(ਸਮਾਜ ਵੀਕਲੀ)
ਕਿੱਥੇ ਮਨ ਦੀ ਮਰਜ਼ੀ ਚਲਦੀ ਸੀ ,
ਕਿੱਥੇ ਸਹਾਰਾ ਲੈਣਾ ਪੈ ਗਿਆ ।
ਜੋ ਜੀ ਜੀ ਕਰਦੇ ਸੀ ਉਨ੍ਹਾਂ ਨੂੰ ,
ਖ਼ੁਦ ਹੀ ਜੀ ਜੀ ਕਹਿਣਾ ਪੈ ਗਿਆ ।
ਅਸੀਂ ਆਪਣੇ ਲਈ ਆਹ ਲਵਾਂਗੇ ,
ਸੂਬਿਆਂ ਦੀ ਖਾਤਰ ਔਹ ਲਵਾਂਗੇ ,
ਇੱਕ ਇੱਕ ਧੇਲੇ ਦੇ ਬੰਦਿਆਂ ਦਾ ਵੀ ,
ਸੌ ਸੌ ਨਖ਼ਰਾ ਸਹਿਣਾ ਪੈ ਗਿਆ ।
*************************
ਦੁੱਧ ਦੀ ਝਾਕ ਵਿੱਚ ਇੰਡੀਆ ਬੈਠਾ ,
ਕਦ ਤੱਕ ਭਲੀ ਗੁਜ਼ਾਰੂਗਾ ।
ਜੇ ਮਿਲਿਆ ਨਾ ਤਾਂ ਡੋਲ੍ਹਣ ਦੇ ਲਈ ,
ਕੁੱਝ ਹੱਥ ਪੈਰ ਤਾਂ ਮਾਰੂਗਾ ।
ਨੌਂ ਮਣ ਤੇਲ ਨੇ ਨਈਓਂ ਰਹਿਣਾ ,
ਰਾਧਾ ਨੇ ਨੱਚਣੋਂ ਹਟ ਜਾਣਾ ;
ਦੁੱਧ ਦਾ ਮਾਲਕ ਕੀਹਦਾ ਕੀਹਦਾ ,
ਕਦੋਂ ਤਾਈਂ ਦਿਲ ਠਾਰੂਗਾ ।
************************
ਜਨਤਾ ਨੂੰ ਸੁਖ ਦਾ ਸਾਹ ਆਇਆ ,
ਨੋਟ ਬੰਦੀ ਨਈਂ ਹੋਵੇਗੀ ।
ਇੱਕ ਅੱਧੀ ਪਾਰਟੀ ਤਾਂ ਲੋਕਾਂ ਦੇ ,
ਹੱਕ ਸੱਚ ਨਾਲ਼ ਖਲੋਵੇਗੀ ।
ਦੂਜੀ ਅਪੋਜ਼ੀਸ਼ਨ ਵੀ ਤਕੜੀ ਹੈ ,
ਕੁੱਝ ਤਾਂ ਨੱਕ ਨਕੇਲ ਰਹੂਗੀ ;
ਸਭ ਧਰਮਾਂ ਦੀ ਵੀ ਕਦਰ ਹੋਊਗੀ ,
ਹੱਕ ਨਾ ਕਿਸੇ ਦਾ ਖੋਹਵੇਗੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly