ਜਸਦੀਪ ਸਿੰਘ ਧਾਰੀਵਾਲ ਸਕੱਤਰ, ਅਵਤਾਰ ਸਿੰਘ ਨੂੰ ਖਜ਼ਾਨਚੀ ਅਤੇ ਮਾ. ਸੰਜੀਵ ਧਰਮਾਣੀ ਨੂੰ ਪੀ ਆਰ ਓ ਚੁਣਿਆ
ਪੱਤਰ ਪ੍ਰੇਰਕ (ਸਮਾਜ ਵੀਕਲੀ) ਸ੍ਰੀ ਅਨੰਦਪੁਰ ਸਾਹਿਬ -: ਇੰਟਰਨੈਸ਼ਨਲ ਸਮਾਜਸੇਵੀ ਸੰਸਥਾ ਅਲਾਇੰਸ ਕਲੱਬ ਇੰਟਰਨੈਸ਼ਨਲ 126- ਐਨ ਦੇ ਸ੍ਰੀ ਅਨੰਦਪੁਰ ਸਾਹਿਬ ਕਲੱਬ ਦੀ 2026-27 ਲਈ ਅਹੁੁਦੇਦਾਰਾਂ ਦੀ ਚੋਣ ਲਈ ਜਨਰਲ ਬਾਡੀ ਮੀਟਿੰਗ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਾਬਕਾ ਜਿਲ੍ਹਾ ਗਵਰਨਰ ਅਤੇ ਸਾਬਕਾ ਇੰਟਰਨੈਸ਼ਨਲ ਕਮੇਟੀ ਚੇਅਰਮੈਨ ਡਾ : ਹਰਦਿਆਲ ਸਿੰਘ ਪੰਨੂ ਦੀ ਦੇਖਰੇਖ ਅਤੇ ਪ੍ਰਧਾਨ ਜਸਵਿੰਦਰ ਸਿੰਘ ਰਤਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਜਿੱਥੇ ਹਾਜ਼ਰ ਸਮੂਹ ਮੈਂਬਰਾਂ ਵਲੋਂ ਐਲੀ ਦਵਿੰਦਰਪਾਲ ਸਿੰਘ(ਪੱਤਰਕਾਰ) ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਉੱਥੇ ਹੀ ਜਸਦੀਪ ਸਿੰਘ ਧਾਰੀਵਾਲ ਨੂੰ ਸਕੱਤਰ, ਅਵਤਾਰ ਸਿੰਘ ਨੂੰ ਖਜ਼ਾਨਚੀ ਅਤੇ ਮਾਸਟਰ ਸੰਜੀਵ ਧਰਮਾਣੀ ਨੂੰ ਪੀ ਆਰ ਓ ਚੁਣਿਆ ਗਿਆ। ਇਸ ਦੌਰਾਨ ਸਮੂਹ ਮੈਂਬਰਾਂ ਵਲੋਂ ਅਲਾਇੰਸ ਕਲੱਬ ਇੰਟਰਨੈਸ਼ਨਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਾਲ 2025-26 ਦੌਰਾਨ ਕੀਤੇ ਵਧੀਆ ਕੰਮਾਂ ਲਈ ਐਲੀ ਜਸਵਿੰਦਰ ਸਿੰਘ ਰਤਨ ਪ੍ਧਾਨ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੂੰ ਵਧਾਈ ਦਿਤੀ ਅਤੇ 2026-27 ਲਈ ਕੀਤੇ ਜਾਣ ਵਾਲੇ ਸਮਾਜ ਭਲਾਈ ਦੇ ਕੰਮਾਂ ਅਤੇ ਹੋਰ ਪ੍ਰਾਜੈਕਟਾਂ ਬਾਰੇ ਵੀ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਲੀ ਮਹਿੰਦਰਮੋਹਨ ਸਿੰਘ, ਐਲੀ ਗੁਰਪ੍ਰੀਤਮ ਸਿੰਘ, ਐਲੀ ਸੁਖਵਿੰਦਰ ਸਿੰਘ ਬਿੱਟੂ,ਐਲੀ ਅੰਕੁਸ਼ ਕੁਮਾਰ ਅਤੇ ਸਰਬਜੀਤ ਸਿੰਘ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



