ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੁਸਾਇਟੀ NGO 3511, M.I.G ਫਲੈਟ, ਫੇਜ਼- 2, ਅਰਬਨ ਅਸਟੇਟ, ਦੁੱਗਰੀ, ਲੁਧਿਆਣਾ ਅਤੇ ਅਲਾਇੰਸ ਕਲੱਬਜ਼ ਇੰਟਰਨੈਸ਼ਨਲ ਡਿਸਟ੍ਰਿਕਟ 222-N ਵੱਲੋਂ ਬੀਤੇ ਦਿਨੀਂ ਜਨ-ਜਾਤੀ ਗੌਵ ਦਿਵਸ ਮਨਾਇਆ ਗਿਆ। ਸੂਰਿਆ ਭੂਸ਼ਨ, ਬ੍ਰਾਂਚ ਹੈੱਡ, NSSHO, ਲੁਧਿਆਣਾ ਅਤੇ ਸ਼੍ਰੀ ਅਨਿਲ ਕੁਮਾਰ ਵਰਮਾ ਨੇ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਉਪਲਬਧ ਸਬਸਿਡੀ ਸਕੀਮਾਂ ਬਾਰੇ ਆਪਣੇ ਸ਼ਾਨਦਾਰ ਭਾਸ਼ਣ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਇਹ ਸਮਾਗਮ 3511 ਐਮ.ਆਈ.ਜੀ. ਫਲੈਟਸ, ਫੇਜ਼-2, ਅਰਬਨ ਅਸਟੇਟ, ਦੁੱਗਰੀ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਮੈਡਮ ਸੁਖਵਿੰਦਰ ਕੌਰ ਪ੍ਰਧਾਨ ਜੀਤ ਫਾਊਂਡੇਸ਼ਨ ਸੈਲਫ ਹੈਲਪ ਗਰੁੱਪ ਸੁਸਾਇਟੀ ਐਨ.ਜੀ.ਓ., ਐਲੀ ਕੰਵਜੀਤ ਸਿੰਘ ਡੀ.ਜੀ., ਐਲੀ ਜੀ.ਪੀ ਸਿੰਘ, ਐਲੀ ਜੀ.ਐਸ.ਪੰਛੀ, ਐਲੀ ਡਾ.ਕਮਲੇਸ਼ ਕੌਰ, ਐਲੀ ਹਰਜਿੰਦਰ ਕੌਰ ਬਜਾਜ, ਐਲੀ ਦਲਜੀਤ ਕੌਰ, ਐਲੀ ਮਨਜੀਤ ਸਿੰਘ, ਐਲੀ ਕਿਰਪਾਲ ਸਿੰਘ ਸਹਾਰਾ, ਸਹਿਯੋਗੀ ਦਰਸ਼ਨ ਸਿੰਘ, ਸਹਿਯੋਗੀ ਤਿਰਲੋਚਨ ਸਿੰਘ ਭਾਟੀਆ ਹਾਜ਼ਰ ਸਨ। ਐਲੀ ਜੋਤੀ ਨੇ ਸਮਾਗਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly