(ਸਮਾਜ ਵੀਕਲੀ)
1. ਜਦੋਂ ਬੈਠਾ ਸੀ ਮੈਂ ਕੋਲ਼ ਤੇਰੇ
ਤੂੰ ਸਮਝ ਨਾ ਸਕਿਆ ਸਾਨੂੰ ,
ਦੂਰ ਹੋ ਗਏ ਜਦੋਂ ਅਸੀਂ
ਹੁਣ ਨਾ ਕਹਿ ” ਮਿਲ਼ਣਾ ਤੁਹਾਨੂੰ ” …
2. ਵੱਡੇ – ਵੱਡੇ ਤੇਰੇ ਦਰ ‘ਤੇ ਝੁਕਦੇ ਦੇਖੇ ਮੈਂ ,
ਵੱਡੇ – ਵੱਡੇ ਝੱਖੜ ਵੀ ਤੇਰੀ ਕਿਰਪਾ ਨਾਲ਼ ਰੁਕਦੇ ਦੇਖੇ ਮੈਂ …
3. ਮੇਰੀ ਜ਼ਿੰਦਗੀ ਤੇਰੇ ਹਵਾਲੇ
ਮੇਰੀ ਨਈਆ ਤੇਰੇ ਹਵਾਲੇ
ਮਰਜੀ ਤੇਰੀ ਐ ਮੇਰੇ ਮਾਲਕਾ
ਹੁਣ ਭਾਵੇਂ ਮਾਰ ਤੇ ਭਾਵੇਂ ਬਚਾਲੇ…
4. ਐ ਠਾਣੇ ਵਾਲਿਆ ਬਾਬਾ !
ਤੇਰੀ ਸ਼ਰਨ ਵਿੱਚ ਮੈਂ ਆਇਆ ,
ਲਾਜ ਮੇਰੀ ਰੱਖ ਲੈ ਪੀਰਾ
ਮੈਂ ਤੇਰਾ ਦਰ ਅਪਣਾਇਆ …
5. ਅਲਫ਼ਾਜ਼ਾਂ ‘ਚੋ ਜ਼ਿੰਦਗੀ ਮਨਫ਼ੀ ਹੋ ਗਈ
ਦੂਰ ਜਾ ਕੇ ਧੁੱਪ ਵੀ ਰੋ ਪਈ
ਕਿਸੇ ਨੂੰ ਨਹੀਂ ਠਹਿਰਾਇਆ ਕਸੂਰਵਾਰ ਅਸੀਂ
ਕਈ ਵਾਰ ਲਗਦਾ ਸ਼ਾਇਦ ਕਿਸਮਤ ਵੀ ਸੌ ਗਈ…
6. ਉਹ ਆਇਆ ਸੀ ਕੋਲ਼ ਮੇਰੇ
ਅਸੀਂ ਤਾਂ ਬੁਲਾਇਆ ਨਾ
ਕੋਲ਼ ਆ ਕੇ ਬੈਠਾ ਰਿਹਾ
ਅਸੀਂ ਉਸ ਵੱਲ ਚਿਹਰਾ ਘੁਮਾਇਆ ਨਾ…
7.ਕੀ ਕਸੂਰ ਸੀ ਸਾਡਾ
ਜੋ ਐਨਾ ਦੂਰ ਹੋ ਗਏ
ਕੋਈ ਰਿਸ਼ਤਾ ਤਾਂ ਰੱਖਦੇ ਸਾਡੇ ਨਾਲ਼
ਕਿਉਂ ਐਨਾ ਮਗਰੂਰ ਹੋ ਗਏ…
8. ਅਸੀਂ ਰਾਹ ਬਦਲੇ ,
ਮੰਜ਼ਿਲਾਂ ਨਹੀਂ
ਸ਼ਾਇਦ ਮੈਂ ਹੀ ਗਲਤ ਹਾਂ
ਤੇ ਤੁਸੀਂ ਸਹੀ…
9. ਫੱਕਰਾਂ ਨਾਲ਼ ਬਹੁਤੀਆਂ ਟੱਕਰਾਂ ਨੀਂ ਲਈ ਦੀਆਂ
ਸੱਚੇ ਬੰਦੇ ਨੂੰ ਗੱਲਾਂ ਝੂਠੀਆਂ ਨੀਂ ਕਹੀ ਦੀਆਂ …
10. ਅਸੀਂ ਜਿੱਤੀ ਬਾਜੀ ਹਾਰ ਗਏ
ਕੁਝ ਆਪਣੇ ਹੀ ਸਾਨੂੰ ਮਾਰ ਗਏ
ਕਿਸ ਨੂੰ ਕਹੀਏ ਬੁਰਾ – ਭਲ਼ਾ ‘ ਧਰਮਾਣੀ ‘
ਅਸੀਂ ਕਿਸਮਤ ਆਪਣੀ ਤੋਂ ਹੀ ਖਾ ਮਾਰ ਗਏ…
11. ਚੰਗੇ ਬੰਦੇ ਦੀ ਕਈ ਕਦਰ ਨਹੀਂ ਕਰਦੇ
ਮਾੜੇ ਦੀ ਹੁੰਦੀ ਜੈ – ਜੈਕਾਰ
ਚੰਗਾ ਬੰਦਾ ਜਿੰਨਾ ਮਰਜ਼ੀ ਸੱਚਾਈ ‘ਤੇ ਹੋਵੇ
ਬਹੁਤੇ ਚਾਹੁੰਦੇ ਕਿ ਜਾਵੇ ਹਾਰ…
12. ਤੇਰੇ ਦਰ ‘ਤੇ ਆਇਆ ਮੈਂ
ਕੁਝ ਵੀ ਤੈਥੋਂ ਨਾ ਕਦੇ ਛੁਪਾਇਆ ਮੈਂ
ਜੋ ਕੁਝ ਵੀ ਅੱਜ ਤੱਕ ਮੰਗਿਆ ਤੈਥੋਂ
ਮੇਰੇ ਪੀਰਾ ! ਤੇਰੇ ਕੋਲੋਂ ਉਹ ਪਾਇਆ ਮੈਂ…
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ
ਸ਼੍ਰੀ ਅਨੰਦਪੁਰ ਸਾਹਿਬ
9478561356