ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) – ਸ਼ਿਵ ਸੈਨਾ ਹਿੰਦ ਦੇ ਮੁੱਖ ਦਫ਼ਤਰ ਵਿੱਚ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਿਸ਼ਾਂਤ ਸ਼ਰਮਾ ਨੇ ਰਾਣਾ ਬਲਾਚੌਰੀਆ ਦੀ ਹੱਤਿਆ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਵਰਗੇ ਨਾਮ ਅੱਜ ਪੰਜਾਬ ਲਈ ਦਹਿਸ਼ਤ ਬਣ ਚੁੱਕੇ ਹਨ। ਉਹਨਾਂ ਇਨ੍ਹਾਂ ਗੈਂਗਸਟਰਾਂ ਨੇ ਯੋਜਨਾਬੱਧ ਢੰਗ ਨਾਲ ਰਾਣਾ ਬਲਾਚੌਰੀਆ, ਸੰਦੀਪ ਨੰਗਲ ਅੰਬੀਆਂ, ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ। ਇਹ ਸਿਰਫ਼ ਹੱਤਿਆਵਾਂ ਨਹੀਂ ਹਨ, ਸਗੋਂ ਪੰਜਾਬ ਦੀ ਆਤਮਾ, ਪੰਜਾਬ ਦੀ ਨੌਜਵਾਨੀ, ਉਸ ਦੀ ਸੰਸਕ੍ਰਿਤੀ ਅਤੇ ਉਸ ਦੇ ਭਵਿੱਖ ‘ਤੇ ਹਮਲਾ ਹੈ। ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਗੈਂਗਸਟਰਾਂ ਨੇ ਸਭ ਤੋਂ ਪਹਿਲਾਂ ਪੰਜਾਬ ਦੀ ਖੇਡ ਸੰਸਕ੍ਰਿਤੀ ਨੂੰ ਨਿਸ਼ਾਨਾ ਬਣਾਇਆ। “ਕਬੱਡੀ, ਜੋ ਪੰਜਾਬ ਦੀ ਪਛਾਣ ਹੈ, ਉਸ ਨੂੰ ਖੂਨ ਨਾਲ ਰੰਗ ਦਿੱਤਾ ਗਿਆ। ਗੈਂਗਸਟਰ ਕਬੱਡੀ ਅਤੇ ਖੇਡਾਂ ਦੇ ਅਸਲੀ ਦੁਸ਼ਮਣ ਹਨ। ਨੌਜਵਾਨਾਂ ਲਈ ਪ੍ਰੇਰਣਾ ਬਣੇ ਖਿਡਾਰੀਆਂ ਨੂੰ ਸਰਆਮ ਗੋਲੀਆਂ ਮਾਰੀਆਂ ਗਈਆਂ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।” ਉਨ੍ਹਾਂ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਡੇਮਾਨ-ਨਿਕੋਬਾਰ ਦੀ ਜੇਲ੍ਹ ਵਿੱਚ ਭੇਜਿਆ ਜਾਣਾ ਚਾਹੀਦਾ ਹੈ। ਕੇਵਲ ਬਿਸ਼ਨੋਈ ਹੀ ਨਹੀਂ ਸਾਰੇ ਖੂੰਖਾਰ ਜਲਦੀ ਗੈਂਗਸਟਰਾਂ ਨੂੰ ਜਾਂ ਤਾਂ ਐਨਕਾਊਂਟਰ ਕਰਕੇ ਮੌਤ ਦੇ ਘਾਟ ਉਤਾਰਿਆ ਜਾਵੇ ਜਾਂ ਉਨ੍ਹਾਂ ਨੂੰ ਅੰਡਮਾਨ ਦੀ ਜੇਲ੍ਹ ਵਿੱਚ ਭੇਜਿਆ ਜਾਵੇ, ਕਿਉਂਕਿ ਇਹ ਸਾਰੇ ਗੈਂਗਸਟਰ ਦੇਸ਼ ਅਤੇ ਸਮਾਜ ਲਈ ਵੱਡਾ ਖਤਰਾ ਹਨ। ਉਨ੍ਹਾਂ ਕਿਹਾ ਕਿ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਜੇਲ੍ਹਾਂ ਵਿੱਚ ਬੰਦ ਲਾਰੈਂਸ ਬਿਸ਼ਨੋਈ ਵਰਗੇ ਕਈ ਗੈਂਗਸਟਰ ਜੇਲ੍ਹ ਵਿੱਚ ਰਹਿੰਦੇ ਹੋਏ ਵੀ ਆਪਣੇ ਗੈਂਗ ਚਲਾ ਰਹੇ ਹਨ। ਇਸ ਲਈ ਲਾਰੈਂਸ ਵਰਗੇ ਗੈਂਗਸਟਰਾਂ ਨੂੰ ਕਾਲੇਪਾਣੀ ਭੇਜਣਾ ਸਭ ਤੋਂ ਵਧੀਆ ਰਹੇਗਾ। ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀ ਉਹ ਅੱਜ ਤੱਕ ਜੁਰਮ ਦੀ ਦੁਨੀਆ ਨੂੰ ਆਪਣੇ ਇਸ਼ਾਰਿਆਂ ‘ਤੇ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਵ ਸੇਨਾ ਹਿੰਦ ਪਿਛਲੇ ਲੰਮੇ ਸਮੇਂ ਤੋਂ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਚੇਤਾਵਨੀ ਦਿੰਦੀ ਆ ਰਹੀ ਹੈ ਕਿ ਉਹ ਘੁੱਟਣੇ ਟੇਕ ਕੇ ਸਰੈਂਡਰ ਕਰ ਦੇਣ, ਨਹੀਂ ਤਾਂ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਪੁਲਿਸ ਮੌਤ ਦੇ ਘਾਟ ਉਤਾਰ ਦੇਵੇਗੀ। ਉਨ੍ਹਾਂ ਸਰਕਾਰ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਜਾਵੇ; ਜੋ ਗੈਂਗਸਟਰ ਸਰੈਂਡਰ ਨਹੀਂ ਕਰਨਗੇ, ਪੁਲਿਸ ਉਨ੍ਹਾਂ ਦਾ ਐਨਕਾਊਂਟਰ ਕਰਕੇ ਮੌਤ ਦੇ ਘਾਟ ਉਤਾਰੇ। ਸ਼ਰਮਾ ਨੇ ਚੇਤਾਵਨੀ ਭਰੇ ਲਹਜੇ ਵਿੱਚ ਕਿਹਾ ਕਿ ਗੈਂਗਸਟਰ ਖੁਦ ਪੁਲਿਸ ਸਾਹਮਣੇ ਆਤਮਸਮਰਪਣ ਕਰਨ, ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ। ਕਾਨੂੰਨ ਆਪਣਾ ਕੰਮ ਕਰੇਗਾ, ਪਰ ਸਮਾਜ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਮੀਟਿੰਗ ਵਿੱਚ ਐਲਾਨ ਕੀਤਾ ਕਿ ਸ਼ਿਵ ਸੇਨਾ ਹਿੰਦ ਦੇ ਨੇਤਾ ਅਤੇ ਕਾਰਕੁਨ ਜਲਦ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੜਕਾਂ ‘ਤੇ ਉਤਰ ਕੇ ਤਖਤੀਆਂ ਨਾਲ ਜਨਜਾਗਰੂਕਤਾ ਮੁਹਿੰਮ ਚਲਾਉਣਗੇ ਅਤੇ ਗੈਂਗਸਟਰਵਾਦ ਦੇ ਖਿਲਾਫ਼ ਨਿਰਣਾਇਕ ਸੰਘਰਸ਼ ਛੇੜਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



