HOME ਅਮਨਦੀਪ ਸਿੰਘ ਨੂੰ ASI ਵਜੋਂ ਤਰੱਕੀ, ਪਾਈਪਿੰਗ ਸਮਾਰੋਹ ਦੌਰਾਨ ਮਿਲੀਆਂ ਵਧਾਈਆਂ

ਅਮਨਦੀਪ ਸਿੰਘ ਨੂੰ ASI ਵਜੋਂ ਤਰੱਕੀ, ਪਾਈਪਿੰਗ ਸਮਾਰੋਹ ਦੌਰਾਨ ਮਿਲੀਆਂ ਵਧਾਈਆਂ

ਮੋਰਿੰਡਾ / ਪਟਿਆਲਾ,  (ਸਮਾਜ ਵੀਕਲੀ)  (ਸੁਖਵਿੰਦਰ ਸਿੰਘ ਹੈਪੀ)- ਪੰਜਾਬ ਪੁਲਿਸ ਦੇ ਕਾਬਲ ਅਤੇ ਮਿਹਨਤੀ ਨੌਜਵਾਨ ਹੌਲਦਾਰ ਅਮਨਦੀਪ ਸਿੰਘ ਨੂੰ ASI ਵਜੋਂ ਤਰੱਕੀ ਮਿਲਣ ‘ਤੇ ਉਨ੍ਹਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ। ਇਸ ਸਬੰਧੀ ਕਰਵਾਏ ਗਏ ਪਾਈਪਿੰਗ ਸਮਾਰੋਹ ਦੌਰਾਨ SSP ਪਟਿਆਲਾ ਸ਼੍ਰੀ ਵਰੁਣ ਸ਼ਰਮਾ (IPS), SP ਹੈੱਡਕੁਆਰਟਰ ਪਟਿਆਲਾ ਸ਼੍ਰੀ ਵੈਭਵ ਚੌਧਰੀ ਅਤੇ SP ਹੈੱਡਕੁਆਰਟਰ ਫਤਿਹਗੜ੍ਹ ਸਾਹਿਬ ਸ਼੍ਰੀਮਤੀ ਹਰਵੰਤ ਕੌਰ (PPS) ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸਮਾਰੋਹ ਦੌਰਾਨ ਉੱਚ ਅਧਿਕਾਰੀਆਂ ਵੱਲੋਂ ਅਮਨਦੀਪ ਸਿੰਘ ਨੂੰ ਨਵੇਂ ਰੈਂਕ ਦੇ ਬੈਜ ਲਗਾ ਕੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਅਮਨਦੀਪ ਸਿੰਘ ਦੀ ਮਿਹਨਤ ਅਤੇ ਡਿਊਟੀ ਪ੍ਰਤੀ ਇਮਾਨਦਾਰੀ ਦੇ ਸਦਕਾ ਉਨ੍ਹਾਂ ਨੂੰ ਇਹ ਤਰੱਕੀ ਪ੍ਰਾਪਤ ਹੋਈ ਹੈ, ਜੋ ਹੋਰ ਪੁਲਿਸ ਕਰਮਚਾਰੀਆਂ ਲਈ ਵੀ ਪ੍ਰੇਰਣਾਦਾਇਕ ਹੈ। ਇਸ ਅਵਸਰ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੀ ਅਮਨਦੀਪ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਆਸ ਪ੍ਰਗਟ ਕੀਤੀ ਗਈ ਕਿ ਉਹ ਨਵੇਂ ਅਹੁਦੇ ‘ਤੇ ਰਹਿੰਦਿਆਂ ਹੋਏ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਆਪਣੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਉਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਕਸਪ੍ਰੈਸ ਵੇਅ ਦੇ ਕੰਮ ਰੋਕ ਕੇ ਰੋਡ ਸੰਘਰਸ਼ ਕਮੇਟੀ ਵੱਲੋਂ ਅਣਮਿੱਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ ਸੱਤਵੇਂ ਦਿਨ ਵੀ ਜਾਰੀ
Next articleਰਿਹਾਇਸ਼ੀ ਇਲਾਕੇ ਦੇ ਪਾਰਕ ਵਿੱਚ ਨਾਬਾਲਗ ਲੜਕੀ ਨਾਲ ਜਬਰਜਨਾਹ , ਦੋਸ਼ੀ ਨੂੰ ਕੈਦ