ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਯਾਦ ਵਿੱਚ ਪੌਦੇ ਲਗਾਏ – ਲਾਇਨ ਆਂਚਲ ਸੰਧੂ ਸੋਖਲ

ਬਾਬਾ ਬਰਫਾਨੀ ਦੇ ਸ਼ੁਕਰਾਨੇ ਵਜੋਂ ਲਗਾਈ ਗਈ “ਤ੍ਰਿਵੈਣੀ” – ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ 
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਸੁਤੰਤਰਤਾ ਸੈਨਾਨੀ, ਸੱਚੇ ਕਰਮਯੋਗੀ, ਆਦਰਸ਼ਾਂ ਦੇ ਪ੍ਰਤੀਬਿੰਬ, ਦੇਸ਼ ਦੀ ਅਖੰਡਤਾ ਲਈ ਆਪਾ ਵਾਰਨ ਵਾਲੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਨਿੱਘੀ ਯਾਦ ਵਿੱਚ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਅੱਜ ਨੂਰਮਹਿਲ ਦੇ ਪ੍ਰਾਚੀਨ ਸ਼ਿਵ ਮੰਦਰ ਦੀ ਬਗੀਚੀ ਵਿੱਚ ਵੱਖ-ਵੱਖ ਤਰਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਨੰਬਰਦਾਰ ਸੰਧੂ ਨੇ ਕਿਹਾ ਕਿ ਲਾਲਾ ਜੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨਾ ਹਰ ਪੰਜਾਬੀ ਦਾ ਫਰਜ਼ ਹੈ। ਉਹਨਾਂ ਕਿਹਾ ਲਾਲਾ ਜੀ ਦਾ ਪੂਰਾ ਪਰਿਵਾਰ ਅੱਜ ਵੀ ਉਹਨਾਂ ਦੇ ਦਰਸਾਏ ਮਾਰਗ ‘ਤੇ ਚਲਦਿਆਂ ਲੋਕਾਂ ਦੀ ਹੱਕ ਸੱਚ ਆਵਾਜ਼ ਬੁਲੰਦ ਕਰਨ ਲਈ ਡੱਟਿਆ ਹੋਇਆ ਹੈ। ਇਸ ਮੌਕੇ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਮਹਿਲਾ ਪ੍ਰਧਾਨ ਲਾਇਨ ਬਬਿਤਾ ਸੰਧੂ, ਸੈਕਟਰੀ ਸ਼ਰਨਜੀਤ ਸਿੰਘ ਬਿੱਲਾ ਨੇ ਸ਼੍ਰੀ ਅਮਰਨਾਥ ਯਾਤਰਾ ਸੇਵਾਵਾਂ ਦੇ ਲਗਾਤਾਰ 19 ਸਾਲ ਪੂਰੇ ਹੋਣ ‘ਤੇ ਦੇਵਾ ਜੀ ਦੇਵ ਮਹਾਦੇਵ ਜੀ ਦਾ ਸ਼ੁਕਰਾਨਾ ਅਦਾ ਅਤੇ ਮਾਤਾ ਪਾਰਵਤੀ ਜੀ ਦੀ ਨੂੰ ਅਰਾਧਦਿਆ ਪ੍ਰਾਚੀਨ ਸ਼ਿਵ ਮੰਦਰ ਵਿੱਚ “ਤ੍ਰਿਵੈਣੀ” (ਬੋਹੜ, ਪਿੱਪਲ, ਨਿੰਮ) ਲਗਾਉਣ ਦਾ ਨੇਕ ਕਾਰਜ ਕੀਤਾ। ਇਸ ਕਾਰਜ ਨੂੰ ਐਨ.ਆਰ.ਆਈ ਸੁਨੀਤਾ ਧੁੱਤੀ ਨੇ ਆਪਣੇ ਕਰ ਕਮਲਾਂ ਨਾਲ ਨੇਪੜੇ ਚਾੜਿਆ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਖਾਲਸਾ, ਕਲੱਬ ਦੀ ਚੇਅਰਪਰਸਨ ਲਾਇਨ ਜਸਪ੍ਰੀਤ ਕੌਰ ਸੰਧੂ, ਸਮਾਜ ਸੇਵੀ ਸੀਤਾ ਰਾਮ ਸੋਖਲ, ਵਿਸ਼ਾਲ, ਜਗਬੀਰ ਜੱਗਾ ਨੇ ਵੀ ਅਮਰ ਸ਼ਹੀਦ ਦੀ ਯਾਦ ਵਿੱਚ ਬੂਟੇ ਲਗਾਏ। ਨੰਨ੍ਹੇ ਮੁੰਨੇ ਬੱਚਿਆਂ ਗੁਰਛਾਇਆ ਸੋਖਲ ਅਤੇ ਗੁਰਅੰਸ਼ ਸੋਖਲ ਨੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਤਸਵੀਰ ਨੂੰ ਹੱਥ ਵਿੱਚ ਫੜਕੇ ‘ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ’ ਦਾ ਪ੍ਰਮਾਣ ਦਿੱਤਾ। ਫੋਟੋ : ਲਾਲਾ ਜੀ ਦੀ ਯਾਦ ਵਿੱਚ ਬੂਟੇ ਲਗਾਉਣ ਮੌਕੇ ਐਨ.ਆਰ.ਆਈ ਸੁਨੀਤਾ ਧੁੱਤੀ, ਕਲੱਬ ਪ੍ਰਧਾਨ ਆਂਚਲ ਸੰਧੂ ਸੋਖਲ, ਲਾਇਨ ਅਸ਼ੋਕ ਬਬਿਤਾ ਸੰਧੂ ਅਤੇ ਹੋਰ ਪਤਵੰਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖ਼ੇ ਹੋ ਰਹੀਆਂ ਬੇਨਿਯਮੀਆਂ ਅਤੇ ਗੜਬੜੀਆਂ ਲਈ ਆਪੇ ਬਣੀ ਸਾਰੇ ਕਮੇਟੀ ਦੇ ਕਈ ਅਹਿਮ ਵਿਅਕਤੀ ਜਿੰਮੇਵਾਰ ਹਨ : ਐਡਵੋਕੇਟ ਕੁਲਦੀਪ ਚੰਦ
Next articleਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਜੱਸੀ ਲੇਲ੍ਹ ਨੁੰ ਮਾਲੇਰਕੋਟਲਾ ਜ਼ਿਲ੍ਹਾ ਦਾ ਪ੍ਰਧਾਨ ਨਿਯੁਕਤ ਕੀਤਾ