ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਇੱਥੇ 25ਵੇਂ ‘‘ਕਾਰਗਿਲ ਵਿਜੈ ਦਿਵਸ” ਦੇ ਮੌਕੇ ਤੇ ਅਲਾਇੰਸ ਕਲੱਬ ਗ੍ਰੇਟਰ ਵਲੋਂ ਸਥਾਨਕ ਸਿਵਲ ਹਸਪਤਾਲ ਬਲੱਡ ਬੈਂਕ ਵਿੱਚ ਖੂਨਦਾਨ ਕੈਂਪ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਦੇ ਜ਼ਿਲ੍ਹਾ ਗਵਰਨਰ ਐਲੀ ਰਮੇਸ਼ ਕੁਮਾਰ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਇਸ ਮੌਕੇ ਤੇ ਅਲਾਇੰਸ ਕਲੱਬ ਦੇ ਪਾਸਟ ਇੰਟਰਨੈਸ਼ਨਲ ਪੀ.ਆਰ.ਓ. ਐਲੀ ਅਸ਼ੋਕ ਪੁਰੀ, ਐਸ.ਐਮ.ਓ.ਡਾ.ਸਵਾਤੀ ਅਤੇ ਅੱਖਾਂ-ਦਾਨ ਅਤੇ ਖੂਨਦਾਨ ਦੇ ਉਘੇ ਸਮਾਜ ਸੇਵਕ ਪ੍ਰੋਫੈਸਰ ਬਹਾਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। 25ਵੇਂ ‘‘ਕਾਰਗਿਲ ਵਿਜੈ ਦਿਵਸ” ਦੇ ਮੌਕੇ ਤੇ ਖੂਨਦਾਨ ਕਰਨ ਵਾਲਿਆਂ ਵਿੱਚ ਕੁਲਵਿੰਦਰ ਸਿੰਘ ਏ.ਐਸ.ਆਈ., ਪਰਵਿੰਦਰ ਸਿੰਘ ਵਿਰਦੀ, ਐਲੀ ਰਮੇਸ਼ ਕੁਮਾਰ, ਤਲਵੰਡੀ ਰਾਈਆਂ ਤੋਂ ਰਾਹੁਲ, ਚੋਹਾਲ ਦੇ ਸੰਦੀਪ ਕਪੂਰ, ਡਾਡਾ ਦੇ ਸਾਹਿਲ ਦੇ ਨਾਲ 12 ਖੂਨਦਾਨੀਆਂ ਨੇ ਖੂਨਦਾਨ ਕੀਤਾ। ਇਹ ਕੈਂਪ ਬੀ.ਟੀ.ਓ. ਡਾ.ਗੁਰਿਕਾ ਐਮ.ਐਲ.ਟੀ. ਹਰਜੀਤ ਸਿੰਘ ਅਤੇ ਐਮ.ਐਲ.ਟੀ. ਹਰਜੀਤ ਕੌਰ ਦੇ ਸਹਿਯੋਗ ਨਾਲ ਸਫਲ ਹੋਇਆ। ਇਸ ਮੌਕੇ ਤੇ ਡਾ.ਸਵਾਤੀ ਐਸ.ਐਮ.ਓ.ਸਿਵਲ ਹਸਪਤਾਲ ਹੁਸ਼ਿਆਰਪੁਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਖੂਨਦਾਨੀਆਂ ਦੇ ਉਤਸ਼ਾਹ ਅਤੇ ਬਲੱਡ ਬੈਂਕ ਦੀਆਂ ਸੇਵਾਵਾਂ ਨਾਲ ਹਰ ਇਕ ਲੋੜਵੰਦ ਨੂੰ ਸਮੇਂ ਤੇ ਖੂਨ ਉਪਲੱਬਧ ਹੋ ਜਾਂਦਾ ਹੈ ਅਤੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾ ਨੂੰ ਬਿਲੁਕਲ ਮੁਫਤ ਸ਼ੁੱਧ ਖੂਨ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਮੌਕੇ ਤੇ ਪ੍ਰੋਫੈਸਰ ਬਹਾਦਰ ਸਿੰਘ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੇ ਮੌਕੇ ਤੇ ਜੋ ਵੀ ਕੈਜੂਏਲਿਟੀ ਹੋਈ ਉਸ ਨੂੰ ਖੂਨ ਉਪਲੱਬਧ ਕਰਵਾਉਣ ਲਈ ਉਸੇ ਦਿਨ ਹੁਸ਼ਿਆਰਪੁਰ ਦੇ 101 ਖੂਨਦਾਨੀਆਂ ਨੇ ਆਪਣੀਆਂ ਸੇਵਾਵਾਂ ਉਪਲੱਬਧ ਕਰਵਾਉਣ ਲਈ ਸੰਪਰਕ ਕਰ ਲਿਆ ਸੀ। ਜਿਸ ਲਈ ਸਾਡੇ ਡੋਨਰ ਹਮੇਸ਼ਾ ਵਧਾਈ ਦੇ ਪਾਤਰ ਹਨ। ਇਸ ਉਪਰੰਤ ਐਲੀ ਅਸ਼ੋਕ ਪੁਰੀ ਨੇ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ ਨੂੰ ਅੱਜ ਦੇ ਇਸ ਕੈਂਪ ਲਈ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਸਾਰੇ ਖੂਨਦਾਨੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਰਿਫੈਰਸ਼ਮੈਂਟ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly