ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਅਲਾਇੰਸ ਕਲੱਬ ਕਪੂਰਥਲਾ 126 ਐਨ ਤੇ ਅਨੀਤਾ ਡਾਂਗ ਫਾਊਂਡੇਸ਼ਨ ਵੱਲੋਂ ਵੱਖ-ਵੱਖ ਸਕੂਲਾਂ ਦੇ 16 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਇਹ ਸਮਾਗਮ ਸਾਈ ਦਾਸ ਸਕੂਲ ਪਟੇਲ ਚੌਂਕ ਜਲੰਧਰ ਵਿਖੇ ਜਿਲ੍ਹਾ ਗਵਰਨਰ ਪਵਨਜੀਤ ਸਿੰਘ ਵਾਲੀਆ ਮੁੱਖ ਮਹਿਮਾਨ ਅਤੇ ਸਮਾਗਮ ਦੇ ਚੇਅਰਮੈਨ ਜੇ ਐਸ ਡਾਂਗ ,ਵੀਡੀਜੀ ਵਨ ਸੰਦੀਪ ਕੁਮਾਰ, ਵੀਡੀਜੀ ਐਂਨ ਕੇ ਮਹਿੰਦਰੂ, ਜਿਲਾ ਚੇਅਰਮੈਨ ਰਵਿੰਦਰ ਬੈਂਸ ,ਜੀਐਸ ਜੱਜ ਅਨਿਲ ਕੁਮਾਰ ,ਐਮ ਪੀ ਸਿੰਘ ਤੇ ਡਾਕਟਰ ਸੁਭਾਸ਼ ਚੰਦਰ ਸ਼ਾਮਿਲ ਹੋਏ। ਇਸ ਦੌਰਾਨ ਅਲਾਇੰਸ ਕਲੱਬ ਕਪੂਰਥਲਾ ਉਮੀਦ ਵੱਲੋਂ ਚੁਣੇ ਗਏ 16 ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਡਾਕਟਰ ਅਰਵਿੰਦਰ ਸਿੰਘ ਭਰੋਤ, ਸੁਖਜਿੰਦਰ ਸਿੰਘ ਢੋਲਣ, ਲੈਕਚਰਾਰ ਵਨੀਸ਼ ਸ਼ਰਮਾ, ਸ਼੍ਰੀ ਰਮੇਸ਼ ਕੁਮਾਰ ਭੇਟਾ, ਸ਼੍ਰੀ ਰਕੇਸ਼ ਸਾਨਿਆਲ, ਕਰਮਜੀਤ ਸਿੰਘ, ਪ੍ਰਿੰਸੀਪਲ ਪੁਨੀਤਪੁਰੀ, ਰਸ਼ਮੀ ਸਧੀਰ, ਰੂਹੀ ਹੰਸ ,ਖੁਸ਼ਵਿੰਦਰ ਕੌਰ, ਵਰਿੰਦਰ ਸਹੋਤਾ, ਜਸਬੀਰ ਸਿੰਘ, ਬਲਜੀਤ ਕੌਰ ,ਸੁਨੀਤਾ ਸਿੰਘ ,ਪ੍ਰੋਫੈਸਰ ਸੁਖਵਿੰਦਰ ਸਾਗਰ, ਗੁਰਜਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਈ ਦਾਸ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਕੇਸ਼ ਸ਼ਰਮਾ ਵੱਲੋਂ ਅਲਾਇੰਸ ਕਲੱਬ ਉਮੀਦ ਦੀਆਂ ਗਤੀਵਿਧੀਆਂ ਦੀ ਸਰਾਹਣਾ ਕੀਤੀ ਗਈ ਤੇ ਕਿਹਾ ਕਿ ਬਾਕੀ ਸੰਸਥਾਵਾਂ ਨੂੰ ਵੀ ਅਧਿਆਪਕ ਦਿਵਸ ਤੇ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly