਾ ਵਿਖੇ ਹੋਈ ਮੀਟਿੰਗ ਵਿੱਚ ਇੱਕ ਜੁਲਾਈ ਤੋਂ ਲਾਗੂ ਕੀਤੇ ਨਵੇਂ ਫੌਜਦਾਰੀ ਕਨੂੰਨਾਂ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕੀਤਾ