ਜਲੰਧਰ (ਸਮਾਜ ਵੀਕਲੀ) (ਪੱਤਰ ਪ੍ਰੇਰਕ )- ਪਿਛਲੇ ਦਿਨੀ ਜਲੰਧਰ ਅਧੀਨ ਆਉਂਦੇ ਪਿੰਡ ਆਦਰਾਮਾਨ ਵਿੱਚ ਹੋਈ ਹਿੰਸਕ ਘਟਨਾ ਨੂੰ ਲੈਣ ਕੇ ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਵੱਲੋਂ ਇਸ ਨੂੰ ਗੁੰਡਾ ਗੁੰਡਾਗਰਦੀ ਦਾ ਨੰਗਾ ਨਾਚ ਆਖਦਿਆਂ ਅਰੋਪ ਲਗਾਇਆ ਕਿ ਅਖੌਤੀ ਪੁਲਿਸ ਵਾਲਾ ਅਖਵਾਉਣ ਵਾਲੇ ਵਿਅਕਤੀ ਵੱਲੋਂ ਮਾਰੂ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੂੰ ਨਾਲ ਲੈਕੇ ਪਿੰਡ ਆਦਰਮਾਨ ਦੇ ਇੱਕ ਨੌਜਵਾਨ ਦੇ ਘਰ ਵਿੱਚ ਵੜ ਕੇ ਉਸ ਤੇ ਜਾਨਲੇਵਾ ਹਮਲਾ ਕੀਤਾ ਅਤੇ ਉਨ੍ਹਾਂ ਕਿਹਾ ਕਿ ਮੁਹੱਲੇ ਦੇ ਲੋਕਾਂ ਛੋਟੇ ਬੱਚਿਆਂ,ਬਜੁਰਗਾਂ ਨੇ ਅੱਖੀ ਵੇਖਿਆ ਇਨ੍ਹਾਂ ਵਿਚੋਂ ਕੁਝ ਦੇ ਹੱਥ ਵਿੱਚ ਰਿਵਾਲਵਰ ਸਨ। ਜਿੰਨਾ ਨੇ ਫਾਇਰਿੰਗ ਵੀ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਗੋਲੀ ਚੱਲਣ ਦੀ ਗੱਲ ਨੂੰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈਣ ਕੇ ਆਲ ਇੰਡੀਆ ਕਿਸਾਨ ਸਭਾ ਦਾ ਇੱਕ ਵਫਦ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ ਦੀ ਅਗਵਾਹੀ ਹੇਠ ਐਸ ਪੀ ਹੈਡਕੁਆਰਟਰ ਨੂੰ ਮਿਲਿਆ ਇਸ ਮੌਕੇ ਯੂਨੀਅਨ ਆਗੂਆਂ ਨਾਲ ਪੀੜਤ ਪਰਿਵਾਰ ਦੇ ਮੈਂਬਰ ਤੇ ਮੁਹੱਲੇ ਦੇ ਲੋਕ ਵੀ ਮੌਜੂਦ ਸਨ। ਇਸ ਮੌਕੇ ਆਲ ਇੰਡੀਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਰੋੜਾ, ਮਨਦੀਪ ਸਿੱਧੂ, ਤੇ ਰਸ਼ਪਾਲ ਕੈਲੇ ਨੇ ਐਸ ਪੀ ਹੈਡਕੁਆਰਟਰ ਪਾਸੋਂ ਮਾਮਲੇ ਦੀ ਪੂਰੀ ਜਾਂਚ ਕਰਕੇ ਫਾਇਰਿੰਗ ਕਰਨ ਦੀ ਧਾਰਾ ਜੋੜਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਉਕਤ ਵਿਅਕਤੀ ਦੇ ਘਰ ਵਿੱਚੋਂ ਮਿਲੇ ਮੋਟਰਸਾਇਕਲਾਂ ਦੀ ਜਾਂਚ ਕੀਤੀ ਜਾਵੇ। ਤੇ ਵਾਰਦਾਤ ਵਿਚ ਸ਼ਾਮਿਲ ਸਾਰੇ ਦੇ ਸਾਰੇ ਲੋਕਾਂ ਨੂੰ ਫੋਰੀ ਤੋਰ ਗਿਰਫ਼ਤਾਰ ਕੀਤਾ ਜਾਵੇ । ਇਸ ਮੌਕੇ ਇਨਸਾਫ਼ ਨਾ ਮਿਲਣ ਤੇ ਯੂਨੀਅਨ ਆਗੂਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਥਾਣਾ ਮਹਿਤਪੁਰ ਦਾ ਘਿਰਾਉ ਕਰਨ ਦੀ ਗੱਲ ਆਖੀ। ਇਸ ਮੌਕੇ ਐਸ ਪੀ ਹੈਡਕੁਆਰਟਰ ਵੱਲੋਂ ਮਿਲਣ ਆਏ ਵਫਦ ਨੂੰ ਜਲਦੀ ਤੋਂ ਜਲਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਵਾਇਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



